Unit 1: How do I...
Select a unit
- 1How do I...
- 2Unit 2
- 3Unit 3
- 4Unit 4
- 5Unit 5
- 6Unit 6
- 7Unit 7
- 8Unit 8
- 9Unit 9
- 10Unit 10
- 11Unit 11
- 12Unit 12
- 13Unit 13
- 14Unit 14
- 15Unit 15
- 16Unit 16
- 17Unit 17
- 18Unit 18
- 19Unit 19
- 20Unit 20
- 21Unit 21
- 22Unit 22
- 23Unit 23
- 24Unit 24
- 25Unit 25
- 26Unit 26
- 27Unit 27
- 28Unit 28
- 29Unit 29
- 30Unit 30
- 31Unit 31
- 32Unit 32
- 33Unit 33
- 34Unit 34
- 35Unit 35
- 36Unit 36
- 37Unit 37
- 38Unit 38
- 39Unit 39
- 40Unit 40
Session 2
Listen to find out how to start a conversation when meeting new people in English.
ਨਵੇਂ ਲੋਕਾਂ ਨੂੰ ਮਿਲਣ ਲੱਗਿਆਂ ਅੰਗਰੇਜ਼ੀ ਵਿੱਚ ਗੱਲਬਾਤ ਸ਼ੁਰੂ ਕਰਨਾ ਸਿੱਖਣ ਲਈ ਸੁਣੋ।
Wayitii marii qabxii 2
0 / 4
- 0 / 4Activity 1
Activity 1
How do I start a conversation?
ਪਹਿਲੀ ਵਾਰ ਮਿਲਣ ’ਤੇ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਨੂੰ ਉਹਨਾਂ ਦੇ ਜੁਆਬਾਂ ਨਾਲ ਜੋੜੋ।
a) What’s your name? 1. I’m from Liverpool.
b) Where are you from? 2. I’m a teacher.
c) What do you do? 3. Hello, I’m Lisa.
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ। ਫ਼ਿਰ ਲਿਖਤੀ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਮੇਰੇ ਨਾਲ ਹੈ ਸੈਮ।
Sam
Hello, everybody. Welcome!
ਰਾਜਵੀਰ
ਇਸ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਨਵੇਂ ਲੋਕਾਂ ਨੂੰ ਮਿਲਣ ਲੱਗਿਆਂ ਅੰਗਰੇਜ਼ੀ ਵਿੱਚ ਗੱਲਬਾਤ ਕਿਸ ਤਰ੍ਹਾਂ ਸ਼ੁਰੂ ਕਰੀਏ। ਸ਼ੁਰੂਆਤ ਆਪਸ ਵਿੱਚ ਪਹਿਲੀ ਵਾਰ ਮਿਲੇ ਕੁਝ ਲੋਕਾਂ ਦੀ ਆਪਸੀ ਗੱਲਬਾਤ ਸੁਣ ਕੇ ਕਰਦੇ ਹਾਂ। ਜੇ ਗੱਲਬਾਤ ਪੂਰੀ ਤਰ੍ਹਾਂ ਸਮਝ ਨਾ ਵੀ ਆਈ ਤਾਂ ਵੀ ਕੋਈ ਗੱਲ ਨਹੀਂ, ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ।
ਹੁਣ ਸਿਰਫ਼ ਇੰਨਾਂ ਸਮਝੋ ਕਿ ਰੌਬਰਟ ਅਤੇ ਲੀਜ਼ਾ ਨੇ ਕਿਹੜੀਆਂ ਤਿੰਨ ਚੀਜ਼ਾਂ ਬਾਰੇ ਗੱਲ ਕੀਤੀ।
Robert
Hi, my name’s Robert. What’s your name?
Lisa
Hello, I’m Lisa. Nice to meet you.
Robert
Nice to meet you, too, Lisa. Where are you from?
Lisa
I’m from Liverpool.
Robert
And what do you do?
Lisa
I’m a teacher.
ਰਾਜਵੀਰ
ਕੀ ਤੁਹਾਨੂੰ ਪਤਾ ਲੱਗਿਆ? ਹਾਂ, ਰੋਬਰਟ ਨੇ ਲੀਜ਼ਾ ਨੂੰ ਉਸਦਾ ਨਾਮ ਪੁੱਛਿਆ ਨਾਲ ਹੀ ਪੁੱਛਿਆ ਉਹ ਕਿਸ ਜਗ੍ਹਾ ਤੋਂ ਹੈ ਅਤੇ ਕੀ ਨੌਕਰੀ ਕਰਦੀ ਹੈ। ਤਾਂ ਸੈਮ, ਕੀ ਆਪਾਂ ਗੱਲਬਾਤ ਸ਼ੁਰੂ ਕਰਨ ਲਈ ਲੋੜੀਂਦੀ ਅੰਗਰੇਜ਼ੀ ਭਾਸ਼ਾ ਨੂੰ ਸਮਝੀਏ?
Sam
Yes, let’s!
ਰਾਜਵੀਰ
ਸਭ ਤੋਂ ਪਹਿਲਾਂ ਰੌਬਰਟ ਅਤੇ ਲੀਜ਼ਾ ਨੇ ਇੱਕ ਦੂਸਰੇ ਨੂੰ ਆਪੋ-ਆਪਣੀ ਜਾਣ ਪਛਾਣ ਦੱਸੀ। ਕੀ ਉਹਨਾਂ ਨੇ ਇਕੋ ਜਿਹੇ ਤਰੀਕੇ ਨਾਲ ਆਪਣੇ ਬਾਰੇ ਦੱਸਿਆ ਸੀ? ਚਲੋ ਇੱਕ ਵਾਰ ਦੁਬਾਰਾ ਸੁਣਦੇ ਹਾਂ।
Hi, my name’s Robert.
Hello, I’m Lisa.
ਰਾਜਵੀਰ
ਹਾਂ, ਉਹਨਾਂ ਨੇ ਅਲੱਗ ਅਲੱਗ ਤਰੀਕਾ ਇਸਤੇਮਾਲ ਕੀਤਾ, ਇੱਕ ਨੇ ਕਿਹਾ ‘My name’s…’ ਅਤੇ ਦੂਸਰੇ ਨੇ ‘I’m…’.
Sam
And the pronunciation is important here, so let’s quickly practise - repeat after me:
‘My name’s…’
‘I’m…’
ਰਾਜਵੀਰ
Great! ਚਲੋ ਹੁਣ ਦੇਖਦੇ ਹਾਂ ਰੌਬਰਟ ਨੇ ਲੀਜ਼ਾ ਨਾਲ ਗੱਲਬਾਤ ਜਾਰੀ ਕਿਸ ਤਰ੍ਹਾਂ ਰੱਖੀ। ਉਸਨੇ ਲੀਜ਼ਾ ਨੂੰ ਤਿੰਨ ਪ੍ਰਸ਼ਨ ਪੁੱਛੇ। ਪ੍ਰਸ਼ਨਾਂ ਨੂੰ ਇੱਕ ਵਾਰ ਦੁਬਾਰਾ ਸੁਣਦੇ ਹਾਂ।
What’s your name?
Where are you from?
What do you do?
ਰਾਜਵੀਰ
ਠੀਕ, ਉਹਨੇ ਸਭ ਤੋਂ ਪਹਿਲਾਂ ਲੀਜ਼ਾ ਨੂੰ ਨਾਮ ਪੁੱਛਿਆ ਫ਼ਿਰ ਪੁੱਛਿਆ ਉਹ ਕਿਥੋਂ ਹੈ ਅਤੇ ਆਖੀਰ ਵਿੱਚ ਉਸਦੀ ਨੌਕਰੀ ਬਾਰੇ ਸਵਾਲ ਕੀਤਾ।
Sam
Yes, these are the most common questions to ask someone when you first meet them, so they’re very useful. But the pronunciation is important. You need to sound interested!
ਰਾਜਵੀਰ
ਮੈਂ ਮਹਿਸੂਸ ਕੀਤਾ ਕਿ ਇਸ ਸਭ ਵਿੱਚ ਲਹਿਜ਼ਾ ਬਹੁਤ ਮਹੱਤਵਪੂਰਨ ਹੈ ਤੁਸੀਂ ਕਿਸ ਤਰ੍ਹਾਂ ਬੋਲਦੇ ਹੋ। ਕਿਹੜੇ ਸ਼ਬਦ ਜ਼ੋਰ ਦੇ ਕੇ ਬੋਲਣੇ ਹਨ ਅਤੇ ਕਿਹੜੇ ਜੋੜ ਕੇ ਬੋਲਣੇ ਹਨ।
Sam
Yes, so let’s quickly practise together! Repeat after me:
‘What’s your name?’
‘Where are you from?’
‘What do you do?’
ਰਾਜਵੀਰ
ਤੇ ਲੀਜ਼ਾ ਨੇ ਇਹਨਾਂ ਪ੍ਰਸ਼ਨਾਂ ਦਾ ਜੁਆਬ ਕਿਸ ਤਰ੍ਹਾਂ ਦਿੱਤਾ। ਤੁਸੀਂ ਜਾਣਦੇ ਹੋ ਕਿ ਅੰਗਰੇਜ਼ੀ ਵਿੱਚ ਨਾਮ ਸੰਬੰਧੀ ਪੁੱਛੇ ਗਏ ਪ੍ਰਸ਼ਨ ‘What’s your name?’ ਦਾ ਜੁਆਬ ਅਸੀਂ ਦੋ ਤਰੀਕਿਆਂ ਨਾਲ ਦੇ ਸਕਦੇ ਹਾਂ। ਚਲੋ ਦੁਬਾਰਾ ਸੁਣਦੇ ਹਾਂ, ਲੀਜ਼ਾ ਨੇ ਬਾਕੀ ਦੋ ਪ੍ਰਸ਼ਨਾਂ ‘Where are you from?’ ਅਤੇ ‘What do you do?’ ਦਾ ਜੁਆਬ ਕਿਸ ਤਰ੍ਹਾਂ ਦਿੱਤਾ ਸੀ।
I’m from Liverpool.
I’m a teacher.
Sam
So, Lisa used ‘I’m’ to answer both questions.
ਰਾਜਵੀਰ
ਹਾਂ, ਪਰ ਜੇਕਰ ਤੁਸੀਂ ਕਹਿੰਦੇ ਹੋ ‘I’m from…’ ਤਾਂ ਤੁਸੀਂ ਜਗ੍ਹਾ ਬਾਰੇ ਗੱਲ ਕਰ ਰਹੇ ਹੋ।
Sam
And if you say ‘I’m a…’ you’re talking about your job. Remember to use the ‘a’, as it’s important here.
ਰਾਜਵੀਰ
Thanks, Sam. ਹੁਣ ਤੁਹਾਡੇ ਕੁਝ ਅਭਿਆਸ ਕਰਨ ਦਾ ਸਮਾਂ ਹੈ। ਇਸ ਵਿਅਕਤੀ ਨੂੰ ਸੁਣੋ ਜੋ ਪਹਿਲਾਂ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਇੱਕ ਦਾ ਜੁਆਬ ਦੇ ਰਿਹਾ ਹੈ।
I’m from Cambridge.
ਰਾਜਵੀਰ
ਠੀਕ, ਤਾਂ 'Cambridge' ਇੱਕ ਜਗ੍ਹਾ ਦਾ ਨਾਮ ਹੈ। ਇਸ ਵਿਅਕਤੀ ਨੂੰ ਕੀ ਪ੍ਰਸ਼ਨ ਪੁੱਛਿਆ ਗਿਆ ਸੀ। ਪਹਿਲਾਂ ਤੁਸੀਂ ਸੋਚੋ ਅਤੇ ਫ਼ਿਰ ਸੈਮ ਦੱਸੇਗੀ।
Sam
Where are you from?
ਰਾਜਵੀਰ
Good! ਹੁਣ ਇਸ ਦੇ ਜੁਆਬ ਨੂੰ ਸੁਣੋ।
I’m a taxi driver.
ਰਾਜਵੀਰ
ਤਾਂ ਇਹ ਵਿਅਕਤੀ ਇੱਕ ਟੈਕਸੀ ਚਾਲਕ ਹੈ ‘a taxi driver’ ਹੈ। ਇਸਨੂੰ ਕੀ ਪ੍ਰਸ਼ਨ ਪੁੱਛਿਆ ਗਿਆ ਹੋਵੇਗਾ?
Sam
What do you do?
ਰਾਜਵੀਰ
Great! ਹੁਣ ਤੁਸੀਂ ਜਾਣਦੇ ਹੋ ਨਵੇਂ ਲੋਕਾਂ ਨਾਲ ਅੰਗਰੇਜ਼ੀ ਵਿੱਚ ਗੱਲਬਾਤ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ। It was ‘nice to meet you’ all!
Sam
Yes, nice to meet you!
ਆਉਂਦੇ ਹਫ਼ਤੇ ਫ਼ਿਰ ਮਿਲਦੇ ਹਾਂ 'How do I…' ਦੀ ਇੱਕ ਨਵੇਂ ਐਪੀਸੋਡ ਨਾਲ। Bye!
Sam
Bye!
Learn more!
1. ਕੀ ‘my name’s…’ ਅਤੇ ‘I’m…’ ਦਾ ਇੱਕੋ ਅਰਥ ਹੈ?
ਜੀ ਹਾਂ।
2. ਮੈਂ ‘Nice to meet you’ ਦਾ ਇਸਤੇਮਾਲ ਕਦੋਂ ਕਰਾਂ ਅਤੇ ‘Nice to meet you, too’ ਦੀ ਵਰਤੋਂ ਕਦੋਂ ਕਰਾਂ?
ਅਸੀਂ ‘Nice to meet you, too’ ਕਹਿੰਦੇ ਹਾਂ ਜਦੋਂ ਕੋਈ ਸਾਨੂੰ ਕਹੇ ‘Nice to meet you’. ‘Too’ ਦਾ ਮਤਲਬ ਹੈ, ‘ਮੈਂ ਵੀ’, ‘also’.
3. ਕੀ ਪ੍ਰਸ਼ਨ ‘Where are you from?’ ਦਾ ਜੁਆਬ ਦੇਣ ਲੱਗਿਆਂ ਮੈਂ ‘from’ ਸ਼ਬਦ ਦੀ ਵਰਤੋਂ ਛੱਡ ਸਕਦਾ ਹਾਂ।
ਨਹੀਂ ਇਸ ਪ੍ਰਸ਼ਨ ਦਾ ਜੁਆਬ ਦੇਣ ਲੱਗਿਆਂ ਅਸੀਂ ਹਮੇਸ਼ਾਂ ‘from’ ਸ਼ਬਦ ਦੀ ਵਰਤੋਂ ਕਰਦੇ ਹਾਂ। ਤੁਸੀਂ ਇਸ ਦੀ ਵਰਤੋਂ ਪਿੰਡ, ਕਸਬਾ, ਸ਼ਹਿਰ, ਦੇਸ਼ ਜਾਂ ਕਿਸੇ ਵੀ ਜਗ੍ਹਾ ਦਾ ਨਾਮ ਦੱਸਣ ਲਈ ਕਰ ਸਕਦੇ ਹੋ।
I’m from London.
I’m from the U.K.
I’m from the coast (ਕੰਡੀ ਖੇਤਰ).
4. ਕੀ ਮੈਨੂੰ ਨੌਕਰੀ ਬਾਰੇ ਦੱਸਣ ਲਈ ਪਹਿਲਾਂ ‘a’ ਸ਼ਬਦ ਲਗਾਉਣਾ ਪਵੇਗਾ?
ਜੀ ਹਾਂ, ਅਸੀਂ ਇੱਕ ਵਚਨ ਜਾਂ ਗਿਣਨਯੋਗ ਨਾਂਵਾਂ ਨਾਲ ‘a’ ਸ਼ਬਦ ਦੀ ਵਰਤੋਂ ਕਰਦੇ ਹਾਂ।
How do I start a conversation?
4 Questions
Choose the correct answer.
ਸਹੀ ਜੁਆਬ ਚੁਣੋ।
Gargaarsa
Activity
Choose the correct answer.
ਸਹੀ ਜੁਆਬ ਚੁਣੋ।
karaarra buusu
ਅਸੀਂ ਹਮੇਸ਼ਾਂ ਇੱਕ ਕਿਰਿਆਤਮ ਸ਼ਬਦ ਦਾ ਇਸਤੇਮਾਲ ਕਰਦੇ ਹਾਂ ‘am’ ਜਾਂ ‘is’.Question 1 of 4
Gargaarsa
Activity
Choose the correct answer.
ਸਹੀ ਜੁਆਬ ਚੁਣੋ।
karaarra buusu
ਪ੍ਰਸ਼ਨ ਦੇ ਆਖ਼ਰੀ ਸ਼ਬਦ ਵੱਲ ਧਿਆਨ ਦਿਓ।Question 2 of 4
Gargaarsa
Activity
Choose the correct answer.
ਸਹੀ ਜੁਆਬ ਚੁਣੋ।
karaarra buusu
ਪ੍ਰਸ਼ਨ ਦੇ ਆਖ਼ਰੀ ਸ਼ਬਦ ਵੱਲ ਧਿਆਨ ਦਿਓ।Question 3 of 4
Gargaarsa
Activity
Choose the correct answer.
ਸਹੀ ਜੁਆਬ ਚੁਣੋ।
karaarra buusu
ਤੁਹਾਨੂੰ ਤਿੰਨ ਸ਼ਬਦਾਂ ਦੀ ਲੋੜ ਹੈ। ‘student’ ਤੋਂ ਪਹਿਲਾਂ ਲੱਗਣ ਵਾਲੇ ਦੋ ਸ਼ਬਦ ਆਪਸ ਵਿੱਚ ਜੁੜੇ ਹੋਏ ਹੋਣਗੇ।Question 4 of 4
Excellent!Great job!Carraa badaa!Qabxii argatte:
Nice to meet you!
What’s your name?
Where are you from?
What do you do?
Answer these questions and tell us on our Facebook group!
ਇਹਨਾਂ ਪ੍ਰਸ਼ਨਾਂ ਦੇ ਜੁਆਬ ਸਾਨੂੰ ਸਾਡੇ ਫ਼ੇਸਬੁੱਕ ਪੇਜ਼ ਉੱਪਰ ਦੱਸੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
What’s your name?
ਤੁਹਾਡਾ ਨਾਮ ਕੀ ਹੈ?My name’s…
ਮੇਰਾ ਨਾਮ ਹੈ…।I’m…
ਮੈਂ ਹਾਂ...।Nice to meet you.
ਤੁਹਾਨੂੰ ਮਿਲ ਕੇ ਖੁਸ਼ੀ ਹੋਈ।Nice to meet you, too.
ਤੁਹਾਨੂੰ ਮਿਲ ਕੇ ਵੀ ਖੁਸ਼ੀ ਹੋਈ।Where are you from?
ਤੁਸੀਂ ਕਿਸ ਕਿਥੋਂ ਹੋ?I’m from…
ਮੈਂ … ਤੋਂ ਹਾਂ।What do you do?
ਤੁਸੀਂ ਕੀ ਕਰਦੇ ਹੋ?I’m a...
ਮੈਂ ਇੱਕ...ਹਾਂ।