ਅਭਿਨੰਦਨ ਨੇ ਕੀਤੀ ਵਾਪਸੀ, ਪਠਾਨਕੋਟ ਤੋਂ ਧਨੋਆ ਨਾਲ ਭਰੀ ਉਡਾਨ
ਵਿੰਗ ਕਮਾਂਡਰ ਅਭਿਨੰਦਨ ਮੁੜ ਮਿਗ-21 ਜਹਾਜ਼ ’ਚ ਸਵਾਰ ਹੋਏ। ਭਾਰਤੀ ਏਅਰ ਫ਼ੋਰਸ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਵੀ ਨਾਲ ਸਨ। ਪੰਜਾਬ ਦੇ ਪਠਾਨਕੋਟ ਏਅਰ ਬੇਸ ਤੋਂ ਉਡਾਨ ਭਰੀ।
27 ਫ਼ਰਵਰੀ 2019 ਨੂੰ ਵੀ ਅਭਿਨੰਦਨ ਮਿਗ-21 ’ਚ ਸਨ। ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕਰਦਿਆਂ ਜੰਮੂ-ਕਸ਼ਮੀਰ ’ਚ LoC ਦੇ ਪਾਰ ਚਲੇ ਗਏ ਸਨ। ਉਨ੍ਹਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਨ੍ਹਾਂ ਨੂੰ ਪਾਕਿਸਤਾਨ ਨੇ ਹਿਰਾਸਤ ’ਚ ਲੈ ਲਿਆ ਸੀ।
ਅਗਲੇ ਦਿਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਦੀ ਰਿਹਾਈ ਐਲਾਨ ਦਿੱਤੀ, 1 ਮਾਰਚ ਨੂੰ ਅਭਿਨੰਦਨ ਵਾਪਸ ਆ ਗਏ।