ਸੁਮਿਤ ਨਾਗਲ: ਫੈਡਰਰ ਸਾਹਮਣੇ ਦਮ ਦਿਖਾਉਣ ਵਾਲਾ ਟੈਨਿਸ ਖਿਡਾਰੀ ਕ੍ਰਿਕਟਰ ਬਣਨਾ ਚਾਹੁੰਦਾ ਸੀ
ਹਰਿਆਣਾ ਦੇ ਝੱਜਰ ਕਸਬੇ ਤੋਂ ਸਬੰਧਤ ਸੁਮਿਤ ਨਾਗਲ ਨੇ ਜਦੋਂ ਯੂਐੱਸ ਓਪਨ ’ਚ ਜਗ੍ਹਾ ਬਣਾਈ ਤਾਂ ਇਸੇ ਨੂੰ ਹੀ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਸੀ।
ਟੈਨਿਸ ਦੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਹੀ ਰਾਊਂਡ ਵਿੱਚ ਸਾਹਮਣਾ ਹੋਇਆ ਰੌਜਰ ਫੈਡਰਰ ਨਾਲ, ਜਿਸ ਨੂੰ ਸੁਮਿਤ ਖ਼ੁਦ "ਟੈਨਿਸ ਦਾ ਰੱਬ' ਮੰਨਦੇ ਹਨ।
ਸੁਮਿਤ ਨੇ ਵੀ ਕਿਹਾ ਕਿ ਉਸ ਲਈ ਇੰਨਾ ਹੀ ਬਹੁਤ ਹੈ ਕਿ ਫੈਡਰਰ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ।