ਇਹ ਕਿਸਾਨ ਆਖ਼ਰ ਟੋਇਆਂ ’ਚ ਕਿਉਂ ਬੈਠੇ ਹਨ ?

ਜੈਪੁਰ ਨੇੜੇ ਕਿਸਾਨਾਂ ਨੇ ਸਰਕਾਰ ਵਲੋਂ ਜ਼ਮੀਨ ਖਰੀਦੇ ਜਾਣ ਦੇ ਵਿਰੋਧ 'ਚ ਭੂ-ਸਮਾਧੀ ਸੱਤਿਆਗ੍ਰਹਿ ਸ਼ੁਰੂ ਕੀਤਾ ਹੈ।

Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਇਹਨਾਂ ਟੋਇਆ ’ਚ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ “ਇੱਕ ਇੰਚ ਜ਼ਮੀਨ ਵੀ ਨਹੀਂ ਦੇਣਗੇ, ਚਾਹੇ ਜਾਨ ਚਲੀ ਜਾਵੇ। ਸਰਕਾਰ ਵਿਕਾਸ ਨਹੀਂ ਜ਼ਮੀਨ ਦਾ ਕਾਰੋਬਾਰ ਕਰਨਾ ਚਾਹੁੰਦੀ ਹੈ।”
Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਅੰਦੋਲਨ ’ਚ ਸ਼ਾਮਲ ਔਰਤਾਂ ’ਚੋਂ ਇੱਕ ਨੇ ਕਿਹਾ ਕਿ “ਉਸ ਦੇ ਪਰਿਵਾਰ ਕੋਲ ਇੱਕ ਬੀਘਾ ਜ਼ਮੀਨ ਹੈ ਅਤੇ ਪੰਜ ਪੁੱਤਰ ਹਨ। ਰੋਜ਼ੀ-ਰੋਟੀ ਦਾ ਹੋਰ ਕੋਈ ਰਾਹ ਨਹੀਂ ਹੈ। ਕੀ ਅਸੀਂ ਆਪਣੇ ਬੱਚਿਆਂ ਨੂੰ ਸੜਕ 'ਤੇ ਛੱਡ ਦਈਏ ?
Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਅੰਦੋਲਨ ਵਾਲੀ ਥਾਂ ’ਤੇ ਦਿਨ ’ਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਇਸ ਕਾਰਨ ਕਿਸਾਨ ਬੇਹੋਸ਼ ਵੀ ਹੋ ਰਹੇ ਹਨ।
Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਕਿਸਾਨ ਬੀਰਬਲ ਚੌਧਰੀ ਦਾ ਕਹਿਣਾ ਹੈ ਕਿ “ਸਰਕਾਰ ਦੇ ਇਸ ਫੈਸਲੇ ਨਾਲ 20 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ। ਸਰਕਾਰ ਸਾਨੂੰ ਸਾਡੀਆਂ ਜੜ੍ਹਾਂ ਤੋਂ ਪੁੱਟ ਰਹੀ ਹੈ।”
Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਅੰਦੋਲਨ ’ਚ ਸ਼ਾਮਲ 80 ਸਾਲਾਂ ਨਿਆਤੀ ਬਾਈ ਪਿਛਲੇ ਦੋ ਦਿਨਾਂ ਤੋਂ ਟੋਏ ’ਚ ਹੀ ਬੈਠੀ ਹੈ। ਉਨ੍ਹਾਂ ਨੇ ਬਹੁਤ ਗੁੱਸੇ ’ਚ ਕਿਹਾ, "ਇਹ ਵਿਕਾਸ ਹੈ ਜਾਂ ਵਿਨਾਸ਼।”
Jaipur

ਤਸਵੀਰ ਸਰੋਤ, NARAYAN BARETH

ਤਸਵੀਰ ਕੈਪਸ਼ਨ, ਜੈਪੁਰ ਵਿਕਾਸ ਓਥੌਰਟੀ ਵੱਲੋਂ ਜ਼ਮੀਨ ਖਰੀਦਣ ਦੀ ਯੋਜਨਾ ਬਣਾਈ ਹੈ ਅਤੇ ਇਸ ਤੋਂ ਓਥੌਰਿਟੀ ਨੂੰ ਇੱਕ ਹਜ਼ਾਰ ਕਰੋੜ ਰੁਪਏ ਮਿਲਣ ਦੀ ਆਸ ਹੈ। ਜਿਵੇਂ ਹੀ ਵਿਵਾਦ ਭਖਿਆ ਤਾਂ ਸਰਕਾਰ ਅਤੇ ਕਿਸਾਨਾਂ ਵਿਚਾਲੇ ਬੇਸਿੱਟਾ ਗੱਲਬਾਤ ਵੀ ਹੋਈ।