ਕਿਵੇਂ ਲਦਾਖ ਦੇ ਮਠਾਂ ਵਿੱਚ ਔਰਤਾਂ ਦੇ ਹਾਲਾਤ ਸੁਧਰੇ?

ਲਦਾਖ ਦੇ ਜ਼ਨਾਨਾ ਮਠਾਂ ਅਤੇ ਸਾਧਵੀਆਂ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ

ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਹਿਮਾਲਿਆ ਦੇ ਪਹਾੜਾਂ ਨਾਲ ਘਿਰਿਆ ਲਦਾਖ ਉੱਤਰੀ ਭਾਰਤ ਦਾ ਇੱਕ ਦੂਰ-ਦੁਰਾਡੇ ਦਾ ਇਲਾਕਾ ਹੈ। ਇਸ ਇਲਾਕੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਵੱਧ ਗਿਣਤੀ ਵਿੱਚ ਹਨ ਅਤੇ ਇਸ ਇਲਾਕੇ ਦੇ ਮਠ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਇੱਕ ਛੋਟੀ ਜਿਹੀ ਜਾਣਕਾਰੀ ਤੋ ਲੋਕ ਅਣਜਾਣ ਹਨ, ਕਿ ਇੱਥੇ 28 ਜ਼ਨਾਨਾ ਮਠ ਵੀ ਹਨ। ਫੋਟੋਗ੍ਰਾਫਰ ਦੀਪਤੀ ਅਸਥਾਨਾ ਨੇ ਨਯਰਮਾ ਪਿੰਡ ਵਿੱਚ ਇਨ੍ਹਾਂ ਜ਼ਨਾਨਾ ਮਠਾਂ ਦੀਆਂ ਤਸਵੀਰਾਂ ਲਈਆਂ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਬੁੱਧ ਧਰਮ ਵਿੱਚ ਮਹਿਲਾ ਸਾਧਵੀਆਂ ਦੀ ਰਵਾਇਤ ਬੁੱਧ ਕਾਲ ਤੋਂ ਰਹੀ ਹੈ, ਜੋ ਔਰਤਾਂ ਦੇ ਹੱਕਾਂ ਦੀ ਵਕਾਲਤ ਕਰਦੇ ਸੀ। ਸਦੀਆਂ ਬੀਤਣ ਦੇ ਨਾਲ-ਨਾਲ ਮਹਿਲਾ ਸਾਧਵੀਆਂ ਦੇ ਹਾਲਾਤ ਵੀ ਮਾੜੇ ਹੋਏ ਹਨ। ਮਰਦ ਸਾਧੂ ਜਿਵੇਂ ਮਠਾਂ ਵਿੱਚ ਰਹਿੰਦੇ ਹਨ, ਜ਼ਨਾਨਾ ਸਾਧਵੀਆਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਸਾਲ 2012 ਵਿੱਚ ਕਈ ਸੀਨੀਅਰ ਮਹਿਲਾ ਸਾਧੂਆਂ ਨੂੰ ਚਟਨਿਆਨਲਿੰਗ ਵਿੱਚ ਆਪਣਾ ਘਰ ਮਿਲਿਆ। ਲਦਾਖ ਮਹਿਲਾ ਸਾਧੂ ਸੰਗਠਨ ਨੇ ਉਨ੍ਹਾਂ ਦੇ ਲਈ ਇੱਕ ਮਠ ਬਣਵਾਇਆ। ਸੰਗਠਨ ਬਣਾਉਣ ਵਾਲੀ ਡਾ. ਸੇਰਿੰਗ ਪਾਲਮੋ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਨੂੰ ਮਦਦ ਦੀ ਬਹੁਤ ਲੋੜ ਸੀ ਅਤੇ ਇਨ੍ਹਾਂ ਕੋਲ ਖਾਣ ਲਈ ਵੀ ਨਹੀਂ ਸੀ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਲੋਬਜ਼ੰਗ ਡੋਲਮਾ (85) ਚਨਨਿਆਨਲਿੰਗ ਮਠ ਵਿੱਚ ਸਭ ਤੋਂ ਵਡੇਰੀ ਉਮਰ ਦੀ ਮਹਿਲਾ ਸਾਧੂ ਹਨ। ਇੱਥੇ ਰਹਿਣ ਤੋਂ ਪਹਿਲਾਂ ਉਹ ਖੇਤਾਂ ਵਿੱਚ ਮਜ਼ਦੂਰੀ ਕਰਦੇ ਸੀ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਡਾ. ਪਾਲਮੋ (ਸਾਹਮਣੇ ਦੀ ਲਾਈਨ ਵਿੱਚ ਵਿਚਕਾਰ) ਇਸ ਤਸਵੀਰ ਵਿੱਚ ਨੌਜਵਾਨ ਮਹਿਲਾ ਸਾਧੂਆਂ ਦੇ ਨਾਲ ਨਜ਼ਰ ਆ ਰਹੇ ਹਨ। ਇਹ ਸਭ ਬੁੱਧ ਦਰਸ਼ਨ ਦੀ ਖੋਜ ਕਰ ਰਹੀਆਂ ਹਨ। ਪਹਿਲਾਂ ਸਿਰਫ਼ ਮਰਦ ਸਾਧੂਆਂ ਨੂੰ ਕਿਸੀ ਵੀ ਧਾਰਮਿਕ ਕਾਰਜ ਲਈ ਸੱਦਿਆ ਜਾਂਦਾ ਸੀ। ਹੁਣ ਇਨ੍ਹਾਂ ਮਹਿਲਾ ਸਾਧੂਆਂ ਨੂੰ ਵੀ ਸੱਦਿਆ ਜਾਂਦਾ ਹੈ। ਅਜਿਹੇ ਧਾਰਮਿਕ ਕਾਰਜ ਇਨ੍ਹਾਂ ਦੀ ਆਮਦਨ ਦਾ ਜ਼ਰੀਆ ਹਨ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਅੱਠ ਸਾਲ ਦੀ ਕਰਮਾ ਚੁਕਸਿਤ ਇਸ ਮਠ ਦੀ ਸਭ ਤੋਂ ਘੱਟ ਉਮਰ ਦੀ ਸਾਧਵੀ ਹੈ। ਜਦੋਂ ਉਹ 2008 ਵਿੱਚ ਇੱਥੇ ਆਈ, ਉਸ ਵੇਲੇ ਉਹ ਕਾਫ਼ੀ ਕਮਜ਼ੋਰ ਸੀ। ਡਾ. ਪਾਲਮੋ ਦਾ ਮੰਨਣਾ ਹੈ ਕਿ ਧਾਰਮਿਕ ਸੰਸਥਾਵਾਂ ਵਿੱਚ ਲਿੰਗ ਆਧਾਰਿਤ ਵਿਤਕਰਾ ਹੈ ਅਤੇ ਆਧੁਨਿਕ ਸਿੱਖਿਆ ਨੌਜਵਾਨ ਸਾਧਵੀਆਂ ਨੂੰ ਇੱਕ ਆਤਮ ਵਿਸ਼ਵਾਸ ਦੇਵੇਗੀ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਚੰਬਾ ਚਟਨਯਾਨਲਿੰਗ ਵਿੱਚ ਸਾਈਕਲ ਚਲਾਉਂਦੇ ਹੋਏ। ਇਸ ਮਠ ਵਿੱਚ ਸਬਜ਼ੀਆਂ ਦੀ ਖੇਤੀ ਹੁੰਦੀ ਹੈ ਅਤੇ ਨਾਲ ਹੀ ਲਾਈਬ੍ਰੇਰੀ ਵੀ ਹੈ। ਡਾ. ਪਾਲਮੋ ਕੁੜੀਆਂ ਤੇ ਨੌਜਵਾਨ ਕੁੜੀਆਂ ਨੂੰ ਖੇਡ ਤੇ ਸਮਾਜਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਦੇ ਹਨ।
ਲਦਾਖ ਦੇ ਜ਼ਨਾਨਾ ਮਠ

ਤਸਵੀਰ ਸਰੋਤ, Deepti Asthana

ਤਸਵੀਰ ਕੈਪਸ਼ਨ, ਸੇਰਿੰਗ ਕੁੰਜੋਮ ਉਸ ਵੇਲੇ 7 ਵਰ੍ਹਿਆਂ ਦੀ ਸੀ, ਜਦੋਂ ਉਹ ਸਾਧਵੀ ਬਣੀ। ਡਾ ਪਾਲਮੋ ਮੁਤਾਬਕ ਸਾਧਵੀ ਬਣਨ ਦੀ ਇੱਛਾ ਆਤਮਾ ਦੀ ਆਵਾਜ਼ ਤੋਂ ਆਉਂਦੀ ਹੈ ਅਤੇ ਜਦੋਂ ਇਸ ਬਾਰੇ ਫੈਸਲਾ ਲਿਆ ਜਾਂਦਾ ਹੈ ਤਾਂ ਉਸਨੂੰ ਕੋਈ ਨਹੀਂ ਰੋਕ ਸਕਦਾ। ਦੀਪਤੀ ਅਸਥਾਨਾ ਦਿੱਲੀ ਸਥਿੱਤ ਫੋਟੋਗ੍ਰਾਫਰ ਹਨ।