ਉਨਾਓ ਰੇਪ ਮਾਮਲਾ: 'ਅਸੀਂ ਹਰ ਵਾਰ ਪੁੱਛਦੇ ਤਾਂ ਇਹੀ ਕਹਿੰਦੇ ਕਿ ਜਾਂਚ ਹੋ ਰਹੀ ਹੈ'
ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿੱਚ ਹੋਏ ਇੱਕ ਹਾਦਸੇ ਵਿੱਚ ਉਨਾਓ ਰੇਪ ਮਾਮਲੇ ਦੀ ਪੀੜਤ ਜ਼ਖ਼ਮੀ ਹੋ ਗਈ ਹੈ। ਇਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਉਨਾਓ ਪੁਲਿਸ ਮੁਤਾਬਕ ਇਹ ਹਾਦਸਾ ਰਾਇਬਰੇਲੀ ਦੇ ਗੁਰਬਖ਼ਸ਼ਗੰਜ ਥਾਣਾ ਖੇਤਰ ਵਿੱਚ ਹੋਇਆ ਸੀ।
ਭਾਜਪਾ ਵਿਧਾਇਕ ਕੁਲਦੀਪ ਸੇਂਗਰ ਸਣੇ 10 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਦੇ ਚਾਚੇ ਨੇ ਐਫਆਈਆਰ ਦਰਜ ਕਰਵਾਈ ਹੈ।
ਉੱਧਰ ਜੇਲ੍ਹ 'ਚ ਬੰਦ ਪੀੜਤ ਦੇ ਚਾਚੇ ਨੂੰ ਰਿਹਾਅ ਕਰਨ ਦੀ ਮੰਗ ਲੈ ਕੇ ਉਸਦਾ ਪਰਿਵਾਰ ਲਖਨਊ ਵਿੱਚ ਕਿੰਗ ਜਾਰਜ ਹਸਪਤਾਲ ਦੇ ਬਾਹਰ ਧਰਨੇ 'ਤੇ ਬੈਠਾ ਹੈ।