ਕਰਤਾਰਪੁਰ: 'ਜਦੋਂ ਤੱਕ ਸਾਹ ਹਨ ਯਾਦਾਂ ਆਉਂਦੀਆਂ ਰਹਿਣਗੀਆਂ'
ਡੇਰਾ ਬਾਬਾ ਨਾਨਕ ਦੇ ਨਾਲ ਲੱਗਦਾ ਪਿੰਡ ਪਖੱਕੇ ਟਾਹਲੀ ਸਾਹਿਬ ਦੇ 80 ਸਾਲਾ ਨਿਰਮਲ ਸਿੰਘ ਵੀ ਲਾਂਘਾ ਖੁਲ੍ਹਣ ਤੋਂ ਖੁਸ਼ ਹਨ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ ਨਾਰੋਵਾਲ ਵਿਖੇ ਹੋਇਆ ਸੀ ਇਸ ਕਰਕੇ ਉਨ੍ਹਾਂ ਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਆਨੰਦ ਕਾਰਜ ਦੀ ਰਸਮ ਹੋਈ ਸੀ।
ਨਿਰਮਲ ਸਿੰਘ ਨੇ ਕਿਹਾ, "ਇੱਕ ਵਾਰ ਮੈਂ ਵੀਜ਼ਾ ਲੈ ਕੇ ਪਾਕਿਸਤਾਨ ਜਾ ਕੇ ਵੀ ਆਇਆ ਸੀ ਪਰ ਉਸ ਵੇਲੇ ਸਿਰਫ਼ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।"
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ