ਅੰਮ੍ਰਿਤਸਰ ਧਮਾਕਾ - ਚਸ਼ਮਦੀਦ ਮੁਤਾਬਕ ਬੰਦੂਕ ਦੀ ਨੋਕ 'ਤੇ ਉਸ ਤੋਂ ਲਈ ਅੰਦਰ ਦੀ ਜਾਣਕਾਰੀ

ਗਗਨਦੀਪ ਸਿੰਘ

ਤਸਵੀਰ ਸਰੋਤ, Ravinder singh robin/bbc

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਦੇ ਕਸਬੇ ਅਜਨਾਲਾ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਇੱਕ ਹਮਲਾਵਰ ਨੇ ਬੰਦੂਕ ਦੀ ਨੋਕ 'ਤੇ ਉਸ ਨੂੰ ਸਵਾਲ ਪੁੱਛੇ ਜਦੋਂ ਉਹ ਭਵਨ ਦੇ ਬਾਹਰ ਖੜਾ ਸੀ।

ਗ੍ਰਨੇਡ ਦੇ ਹਮਲੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ।

ਗਗਨਦੀਪ ਸਿੰਘ ਦੱਸਦੇ ਹਨ, "ਮੈਂ ਸਤਸੰਗ ਭਵਨ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਦੋ ਲੋਕ ਮੋਟਰਸਾਈਕਲ 'ਤੇ ਆਏ। ਉਨ੍ਹਾਂ ਵਿੱਚੋਂ ਇੱਕ ਸੰਗਤ ਦੇ ਨਾਲ ਹੀ ਅੰਦਰ ਚਲਾ ਗਿਆ ਤੇ ਦੂਜੇ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ।"

ਇਹ ਵੀ ਪੜ੍ਹੋ:-

''ਮੈਂ ਕਿਹਾ ਕਿ ਸਤਸੰਗ ਹਾਲ ਹੈ ਤੇ ਅੰਦਰ ਸਤਸੰਗ ਹੋ ਰਿਹਾ ਹੈ। ਐਨੀ ਦੇਰ ਨੂੰ ਦੂਜੇ ਨੇ ਅੰਦਰ ਵਾਰਦਾਰ ਨੂੰ ਅੰਜਾਮ ਦੇ ਦਿੱਤਾ। ਦੋਵਾਂ ਦੇ ਮੂੰਹ ਢੱਕੇ ਹੋਏ ਸੀ, ਪਰਨੇ ਬੰਨੇ ਹੋਏ ਸੀ। 15 ਮਿੰਟ ਤੱਕ ਉਹ ਅੰਦਰ ਰਹੇ। ਗ੍ਰਨੇਡ ਦੀ ਆਵਾਜ਼ ਆਉਂਦਿਆਂ ਦੀ ਭਾਜੜ ਮਚ ਗਈ।''

ਗੁਰਬਾਜ ਸਿੰਘ

ਤਸਵੀਰ ਸਰੋਤ, Ravinder singh robin/bbc

ਗੁਰਬਾਜ ਸਿੰਘ ਦਾ ਕਹਿਣਾ ਹੈ, ''ਅਸੀਂ ਸੰਗਤ ਵਿਚਾਲੇ ਬੈਠੇ ਸੀ। ਹਥਿਆਰੰਬਦਾਂ ਨੇ ਆ ਕੇ ਕਿਹਾ ਕਿ ਰੌਲਾ ਨਾ ਪਾਓ ਤੇ ਚੁੱਪ ਕਰਕੇ ਬੈਠੇ ਰਹੋ। ਅਚਾਨਕ ਸਾਡੇ ਨੇੜਿਓਂ ਕੁਝ ਲੰਘਿਆ। ਮੈਂ ਪਿਛੇ ਮੁੜ ਕੇ ਦੇਖਿਆ ਤਾਂ ਧਮਾਕਾ ਹੋ ਗਿਆ। ਮੈਂ ਕਾਫ਼ੀ ਉੱਪਰ ਜਾ ਕੇ ਡਿੱਗਿਆ। ਮੇਰੀ ਪਤਨੀ ਦੇ ਵੀ ਕਾਫ਼ੀ ਸੱਟ ਲੱਗੀ ਹੈ। ਜ਼ਖਮੀਆਂ ਦੇ ਖ਼ੂਨ ਨਾਲ ਮੇਰੇ ਬੱਚਾ ਭਰ ਗਿਆ।''

ਆਈਜੀ ਐਸਪੀ ਪਰਮਾਰ ਮੁਤਾਬਕ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਕੀ ਕਿਹਾ ਡਿਪਟੀ ਕਮਿਸ਼ਨਰ ਨੇ

ਡੀਸੀ ਕਮਲਦੀਪ ਸਿੰਘ ਸੰਘਾ ਨੇ ਧਮਾਕੇ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਸ ਦੇ ਪਿੱਛੇ ਕੌਣ ਹੈ, ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਇਸਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।

ਸੰਘਾ ਨੇ ਕਿਹਾ, "ਇਹ ਧਮਾਕਾ ਇੰਟੈਲੀਜੈਂਸ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਵੱਖਰਾ ਹੈ। ਇੰਟੈਲੀਜੈਂਸ ਨੇ ਜੋ ਅਲਰਟ ਜਾਰੀ ਕੀਤਾ ਸੀ ਉਹ ਵੱਖਰੀ ਕਿਸਮ ਦਾ ਸੀ। ਬਾਕੀ ਜਾਣਕਾਰੀ ਵਿਸਥਾਰ 'ਚ ਜਾਂਚ ਹੋਣ ਤੋਂ ਬਾਅਦ ਮਿਲੇਗਾ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)