ਚਾਚਾ-ਭਤੀਜਾ ਮਾਰਕਾ ਸਿਆਸਤ ਦਾ ਲੋਕਤੰਤਰ 'ਤੇ ਕੀ ਅਸਰ

ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈਕੇ ਛਿੜੀ ਜੰਗ ਨੇ ਭਾਰਤ ਦੀ ਚਾਚਾ ਭਤੀਜਾ ਮਾਰਕਾ ਸਿਆਸਤ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ।

ਭਾਰਤ ਦੇ ਕਈ ਸੂਬਿਆਂ ਵਿਚ ਖੇਤਰੀਆਂ ਪਾਰਟੀਆਂ ਕੁਝ ਪਰਿਵਾਰਾਂ ਜਾਂ ਆਗੂਆਂ ਦੀਆਂ ਨਿੱਜੀਆਂ ਕੰਪਨੀਆਂ ਵਾਂਗ ਕੰਮ ਕਰਦੀਆਂ ਹਨ।

ਭਾਰਤ ਦੇ ਕੁਝ ਦੂਜੇ ਸੂਬਿਆਂ ਦੀਆਂ ਮਿਸਾਲਾਂ ਦੇ ਹਵਾਲੇ ਨਾਲ ਭਾਰਤੀ ਸਿਆਸਤ ਵਿਚ ਚੱਲ ਰਹੇ ਇਸ ਵਰਤਾਰੇ ਬਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਰਿਪੋਰਟ- ਪ੍ਰਿਅੰਕਾ ਧਿਮਾਨ ਤੇ ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)