ਇਨ੍ਹਾਂ ਦਿਨਾਂ ’ਚ ਕੀ ਕਰ ਰਹੀਆਂ ਹਨ ਆਲੀਆ ਭੱਟ-ਪ੍ਰਿਯੰਕਾ ਚੋਪੜਾ

ਫ਼ਿਲਮ ਪ੍ਰਮੋਸ਼ਨ ਤੋਂ ਲੈ ਕੇ ਵਿਵਾਦਾਂ ਤੱਕ, ਹਰ ਤਰ੍ਹਾਂ ਦੀਆਂ ਬਾਲੀਵੁੱਡ ਗੱਲਾਂ ਅਤੇ ਦੇਖੋ ਹੋਰ ਖ਼ਬਰਾਂ।

ਸ਼ਾਹਰੁਖ ਖ਼ਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬਾਲੀਵੁੱਡ ਦੇ ਬੇਤਾਜ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਕੰਪਨੀ ਰੈੱਡ ਚਿਲੀਸ ਇਹਨਾਂ ਦਿਨਾਂ ’ਚ ਵਿਵਾਦਾਂ ’ਚ ਹੈ। ਮੁੰਬਈ ਨਗਰ ਨਿਗਮ ਨੇ ਉਨ੍ਹਾਂ ਦੇ ਦਫਤਰ ਦੀ ਚੌਥੀ ਮੰਜ਼ਲ ’ਤੇ ਬਣੀ ਕੰਟੀਨ ਨੂੰ ਗ਼ੈਰ ਕਨੂੰਨੀ ਦੱਸ ਕੇ ਤੋੜ ਦਿੱਤਾ ਹੈ।
ਅਮਿਰ ਖ਼ਾਨ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਅਮਿਰ ਖ਼ਾਨ ਆਪਣੀ ਫ਼ਿਲਮ ‘ਸੀਕ੍ਰੇਟ ਸੁਪਰਸਟਾਰ’ ਦੀ ਪ੍ਰਮੋਸ਼ਨ ’ਚ ਮਸ਼ਰੂਫ਼ ਹਨ। ਪ੍ਰਮੋਸ਼ਨ ਦੌਰਾਨ ਵਿਦੇਸ਼ੀ ਬਾਜ਼ਾਰ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਅਤੇ ਇਸ ਲਈ ਪਿਛਲੇ ਹਫ਼ਤੇ ਉਹ ਸਿੰਗਾਪੁਰ ’ਚ ਸਨ।
ਸੁਸ਼ਮਿਤਾ ਸੇਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸੁਸ਼ਮਿਤਾ ਸੇਨ ਇਹਨਾਂ ਦਿਨਾਂ ’ਚ ਆਪਣੇ ਕੰਮ ਲਈ ਕੁਵੈਤ ਅਤੇ ਦੁਬੱਈ ਦੇ ਦੌਰੇ 'ਤੇ ਹਨ। ਹਾਲਾਂਕਿ, ਕੁਝ ਸਾਲਾਂ ਤੋਂ ਉਨ੍ਹਾਂ ਦਾ ਬਾਲੀਬੁੱਡ ਕੈਰੀਅਰ ਸਥਿਰ ਹੈ ਤੇ ਛੇ-ਸੱਤ ਸਾਲਾਂ ’ਚ ਇੱਕ-ਦੋ ਫ਼ਿਲਮਾਂ ਹੀ ਆਈਆਂ ਹਨ।
ਆਲੀਆ ਭੱਟ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦਿੱਲੀ ਵਿਖੇ ਆਲੀਆ ਭੱਟ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਬਾਲੀਵੁੱਡ ’ਚ ਬਹੁਤ ਕੁਝ ਬਦਲ ਗਿਆ ਹੈ। ਉਹ ਸਵਾਲ ਵੀ ਕਰਦੀ ਹੈ ਕਿ ਕੀ ਲੋਕ ਸਦਾ ਹੀ ਉਨ੍ਹਾਂ ਨੂੰ ਇਸੇ ਤਰ੍ਹਾਂ ਸਿਰ-ਅੱਖਾਂ ’ਤੇ ਬਿਠਾਉਂਣਗੇ।
ਆਸ਼ਾ ਭੋਸਲੇ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪਿਛਲੇ ਮਹੀਨੇ 84 ਸਾਲਾਂ ਦੇ ਹੋਏ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਨੇ ਦਿੱਲੀ ਵਿਖੇ ਮੈਡਮ ਤੁਸਾਦ ਮਿਊਜ਼ੀਅਮ ’ਚ ਆਪਣੇ ਮੋਮ ਦੇ ਬੁੱਤ ਦਾ ਉਦਘਾਟਨ ਕਰਦਿਆਂ ਇੱਛਾ ਜ਼ਾਹਿਰ ਕੀਤੀ ਕਿ ਉਨ੍ਹਾਂ ਦਾ ਬੁੱਤ ਏਲਵਿਸ ਪ੍ਰਿਸਲੇ ਤੇ ਮਾਈਕਲ ਜੈਕਸਨ ਵਿਚਕਾਰ ਰੱਖਿਆ ਜਾਵੇ।
ਕਰਨ ਜ਼ੋਹਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕਰਨ ਜੌਹਰ ਨੇ ਅਰਥਚਾਰੇ ’ਤੇ ਵਰਲਡ ਇਕਨਾਮਿਕ ਫ਼ੋਰਮ ’ਚ ਬੋਲਦਿਆਂ ਕਿਹਾ ਕਿ ਬਾਲੀਵੁੱਡ ਫ਼ਿਲਮਾਂ ਇੰਟਰਵਲ ਤੋਂ ਰਫ਼ਤਾਰ ਫੜਦੀਆਂ ਹਨ, ਇਸੇ ਤਰ੍ਹਾਂ ਅਰਥਚਾਰਾ ਵੀ ਮੌਜੂਦਾ ਮਾਲੀ ਸਾਲ ਦੇ ਦੂਜੇ ਅੱਧ ’ਚ ਤੇਜ਼ ਹੋਵੇਗਾ।
ਆਦਿਤਿਆ ਨਰਾਇਣ

ਤਸਵੀਰ ਸਰੋਤ, TWITTER@IMADITYANARAYAN

ਤਸਵੀਰ ਕੈਪਸ਼ਨ, ਛੋਟੀ ਉਮਰ ’ਚ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਬੇਟੇ ਆਦਿਤਿਆ ਨਰਾਇਣ ਪਿਛਲੇ ਦਿਨੀਂ ਸੁਰਖੀਆਂ ’ਚ ਸਨ। ਦਰਅਸਲ ਸਫ਼ਰ ਦੌਰਾਨ ਜ਼ਿਆਦਾ ਸਮਾਨ ਨੂੰ ਲੈ ਕੇ ਉਨ੍ਹਾਂ ਦੀ ਨਿੱਜੀ ਏਅਰਲਾਈਨ ਕੰਪਨੀ ਨਾਲ ਕਿਰਾਏ ’ਤੇ ਬਹਿਸਬਾਜ਼ੀ ਹੋ ਗਈ।
ਪ੍ਰਿਯੰਕਾ ਚੋਪੜਾ

ਤਸਵੀਰ ਸਰੋਤ, TWITTER@PRIYANKACHOPRA

ਤਸਵੀਰ ਕੈਪਸ਼ਨ, ਇਹਨਾਂ ਦਿਨਾਂ ’ਚ ਪ੍ਰਿਯੰਕਾ ਚੋਪੜਾ ਯੂਨੀਸੇਫ ਲਈ ਕੰਮ ਕਰ ਰਹੀ ਹੈ ਅਤੇ ਇਸ ਲਈ ਉਹ ਅਮਰੀਕਾ ’ਚ ਸੀ। ਰਿਪੋਰਟਾਂ ਮੁਤਾਬਕ ਉਹ ਭਾਰਤ ਦੀ ਸਕਿੱਲ ਇੰਡੀਆ ਮੁਹਿੰਮ ਨਾਲ ਜੁੜ ਰਹੀ ਹੈ। ਇਸ ਮੁਹਿੰਮ ’ਚ ਬਾਲੀਵੁੱਡ ਦੇ ਹੋਰ ਸਿਤਾਰੇ ਵੀ ਹਨ। (ਸਾਰੀਆਂ ਇਨਪੁਟ-ਨਿਊਜ਼ ਏਜੰਸੀਆਂ ਤੋਂ)