课程 3
Listen to find out how to tell someone what your job is.
ਕਿਸੇ ਨੂੰ ਆਪਣੇ ਕੰਮ ਬਾਰੇ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ।
练习题 1
ਤੁਸੀਂ ਕੀ ਕਰਦੇ ਹੋ? What do you do?
ਕਿਸੇ ਨੂੰ ਤੁਸੀਂ ਕੀ ਕੰਮ ਕਰਦੇ ਹੋ ਇੰਗਲਿਸ਼ ਕਿਵੇਂ ਦੱਸਣਾ ਹੈ ਸਿੱਖਣ ਲਈ ਸੁਣੋ।
Listen to find out how to tell someone what your job is.
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਹੈਲੋ,BBC Essential English Conversation(ਬੀਬੀਸੀ ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਮਨ)ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਤੁਹਾਡੇ ਲਈ ਲਿਆਈਂ ਹਾਂ ਰੋਜ਼ਾਨਾ ਇਸਤੇਮਾਲ ਲਈ ਇੰਗਲਿਸ਼ ਭਾਸ਼ਾ ਨਾਲ ਜੁੜੀਆਂ ਕੁਝ ਅਹਿਮ ਗੱਲਾਂ। ਇਸ ਐਪੀਸੋਡ ਵਿੱਚ ਤੁਸੀਂ ਸਿਖੋਗੇ, ਕਿਸੇ ਨੂੰ ਪਹਿਲੀ ਵਾਰ ਮਿਲਣ ਤੇ ਅਸੀਂ ਕਿਸ ਤ੍ਹਰਾਂ ਪੁੱਛੀਏ ਕਿ ਉਹ ਕੀ ਕੰਮ ਕਰਦਾ ਹੈ।
ਪਹਿਲੀ ਵਾਰ ਮਿਲਣ ਵਾਲੇ ਦੋ ਲੋਕਾਂ ਨੂੰ ਸੁਣੋ ਤੇ ਜਾਣੋ ਉਹ ਕਿਵੇਂ ਇੱਕ ਦੂਜੇ ਨੂੰ ਕਿਵੇਂ ਪੁੱਛਦੇ ਹਨ।
Amanda
Hi, James. What do you do?
James
I’m an engineer. How about you, Amanda?
Amanda
I’m a farmer.
ਜੇ ਥੋੜਾ ਔਖਾ ਲੱਗਿਆ ਤਾਂ ਵੀ ਕੋਈ ਗੱਲ ਨਹੀਂ। ਆਪਾਂ ਇਸੇ ਗੱਲਬਾਤ ਨੂੰ ਪਰੈਕਟਿਸ ਲਈ ਛੋਟੇ ਹਿੱਸਿਆਂ ਵਿੱਚ ਤੋੜਦੇ ਹਾਂ। ਪਹਿਲਾਂ ਇੱਕ ਵਿਅਕਤੀ ਨੇ ਦੂਸਰੇ ਨੂੰ ਪੁੱਛਿਆ “ਤੁਸੀਂ ਕੀ ਕਰਦੇ ਹੋ?” “What do you do?” ਇਹ ਪ੍ਸ਼ਨ ਇੰਗਲਿਸ਼ ਵਿੱਚ ਲੋਕਾਂ ਨੂੰ ਉਹ ਕੀ ਨੌਕਰੀ ਜਾਂ ਕੰਮ ਕਰਦੇ ਹਨ ਪੁੱਛਣ ਲਈ ਵਰਤਦੇ ਹਨ।
What do you do?
ਦੂਸਰੇ ਵਕਤਾ ਨੇ ਕਿਹਾ ਉਹ ਇੱਕ ਇੰਜਨੀਅਰ ਹੈ “an engineer”. ਤੁਸੀਂ ਕਹਿ ਸਕਦੇ ਹੋ “ਮੈਂ ਇੱਕ.....।”
“I’m...” ਆਪਣਾ ਕੰਮ ਭਰੋ। ਧਿਆਨ ਰੱਖੋ ਇੰਜਨੀਅਰ ਸ਼ਬਦ ਇੱਕ ਵੋਵਲ “e”. ਨਾਲ ਸ਼ੁਰੂ ਹੁੰਦਾ ਹੈ ਸੋ ਉਸਨੇ ਕਿਹਾ “an engineer” ਨ ਕਿ “a engineer” ਹੁਣ ਸੁਣੋ ਤੇ ਵਾਕ ਨੂੰ ਦੁਹਰਾਓ।
I’m an engineer.
ਫ਼ੇਰ ਉਸਨੇ ਪਹਿਲੇ ਵਿਅਕਤੀ ਨੂੰ ਉਹੀ ਸਵਾਲ ਦੁਹਰਾਕੇ ਪੁੱਛਿਆ, ਜੇ ਤੁਸੀਂ ਕਿਸੇ ਦਾ ਪੁੱਛਿਆ ਸਵਾਲ ਉਸਨੂੰ ਵੀ ਕਰਨਾ ਚਾਹੁੰਦੇ ਹੋ ਤਾਂ ਕਹੋਗੇ ‘ਤੇ ਤੁਹਾਡੇ ਬਾਰੇ...?’, ‘how about you?’ ਇਸ ਤਰਾਂ ਤੁਸੀਂ ਓਹੀ ਸਵਾਲ ਦੂਸਰੇ ਨੂੰ ਪੁੱਛ ਸਕਦੇ ਹੋ ‘ਤੇ ਤੁਸੀਂ...?’ ‘and you?’ ਹੁਣ ਸੁਣੋ ਤੇ ਦੁਹਰਾਓ।
How about you?
ਪਹਿਲਾ ਵਕਤਾ ਇੱਕ ਕਿਸਾਨ ਹੈ, ਸੋ ਉਸਨੇ ਕਿਹਾ, “I’m” ਅਤੇ ਨਾਲ ਜੋੜਿਆ “ਇੱਕ ਕਿਸਾਨ”“a farmer”. ਤੁਸੀਂ ਵੀ ਸੁਣੋ ਤੋ ਬੋਲੋ।
I’m a farmer.
ਤੁਸੀਂ ਕੀ ਕੰਮ ਕਰਦੇ ਹੋ? ਚਲੋ ਦੇਖਦੇ ਹਾਂ ਕੁਝ ਹੋਰ ਕੰਮਾਂ ਬਾਰੇ ਇਸ ਸਵਾਲ ਦਾ ਢੁੱਕਵਾਂ ਜੁਆਬ ਕੀ ਹੋਵੇਗਾ।
ਮੈਂ ਇੱਕ ਡਰਾਈਵਰ ਹਾਂ।
I’m a driver.
ਮੈਂ ਇੱਕ ਨਰਸ ਹਾਂ।
I’m a nurse.
ਮੈਂ ਇੱਕ ਸ਼ੈੱਫ਼ ਹਾਂ।
I’m a chef.
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈਕ ਕਰਦੇ ਹਾਂ। ਸੁਣਦੇ ਹਾਂ ਵੱਖ ਵੱਖ ਨੌਕਰੀਆਂ ਕਰਦੇ ਕੁਝ ਲੋਕਾਂ ਨੂੰ ।
ਕਲੇਅਰ ਇੱਕ ਅਧਿਆਪਕ ਹੈ, “a teacher”ਤੇ ਅਲਾਈਸ ਇੱਕ ਵਿਕਰੇਤਾ ਹੈ“a salesperson”.
Hi, Claire. What do you do?
I’m a teacher. How about you, Alice?
I’m a salesperson.
ਮਾਰਕ ਇੱਕ ਬਿਲਡਰ ਹੈ, “a builder”ਤੇ ਪੀਟ ਇੱਕ ਡਾਕਟਰ ਹੈ,“a doctor”.
Hi, Mark. What do you do?
I’m a builder. How about you, Pete?
I’m a doctor.
ਠੀਕ ਹੈ। ਹੁਣ ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਇੰਗਲਿਸ਼ ਦੇ ਵਾਕ ਸੁਣੋ ਤੇ ਪਿੱਛੇ ਬੋਲੋ। ਤੁਸੀਂ ਹਰ ਵਾਕ ਦੋ ਵਾਰ ਸੁਣੋਗੇ।
Hi, James. What do you do?
I’m an engineer.
How about you, Amanda?
I’m a farmer.
ਸ਼ਾਬਾਸ਼ᴉ ਚਲੋ ਦੇਖਦੇ ਹਾਂ ਤੁਸੀਂ ਇੰਗਲਿਸ਼ ਦੇ ਵਾਕਾਂ ਨੂੰ ਕਿੰਨੀ ਕੁ ਚੰਗੀ ਤਰਾਂ ਯਾਦ ਰੱਖਿਆ। ਆਪਾਂ ਪੰਜਾਬੀ ਵਿੱਚ ਪੜ੍ਹਦੇ ਹਾਂ ਤੇ ਸਮਝਦੇ ਹਾਂ ਇਹ ਇੰਗਿਲਸ਼ ਵਿੱਚ ਕੀ ਕਿਹਾ ਗਿਆ ਹੈ।
ਹੈਲੋ ਜੇਮਜ਼, ਤੁਸੀਂ ਕੀ ਹੋ?
Hi, James. What do you do?
ਮੈਂ ਇੱਕ ਇੰਜਨੀਅਰ ਹਾਂ।
I’m an engineer.
ਤੁਹਡੇ ਬਾਰੇ ਕੀ ਅਮਾਨਡਾ?
How about you, Amanda?
ਮੈਂ ਇੱਕ ਕਿਸਾਨ ਹਾਂ।
I’m a farmer.
ਸ਼ਾਬਾਸ਼ᴉ ਤਾਂ ਹੁਣ ਤੁਸੀਂ ਜਾਣਦੇ ਹੋ ਇੰਗਲਿਸ਼ ਵਿੱਚ ਕਿਵੇਂ ਦੱਸਣਾ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ। ਪਹਿਲੇ ਵਕਤਾ ਦੇ ਸਵਾਲਾਂ ਦੇ ਜਵਾਬ ਦੇ ਪਰੈਕਟਿਸ ਕਰੋ।
Hi, what do you do?
I’m a farmer.
ਬਹੁਤ ਖ਼ੂਬ। ਹੁਣ ਸਾਰੀ ਗੱਲਬਾਤ ਨੂੰ ਦੁਬਾਰਾ ਸੁਣੋ ਤੇ ਆਪਣੇ ਜਆਬ ਚੈਕ ਕਰੋ।
Amanda
Hi, James. What do you do?
James
I’m an engineer. How about you, Amanda?
Amanda
I’m a farmer.
ਬਹੁਤ ਅੱਛਾ! ਹੁਣ ਤੁਸੀਂ ਇੰਗਲਿਸ਼ ਵਿੱਚ ਦੱਸ ਸਕਦੇ ਹੋ ਕਿ ਤੁਸੀਂ ਕੀ ਕੰਮ ਜਾਂ ਨੌਕਰੀ ਕਰਦੇ ਹੋ ਤੇ ਹੋਰ ਲੋਕਾਂ ਤੋਂ ਪੁੱਛ ਵੀ ਸਕਦੇ ਹੋ। ਜੋ ਵੀ ਸਿਖਿਆ ਉਸਨੂੰ ਦੁਹਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਚੰਗਾ ਦੋਸਤ ਲੱਭੋ ਤੇ ਉਸਨੂੰ ਇੰਗਲਿਸ਼ ਵਿੱਚ ਦੱਸੋ ਤੇ ਉਸਦਾ ਪੁੱਛੋ ਵੀ ਕੌਣ ਕਿਥੋਂ ਹੈ। ਫੇਰ ਮਿਲਦੇ ਹਾਂ ਰੋਜਾਨਾ ਬੋਲਚਾਲ ਲਈ ਇੰਗਲਿਸ਼ ਸਿਖਣ ਲਈ। ਬਾਏ।
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
Check what you’ve learned by choosing the correct answer to the question.
ਤੁਸੀਂ ਕੀ ਕਰਦੇ ਹੋ? What do you do?
3 Questions
ਸਹੀ ਜਵਾਬ ਚੁਣੋ।
Choose the correct answer.
帮助
练习题
ਸਹੀ ਜਵਾਬ ਚੁਣੋ।
Choose the correct answer.
提示
ਇਹ ਸ਼ਬਦ ਦੋ ਵੱਖ ਵੱਖ ਅਰਥਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ।Question 1 of 3
帮助
练习题
ਸਹੀ ਜਵਾਬ ਚੁਣੋ।
Choose the correct answer.
提示
ਇਹ ਦੋ ਸ਼ਬਦ ਹਨ ਆਪਸ ਵਿੱਚ ਜੁੜੇ ਹੋਏ।Question 2 of 3
帮助
练习题
ਸਹੀ ਜਵਾਬ ਚੁਣੋ।
Choose the correct answer.
提示
ਤੁਸੀਂ ਕਿਸੇ ਦਾ ਪੁੱਛਿਆ ਪ੍ਰਸ਼ਨ ਉਸੇ ਨੂੰ ਉਲਟਾਕੇ ਕਿੱਦਾਂ ਪੁੱਛੋਗੇ।Question 3 of 3
Excellent!太棒了!Bad luck!加分:
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.