10 ਕਾਰਟੂਨ: ਬਾਲ ਠਾਕਰੇ ਦੀ ਨਜ਼ਰ 'ਚ ਇੰਦਰਾ ਗਾਂਧੀ

ਬਾਲ ਠਾਕਰੇ ਦੀ ਬਰਸੀ ਤੇ ਇੰਦਰਾ ਗਾਂਧੀ ਦੀ ਜਨਮ ਸ਼ਤਾਬਦੀ ਸਾਲ ਮੌਕੇ ਖਾਸ ਪੇਸ਼ਕਸ਼

ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, ਸਾਲ 1971 ਵਿੱਚ ਇੰਦਰਾ ਗਾਂਧੀ ਵੇਲੇ ਗਰੀਬੀ ਹਟਾਓ ਦਾ ਨਾਅਰਾ ਗੂੰਜਦਾ ਸੀ ਪਰ ਚੋਣਾਂ ਦੇ ਦੌਰੇ ਸ਼ਾਹੀ ਹੋਣ ਕਰਕੇ ਬਾਲ ਠਾਕਰੇ ਨੇ ਇਹ ਵਿਅੰਗ ਕੱਸਿਆ
‘ਕਸ਼ਮੀਰੀ ਗੁਲਾਬ ਦੇ ਕੰਡੇ (1975)’

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, 1975 ਵਿੱਚ ਸ਼ੇਖ਼ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਦੇ ਕਾਂਗਰਸ ਨਾਲ ਹੱਥ ਮਿਲਾਉਣ ਤੇ ਬਾਲਾਸਾਹਿਬ ਨੇ ਟਿੱਪਣੀ ਕੀਤੀ ਸੀ ਕਿ ਕਸ਼ਮੀਰੀ ਗੁਲਾਬ ਦੇ ਕੰਡੇ ਲਹੁਲੁਹਾਨ ਕਰ ਰਹੇ ਹਨ।
ਮੁਸ਼ਕਿਲਾਂ ਵੱਧ ਗਈਆਂ ( 1967)

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, ਕੇਂਦਰੀ ਸੱਤਾ ਸਾਂਭਣ ਤੋਂ ਬਾਅਦ ਪੱਛਮ ਬੰਗਾਲ, ਤਾਮਿਲਨਾਡੂ ਦੇ ਨਾਲ ਕਰੀਬ ਨੌ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਹਾਰੀ। ਉਸ ’ਤੇ ਇਸ ਕਾਰਟੂਨ ਜ਼ਰੀਏ ਬਾਲ ਠਾਕਰੇ ਨੇ ਵਿਅੰਗ ਕੱਸਿਆ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, ਅਮਰੀਕਾ ਭਾਰਤ ਵੱਲ ਹੈ ਜਾਂ ਪਾਕਿਸਤਾਨ ਵੱਲ? 1975 ਵਿੱਚ ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਭਾਰਤ ਦੌਰੇ ਤੇ ਆਏ ਸੀ, ਉਸੇ ਵੇਲੇ ਬਾਲਾ ਸਾਹਿਬ ਨੇ ਇਹ ਕਾਰਟੂਨ ਕੱਢਿਆ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, ਐਮਰਜੈਂਸੀ ਦੀ ਜਾਂਚ ਕਰਨ ਲਈ ਜਨਤਾ ਸਰਕਾਰ ਵੱਲੋਂ ਸ਼ਾਹ ਕਮਿਸ਼ਨ ਨਿਯੁਕਤ ਕੀਤੇ ਜਾਣ ਵੇਲੇ ਇੰਦਰਾ ਗਾਂਧੀ ਦੇ ਚਿਹਰੇ ’ਤੇ ਕਾਲਖ਼ ਲਾਉਂਦੇ ਹੋਏ ਸੰਜੇ ਗਾਂਧੀ ਨੂੰ ਬਾਲ ਠਾਕਰੇ ਨੇ ਦਿਖਾਇਆ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, 1978 ਵਿੱਚ ਵੱਡੇ ਆਗੂ ਵੀ ਕਾਂਗਰਸ ਦੀ ਵੰਡ ਨੂੰ ਨਹੀਂ ਰੋਕ ਸਕੇ ਸੀ। ਇਸ ਲਈ ਸੀਨੀਅਰ ਆਗੂ ਮਾੜੇ ਹਾਲਾਤ ਵਿੱਚ ਕਾਂਗਰਸ ਨੂੰ ਇੰਦਰਾ ਵੱਲ ਲੈ ਕੇ ਆ ਰਹੇ ਹਨ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, 1983 ਵਿੱਚ ਜਨਤਾ ਪਾਰਟੀ ਨੂੰ ਹਰਾ ਕੇ ਇੰਦਰਾ ਗਾਂਧੀ ਫਿਰ ਸੱਤਾ ਵਿੱਚ ਆਈ। ਉਸ ਵੇਲੇ ਥਾਂ-ਥਾਂ ’ਤੇ ਵਿਗੜਦੇ ਹਾਲਾਤ ਬਾਰੇ ਬਾਲ ਠਾਕਰੇ ਦਾ ਕਾਰਟੂਨ
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, 1983 ਵਿੱਚ ਜਿੱਥੇ ਕਾਂਗਰਸ ‘ਗਰੀਬੀ ਹਟਾਓ’ ਦਾ ਨਾਅਰਾ ਦੇ ਰਹੀ ਸੀ ਉੱਥੇ ਲੋਕਾਂ ਵੱਲੋਂ ‘ਇੰਦਰਾ ਹਟਾਓ ਕਾਂਗਰਸ ਹਟਾਓ’ ਦਾ ਨਾਅਰਾ ਦਿੰਦੇ ਹੋਏ ਲੋਕ ਦਿਖਾਏ ਹਨ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, 1982 ਵਿੱਚ ਜਿੱਥੇ ਇੰਦਰਾ ਗਾਂਧੀ ਫਿਲਿਸਤੀਨ ਦੀ ਅਜ਼ਾਦੀ ਦੀ ਵਕਾਲਤ ਕਰ ਰਹੀ ਸੀ ਉੱਥੇ ਭਾਰਤ ਵਿੱਚ ਉਨ੍ਹਾਂ ’ਤੇ ਇਲਜ਼ਾਮ ਲੱਗ ਰਹੇ ਸੀ ਕਿ ਉਹ ਲੋਕਾਂ ਦੀ ਨਿੱਜੀ ਅਜ਼ਾਦੀ ਨੂੰ ਖ਼ਤਮ ਕਰ ਰਹੀ ਹੈ।
ਬਾਲ ਠਾਕਰੇ ਦੀ ਪਸੰਦੀਦਾ ਕਾਰਟੁਨ ਕਿਰਦਾਰ ਸੀ ਇੰਦਰਾ ਗਾਂਧੀ

ਤਸਵੀਰ ਸਰੋਤ, Prabodhan Publication

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ’ਤੇ ਸਖ਼ਤ ਤੰਜ ਕੱਸਣ ਵਾਲੇ ਬਾਲ ਠਾਕਰੇ ਨੇ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਵੇਲੇ ਵੱਖਰੇ ਅੰਦਾਜ਼ ਵਿੱਚ ਇੰਦਰਾ ਨੂੰ ਸ਼ਰਧਾਂਜਲੀ ਦਿੱਤੀ।