ਪਰਾਲੀ ਨਾ ਸਾੜ ਕੇ ਸੰਗਰੂਰ ਦੇ ਪਿੰਡ ਦੀ 20-ਸਾਲਾ ਕੁੜੀ ਬਣੀ ਕਿਸਾਨੀ ਲਈ ਮਿਸਾਲ
ਅਮਨਦੀਪ ਕੌਰ (20) ਨੇ ਤਿੰਨ ਸਾਲ ਪਹਿਲਾਂ ਆਪਣੇ ਪਿਤਾ ਨਾਲ ਖੇਤੀ ਕਰਵਾਉਣੀ ਸ਼ੁਰੂ ਕੀਤੀ ਸੀ। ਅਮਨਦੀਪ ਮੁਤਾਬਕ ਉਸ ਨੂੰ ਬਚਪਨ ਤੋਂ ਹੀ ਖੇਤੀ ਦਾ ਸ਼ੌਕ ਸੀ। ਹੌਲੀ-ਹੌਲੀ ਸਾਰੇ ਖੇਤੀ ਦੇ ਕੰਮ ਸਿੱਖ ਲਏ। ਹੁਣ ਉਸ ਦੇ ਪਿੰਡ ਦੇ ਕਈ ਲੋਕ ਅਤੇ ਨਾਨਕਾ ਪਰਿਵਾਰ ਵੀ ਉਸ ਵਾਂਗ ਹੀ ਖੇਤੀ ਕਰਦੇ ਹਨ।
ਉਸ ਦੇ ਪਿਤਾ ਹਰਮਿਲਾਪ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਉਹ ਦੋ-ਚਾਰ ਏਕੜਾਂ ਵਿੱਚ ਬਿਨਾ ਅੱਗ ਲਗਾਏ ਖੇਤੀ ਕਰਦੇ ਸਨ ਪਰ ਜਦੋਂ ਤੋਂ ਉਸ ਦੀ ਬੇਟੀ ਨੇ ਖੇਤੀ ਨੂੰ ਅਪਣਾਇਆ ਹੈ ਉਨ੍ਹਾਂ ਸਾਰੀ ਖੇਤੀ (35 ਏਕੜ) ਬਿਨਾਂ ਅੱਗ ਲਗਾਏ ਕਰਨੀ ਸ਼ੁਰੂ ਕਰ ਦਿੱਤੀ ਹੈ।
ਰਿਪੋਰਟ - ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ