ਪੰਜਾਬ ਸਰਕਾਰ ਦਾ ਉਹ ਮਹਿਕਮਾ ਜੋ ਹੈ ਹੀ ਨਹੀਂ, ਮੁੱਦਾ ਭਖਣ ਮਗਰੋਂ ਕੀ ਬੋਲੇ ਸੀਐੱਮ ਮਾਨ

ਪੰਜਾਬ ਸਰਕਾਰ ਦਾ ਉਹ ਮਹਿਕਮਾ ਜੋ ਹੈ ਹੀ ਨਹੀਂ, ਮੁੱਦਾ ਭਖਣ ਮਗਰੋਂ ਕੀ ਬੋਲੇ ਸੀਐੱਮ ਮਾਨ

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਹਿਲਾਂ ਸੌਂਪੇ ਗਏ ਪ੍ਰਸ਼ਾਸਨਿਕ ਸੁਧਾਰ ਮੰਤਰਾਲੇ ਦੇ ਹੋਂਦ ਵਿੱਚ ਨਾ ਹੋਣ ਦਾ ਵਿਵਾਦ ਗਰਮਾਇਆ ਹੋਇਆ ਹੈ।

ਦਰਅਸਲ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਗਜ਼ਟ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ।

ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ ਪ੍ਰਸ਼ਾਸਨਿਕ ਸੁਧਾਰਾਂ ਦਾ ਮਹਿਕਮਾ ਹੋਂਦ ਵਿੱਚ ਨਹੀਂ ਹੈ ਅਤੇ ਹੁਣ ਉਨ੍ਹਾਂ ਕੋਲ ਦੋ ਦੀ ਥਾਂ ਸਿਰਫ਼ ਇੱਕ - ਐੱਨਆਰਆਈ ਮਾਮਲਿਆਂ ਦਾ ਮਹਿਕਮਾ ਹੋਵੇਗਾ।

ਇਸ ਮਾਮਲੇ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਕਿ ਧਾਲੀਵਾਲ 20 ਮਹੀਨਿਆਂ ਤੋਂ ਉਹ ਮਹਿਕਮਾ ਚਲਾ ਰਹੇ ਸਨ ਜਿਸ ਦੀ ਕੋਈ ਹੋਂਦ ਨਹੀਂ ਹੈ।

ਵੀਡੀਓ - ਕੁਲਵੀਰ ਸਿੰਘ, ਐਡਿਟ - ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)