ਆਧਾਰ ਕਾਰਡ ਸੋਸ਼ਲ ਮੀਡੀਆ ਨਾਲ ਲਿੰਕ ਕਰਨ ਬਾਰੇ ਕੀ ਬੋਲੇ ਨੌਜਵਾਨ
ਆਧਾਰ ਕਾਰਡ ਨੂੰ ਮੋਬਾਇਲ ਨੰਬਰ ਅਤੇ ਬੈਂਕ ਅਕਾਊਂਟ ਨਾਲ ਲਿੰਕ ਕਰਨ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਨਾਲ ਵੀ ਲਿੰਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਇਸ ਸਬੰਧੀ ਮਦਰਾਸ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ। ਜਿਸ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚਲਾ ਗਿਆ ਹੈ।
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਕੁਝ ਸੋਸ਼ਲ ਮੀਡੀਆ ਪਲੇਟਫਰਾਮ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਰਿਪੋਰਟ: ਨਵਦੀਪ ਕੌਰ
ਐਡਿਟ: ਸੁਮਿਤ ਵੈਦ