ਇਰਾਕ ਤੋਂ ਪਰਤੇ ਪੰਜਾਬੀ ਨੌਜਵਾਨ ਦਾ ਦੁਖੜਾ: 'ਫਸੇ ਤਾਂ ਸੀ ਪਰ ਪੰਜਾਬ ਵੀ ਆ ਕੇ ਕੀ ਕਰਦੇ'
ਸੁਨਿਹਰੇ ਭਵਿੱਖ ਦੀ ਚਾਹ 'ਚ ਦੁਆਬੇ ਦੇ 7 ਨੌਜਵਾਨ ਇਰਾਕ ਗਏ ਸਨ ਪਰ ਖਾਲੀ ਹੱਥ ਵਾਪਿਸ ਪਰਤ ਆਏ। ਇਨ੍ਹਾਂ ਵਿੱਚੋਂ ਚਾਰ ਮੁੰਡੇ ਜਲੰਧਰ ਦੇ ਛੋਕਰਾਂ ਪਿੰਡ ਦੇ ਰਹਿਣ ਵਾਲੇ ਸਨ। 28 ਸਾਲਾ ਰਣਦੀਪ ਕੁਮਾਰ ਵੀ ਆਪਣੇ ਚਾਰ ਦੋਸਤਾਂ ਨਾਲ ਰੁਜ਼ਗਾਰ ਲਈ ਗਿਆ ਇਰਾਕ ਗਿਆ ਸੀ।
ਇਹ ਚਾਰੇ ਨੌਜਵਾਨ ਮਸਕਟ ਅਤੇ ਦੁਬਈ ਹੁੰਦੇ ਹੋਏ ਇਰਾਕ ਪਹੁੰਚੇ।ਵਰਕ ਪਰਮਿਟ ਨਾ ਮਿਲਣ ਕਾਰਨ ਇਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ।
ਰਣਦੀਪ ਮੁਤਾਬਕ ਉਨ੍ਹਾਂ ਨੇ 9 ਮਹੀਨੇ ਬੜੇ ਹੀ ਔਖੇ ਕੱਟੇ। ਭਾਰਤ ਸਰਕਾਰ ਦੀ ਮਦਦ ਨਾਲ ਚਾਰੇ ਨੌਜਵਾਨ ਆਪਣੇ ਮੁਲਕ ਵਾਪਿਸ ਪਰਤੇ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ
ਐਡਿਟ: ਰਾਜਨ ਪਪਨੇਜਾ