IAS ਬਣਨ ਵਾਲੀ ਰਿਤਿਕਾ ਸਣੇ ਤਿੰਨ ਪੰਜਾਬਣਾਂ 'ਤੇ ਬਣੀ ਦਸਤਾਵੇਜ਼ੀ ਫ਼ਿਲਮ

ਵੀਡੀਓ ਕੈਪਸ਼ਨ, IAS ਬਣਨ ਵਾਲੀ ਰਿਤਿਕਾ ਜਿੰਦਲ ਸਣੇ ਤਿੰਨ ਪੰਜਾਬਣਾਂ 'ਤੇ ਬਣੀ ਦਸਤਾਵੇਜ਼ੀ ਫ਼ਿਲਮ

ਦਸਤਾਵੇਜ਼ੀ ਫ਼ਿਲਮ 'ਚ ਭਾਰਤੀ ਬਾਸਕੇਟਬਾਲ ਟੀਮ ਦੀ ਕਪਤਾਨ ਰਹੀ ਮੋਗਾ ਦੇ ਪਿੰਡ ਚੜਿੱਕ ਦੀ 17 ਸਾਲ ਦੀ ਲੜਕੀ ਸੁਖਮਨਦੀਪ ਕੌਰ ਦੇ ਮਿਹਨਤ ਬਾਰੇ ਵੀ ਜ਼ਿਕਰ ਹੈ।

ਪਿੰਡ ਮੱਲੀਆਂ ਕਲਾਂ ਦੀ ਵਸਨੀਕ 15 ਸਾਲ ਦੀ ਵਿਪਨਪ੍ਰੀਤ ਕੌਰ ਦੀ ਕਾਮਯਾਬੀ ਦਾ ਵੇਰਵਾ ਵੀ ਦਰਜ ਹੈ, ਜਿਸ ਨੇ ਜਪਾਨ ਦੀ ਰਾਜਧਾਨੀ ਟੋਕੀਓ 'ਚ ਰੈਡ ਕਰਾਸ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ 'ਚ ਭਾਰਤ ਵੱਲੋਂ ਹਿੱਸਾ ਲਿਆ ਸੀ।

(ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਦੀ ਰਿਪੋਰਟ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)