ਪੰਚਾਇਤੀ ਜ਼ਮੀਨ ’ਚ ਆਪਣੇ ਹੱਕ ਲਈ ਲੜਦੇ ਲੋਕ NOTA ਦਬਾਉਣ ਨੂੰ ਤਿਆਰ

ਸੰਗਰੂਰ ਦੇ ਪਿੰਡ ਤੋਲੇਵਾਲ ਦੇ ਲੋਕ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਪਰ ਹੱਕ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਨਿਯਮ ਮੁਤਾਬਕ ਪੰਚਾਇਤ ਅਧੀਨ ਆਉਂਦੀ ਸ਼ਾਮਲਾਟ ਜ਼ਮੀਨ ਵਿੱਚ ਇੱਕ-ਤਿਹਾਈ ਹਿੱਸਾ ਦਲਿਤ ਵਰਗ ਨੂੰ ਦੇਣਾ ਲਾਜ਼ਮੀ ਹੈ।

ਆਪਣੇ ਹਿੱਸੇ ਦੀ ਜ਼ਮੀਨ ਲਈ ਸੰਘਰਸ਼ ਕਰ ਰਹੇ ਇਹ ਲੋਕ ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ NOTA ਦਾ ਬਟਨ ਦਬਾਉਣਾ ਚਾਹੁੰਦੇ ਹਨ, ਭਾਵ ਵੋਟ ਕਿਸੇ ਨੂੰ ਨਹੀਂ ਦੇਣੀ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)