10 ਹਜ਼ਾਰ ਫੁੱਟ ਦੀ ਉਚਾਈ 'ਤੇ ਫੁੱਟਬਾਲ ਮੈਚ

ਭਾਰਤ 'ਚ ਪਹਿਲੀ ਵਾਰ ਹੋ ਰਹੇ ਫੀਫਾ ਅੰਡਰ-17 ਵਿਸ਼ਵ ਕੱਪ ਟੂਰਨਾਮੈਂਟ ਦੀ ਸ਼ੁਰੂਆਤ

FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਫੀਫਾ ਅੰਡਰ-17 ਵਿਸ਼ਵ ਕੱਪ ਟੂਰਨਾਮੈਂਟ ਦੀ ਭਾਰਤ ਪਹਿਲੀ ਵਾਰ ਮੇਜ਼ਬਾਨੀ ਕਰ ਰਿਹਾ ਹੈ। ਮੇਜ਼ਬਾਨ ਹੋਣ ਕਾਰਨ ਭਾਰਤ ਆਪਣੇ ਆਪ ਹੀ ਫ਼ਾਈਨਲ ਲਈ ਕੁਆਲੀਫ਼ਾਈ ਕਰ ਗਿਆ ਹੈ। ਪਹਿਲੇ ਦਿਨ ਦਿੱਲੀ ’ਚ ਕੋਲੰਬੀਆ ਤੇ ਘਾਨਾ ਦਾ ਮੁਕਾਬਲਾ ਤੇ ਮੁੰਬਈ ’ਚ ਨਿਊਜ਼ੀਲੈਂਡ ਅਤੇ ਤੁਰਕੀ ਦੀ ਟੱਕਰ ਹੈ।
FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਟੂਰਨਾਮੈਂਟ ’ਚ 24 ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਵਧੇਰੇ ਮੁਕਾਬਲੇ ਕੇਰਲ ਤੇ ਅਸਾਮ ਦੇ ਸ਼ਹਿਰਾਂ ’ਚ ਹੋਣਗੇ। ਟੂਰਨਾਮੈਂਟ ’ਚ 52 ਮੈਚ ਖੇਡੇ ਜਾਣਗੇ ਅਤੇ ਫਾਈਨਲ ਮੁਕਾਬਲਾ ਕੋਲਕਾਤਾ ’ਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਨਾਈਜੀਰੀਆ ਪੰਜ ਵਾਰ ਖ਼ਿਤਾਬ ਜਿੱਤ ਚੁੱਕਿਆ ਹੈ।
FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਚੈਂਪੀਅਨਸ਼ਿਪ ਲਈ ਭਾਰਤ ਸਰਕਾਰ ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਮਿਸ਼ਨ XI ਮਿਲੀਅਨ ਦੀ ਸ਼ੁਰੂਆਤ ਕੀਤੀ। ਟੀਚਾ ਸੀ ਵੱਧ ਤੋਂ ਵੱਧ ਬੱਚਿਆਂ ਨੂੰ ਫੁੱਟਬਾਲ ਨਾਲ ਜੋੜਨਾ। ਇਸ ਮੁਹਿੰਮ ਤਹਿਤ ਪੂਰੇ ਦੇਸ ਦੇ ਸਕੂਲਾਂ ਤੱਕ ਪਹੁੰਚ ਕੀਤੀ ਗਈ ਅਤੇ ਸਥਾਨਕ ਪੱਧਰ ’ਤੇ ਟੂਰਨਾਮੈਂਟ ਦਾ ਪ੍ਰਬੰਧ ਕਰਵਾਇਆ ਗਿਆ। ਇਸ ਦੀ ਮਿਸਾਲ ਕੇਰਲ ਦੀ ਇਹ ਇੱਕ ਤਸਵੀਰ ਹੈ।
FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਭਾਰਤੀ ਸ਼ਾਸਨ ਵਾਲੇ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ’ਚ ਕੁੜੀਆਂ ਨੇ ਵੀ ਫੁੱਟਬਾਲ ਖੇਡੀ। ਹਾਲਾਂਕਿ, ਭਾਰਤ ’ਚ ਕ੍ਰਿਕਟ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਖੇਡ ਹੈ।
FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਮਿਸ਼ਨ XI ਮਿਲੀਅਨ ਮੁਹਿੰਮ ਤਹਿਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ 20 ਹਜ਼ਾਰ ਸਕੂਲਾਂ ਰਾਹੀਂ ਲੱਖਾਂ ਬੱਚਿਆਂ ਤੱਕ ਪਹੁੰਚ ਕੀਤੀ ਗਈ। ਉਮੀਦ ਜ਼ਾਹਿਰ ਕੀਤੀ ਗਈ ਕਿ ਸਕੂਲ ਇਸ ਖੇਡ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਇਸ ਫ਼ੋਟੋ ਵਿੱਚ ਉੱਤਰੀ-ਪੂਰਬੀ ਸੂਬੇ ਮਿਜ਼ੋਰਮ ’ਚ ਫੁੱਟਬਾਲ ਦੇ ਗੁਰ ਸਿੱਖਦੇ ਬੱਚੇ।
FOOTBALL

ਤਸਵੀਰ ਸਰੋਤ, MISSION XI MILLION

ਤਸਵੀਰ ਕੈਪਸ਼ਨ, ਮੇਘਾਲਿਆ ਦੇ ਇੱਕ ਪਿੰਡ ’ਚ ਫੁੱਟਬਾਲ ਖੇਡਦੇ ਬੱਚੇ। ਫੁੱਟਬਾਲ ’ਚ ਭਾਰਤ ਦੀ ਰੈਂਕਿੰਗ ਹੇਠਾਂ ਹੈ, ਜਦਕਿ ਗੋਆ, ਪੱਛਮੀ ਬੰਗਾਲ ਅਤੇ ਕੇਰਲ ’ਚ ਇਸ ਖੇਡ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕੁਝ ਸਮੇਂ ਤੋਂ ਇਸ ਦੀ ਪ੍ਰਸਿੱਧੀ ਉੱਤਰੀ-ਪੂਰਬੀ ਸੂਬਿਆਂ ਮੇਘਾਲਿਆ, ਅਸਾਮ ਤੇ ਮਨੀਪੁਰ ’ਚ ਵੀ ਵਧੀ ਹੈ। ਭਾਰਤੀ ਟੀਮ ’ਚ ਵਧੇਰੇ ਖਿਡਾਰੀ ਮਨੀਪੁਰ ਤੋਂ ਹੀ ਹਨ।
FOOTBALL

ਤਸਵੀਰ ਸਰੋਤ, SANJOY CHATTERJEE

ਤਸਵੀਰ ਕੈਪਸ਼ਨ, ਚੀਨ ਦੀ ਸਰਹੱਦ ਨਾਲ ਲੱਗਦੇ ਲੱਦਾਖ ’ਚ 10 ਹਜ਼ਾਰ ਫੁੱਟ ਦੀ ਉਚਾਈ ’ਤੇ ਫੁੱਟਬਾਲ ਖੇਡਦੀਆਂ ਕੁੜੀਆਂ। ਫੀਫਾ ਦੀ ਗਲੋਬਲ ਰੈਂਕਿੰਗ ’ਚ ਭਾਰਤੀ ਮਹਿਲਾ ਫੁੱਟਬਾਲ ਟੀਮ 56ਵੇਂ ਸਥਾਨ ’ਤੇ ਹੈ। ਪੁਰਸ਼ਾਂ ਦੀ ਟੀਮ 107ਵੇਂ ਸਥਾਨ ਹੈ।
FOOTBALL

ਤਸਵੀਰ ਸਰੋਤ, SANJOY CHATTERJEE

ਤਸਵੀਰ ਕੈਪਸ਼ਨ, ਝਾਰਖੰਡ ਦੇ ਖੁੰਟੀ ਪਿੰਡ ’ਚ ਫੁੱਟਬਾਲ ਦਾ ਪਿੱਛਾ ਕਰਦੀਆਂ ਸਕੂਲੀ ਵਿਦਿਆਰਥਣਾਂ। ਫੁੱਟਬਾਲ ਭਾਰਤ ’ਚ ਪਹਿਲਾਂ ਨਾਲੋਂ ਵੱਧ ਖੇਡੀ ਜਾਣ ਲੱਗੀ ਹੈ।