ਅਮਰੀਕਾ ਦੀ ਹਿਰਾਸਤ 'ਚ ਰੋਂਦੇ ਹੋਏ ਪਰਵਾਸੀ ਬੱਚਿਆਂ ਦਾ ਆਡੀਓ ਆਇਆ ਸਾਹਮਣੇ

ਵੀਡੀਓ ਕੈਪਸ਼ਨ, ਅਮਰੀਕਾ ਦੀ ਹਿਰਾਸਤ 'ਚ ਰੋਂਦੇ ਹੋਏ ਪਰਵਾਸੀ ਬੱਚਿਆਂ ਦਾ ਆਡੀਓ ਆਇਆ ਸਾਹਮਣੇ

ਅਮਰੀਕਾ ਨੇ ਛੇ ਹਫਤਿਆਂ ਦੌਰਾਨ ਲਗਪਗ 2000 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਹੈ।

ਟਰੰਪ ਪ੍ਰਸ਼ਾਸ਼ਨ ਨੇ ਅਮਰੀਕਾ ਵਿੱਚ ਮੈਕਸੀਕੋ ਦੀ ਸਰਹੱਦ ਵੱਲੋਂ ਪਰਵਾਸੀਆਂ ਦੇ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ ਦਾ ਫੈਸਲਾ ਲਿਆ ਸੀ।

ਇਸ ਮਗਰੋਂ ਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)