Batala Blast : ‘’ਸਾਰੇ ਆਪਣਾ ਦਸਵੰਧ ਕੱਢ ਕੇ ਯੋਗਦਾਨ ਪਾ ਰਹੇ ਹਨ’’

ਬੁੱਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖਮੀ ਹਨ।

ਅਜਿਹੇ ਵਿੱਚ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕ ਆਪਣੇ ਤੌਰ ‘ਤੇ ਹੋਰ ਬਟਾਲਾ ਵਾਸੀਆਂ ਦੇ ਨਾਲ ਮਿਲ ਕੇ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਹਨ।

ਰਿਪੋਰਟ: ਗੁਰਪ੍ਰੀਤ ਚਾਵਲਾ, ਬੀਬੀਸੀ ਪੰਜਾਬੀ ਲਈ