ਇਹ ਗੱਲ ਸਾਲ 2011 ਦੀ ਹੈ। ਤਾਰੀਖ਼ ਸੀ 28 ਦਸੰਬਰ। ਉਹ ਦਿਨ ਉੱਤਰੀ ਕੋਰੀਆ ਕਦੇ ਨਹੀਂ ਭੁੱਲ ਸਕੇਗਾ।
ਜਦੋਂ ਕਾਲੀ ਲੰਬੀ ਲਿੰਕਨਕਾਂਟੀਨੈਂਟਲ ਕਾਰ ਸੜਕ ਤੋਂ ਲੰਘ ਰਹੀ ਸੀ, ਉਸ ਵੇਲੇ ਭਿਆਨਕ ਬਰਫ਼ਬਾਰੀ ਵੀ ਹੋ ਰਹੀ ਸੀ।
ਕਾਰ ਦੀ ਛੱਤ ਉੱਤੇ ਗੁਲਦਾਉਦੀ ਦੇ ਫੁੱਲਾਂ ਦਾ ਚਿੱਟਾ ਬਿਸਤਰ ਲੱਗਿਆ ਹੋਇਆ ਸੀ। ਉਸ ਦੇ ਉੱਪਰ ਇੱਕ ਤਾਬੂਤ ਰੱਖਿਆ ਹੋਇਆ ਸੀ। ਉਸ ਤਾਬੂਤ ਵਿੱਚ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਇਲ ਦੀ ਲਾਸ਼ ਸੀ।
ਸੜਕਾਂ 'ਤੇ ਕਾਲੇ ਲਿਬਾਸਾਂ ਵਿੱਚ ਲੋਕਾਂ ਦੀ ਭੀੜ ਸੀ। ਰੋਂਦੇ ਹੋਏ ਲੋਕਾਂ ਨੂੰ ਰੋਕਣ ਲਈ ਫੌਜ ਲਾਉਣੀ ਪਈ ਸੀ।
ਭੀੜ ਆਪਣੀ ਛਾਤੀ ਪਿੱਟ ਕੇ ਸਿਆਪਾ ਕਰ ਰਹੀ ਸੀ। ਜਨਤਾ ਵਾਰੀ-ਵਾਰੀ ਕਿਮ ਜੋਂਗ ਇਲ ਨੂੰ 'ਫਾਦਰ-ਫਾਦਰ' ਕਹਿ ਕੇ ਯਾਦ ਕਰ ਰਹੀ ਸੀ।
ਕਾਰ ਦੇ ਨਾਲ-ਨਾਲ ਚੱਲ ਰਹੇ ਸਨ ਤਾਨਾਸ਼ਾਹ ਕਿਮ ਜੋਂਗ ਇਲ ਦੇ 27 ਸਾਲਾਂ ਪੁੱਤਰ ਅਤੇ ਵਾਰਿਸ ਕਿਮ ਜੋਂਗ ਉਨ।
ਉਹ ਬੇਹੱਦ ਜਜ਼ਬਾਤੀ ਹੋ ਰਹੇ ਸਨ। ਅੰਤਿਮ ਸਸਕਾਰ ਦੌਰਾਨ ਉਹ ਕਈ ਵਾਰੀ ਰੋਏ। ਕਿਮ ਦੇ ਠੀਕ ਪਿੱਛੇ ਕਾਫਲੇ ਵਿੱਚ ਉਨ੍ਹਾਂ ਦੇ ਚਾਚਾ ਚੈਂਗ ਸਾਂਗ-ਠੇਕ ਚੱਲ ਰਹੇ ਸਨ।
ਜੋ ਉਸ ਵੇਲੇ ਉੱਤਰੀ ਕੋਰੀਆ ਦੇ ਦੂਜੇ ਨੰਬਰ ਦੇ ਤਾਕਤਵਰ ਆਗੂ ਸਨ। ਕਾਰ ਦੇ ਦੂਜੇ ਪਾਸੇ ਉੱਤਰੀ ਕੋਰੀਆ ਦੇ ਕੋਰੀਆਈ ਫੌਜ ਦੇ ਚੀਫ਼ ਆਫ਼ ਸਟਾਫ ਰੀ ਯੋਂਗ-ਹੋ ਅਤੇ ਰੱਖਿਆ ਮੰਤਰੀ ਕਿਮ ਯੋਂਗ ਚੁਨ ਤੁਰ ਰਹੇ ਸਨ।
ਇਹ ਉਹ ਬਜ਼ੁਰਗ ਲੋਕ ਸਨ, ਜਿਨ੍ਹਾਂ ਹੱਥਾਂ ਵਿੱਚ ਹੁਣ ਦੇਸ ਦੀ ਸੱਤਾ ਸੀ। ਘੱਟੋ-ਘੱਟ ਲੋਕਾਂ ਨੂੰ ਤਾਂ ਇਹੀ ਲਗ ਰਿਹਾ ਸੀ।
ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੁੰਗ ਨੇ ਕਮਿਊਨਿਸਟ ਦੇਸਾਂ ਤੋਂ ਬਿਲਕੁਲ ਵੱਖ ਇੱਕ ਖ਼ਾਨਦਾਨ ਦੀ ਵੰਸ਼ਵਾਦੀ ਸੱਤਾ ਦੀ ਬੁਨਿਆਦ ਰੱਖੀ ਸੀ।
ਤਕਰੀਬਨ ਦੋ ਦਹਾਕੇ ਤੱਕ ਕਿਮ ਇਲ ਸੁੰਗ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਕਿਮ ਜੋਂਗ ਇਲ ਨੂੰ ਆਪਣੇ ਵਾਰਿਸ ਵਜੋਂ ਤਿਆਰ ਕੀਤਾ ਸੀ। ਜਿੱਥੇ ਵੀ ਕਿਮ ਇਲ ਸੁੰਗ ਜਾਂਦੇ ਸੀ ਉਨ੍ਹਾਂ ਦੇ ਨਾਲ ਯੁਵਰਾਜ ਕਿਮ ਜੋਂਗ ਇਲ ਜ਼ਰੂਰ ਹੁੰਦੇ ਸੀ।
1994 ਵਿੱਚ ਜਦੋਂ ਕਿਮ ਇਲ ਸੁੰਗ ਦੀ ਮੌਤ ਹੋਈ ਤਾਂ ਕਿਮ ਜੋਂਗ ਇਲ ਨੇ ਤੁਰੰਤ ਸੱਤਾ ਆਪਣੇ ਹੱਥਾਂ ਵਿੱਚ ਸਾਂਭ ਲਈ।
ਸਾਲ 2011 ਵਿੱਚ ਜਦੋਂ ਕਿਮ ਜੋਂਗ ਇਲ ਦੀ ਅਚਾਨਕ ਮੌਤ ਹੋਈ, ਉਦੋਂ ਉਨ੍ਹਾਂ ਦੇ ਪੁੱਤਰ ਨੇ ਦੇਸ ਦੇ ਸਭ ਤੋਂ ਵੱਡੇ ਆਗੂ ਦੀ ਆਪਣੀ ਸਿਖਲਾਈ ਸ਼ੁਰੂ ਹੀ ਕੀਤੀ ਸੀ।
ਬਹੁਤ ਸਾਰੇ ਜਾਣਕਾਰਾਂ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਉੱਤਰੀ ਕੋਰੀਆ ਵਿੱਚ ਇੱਕ ਆਦਮੀ ਦੀ ਹਕੂਮਤ ਦਾ ਦੌਰ ਖ਼ਤਮ ਹੋਣ ਵਾਲਾ ਹੈ।
ਪਰ ਜਲਦੀ ਹੀ ਉਨ੍ਹਾਂ ਦੀ ਭਵਿੱਖਵਾਣੀ ਗ਼ਲਤ ਸਾਬਿਤ ਹੋਣ ਵਾਲੀ ਸੀ।
ਕਿਮ ਨੇ ਰਾਜ ਸਾਂਭਣ ਦੇ ਕੁੱਝ ਮਹੀਨਿਆਂ ਅੰਦਰ ਹੀ ਆਰਮੀ ਚੀਫ਼ ਰੀ ਯੋਂਗ-ਹੋ ਅਤੇ ਰੱਖਿਆ ਮੰਤਰੀ ਕਿਮ ਯੋਂਗ-ਚੁਨ ਨੂੰ ਬਰਖ਼ਾਸਤ ਕਰ ਦਿੱਤਾ।
ਅੱਜ ਤੱਕ ਪਤਾ ਨਹੀਂ ਚੱਲ ਸਕਿਆ ਕਿ ਉਸ ਤੋਂ ਬਾਅਦ ਆਰਮੀ ਚੀਫ਼ ਰੀ ਕਿੱਥੇ ਲਾਪਤਾ ਹੋ ਗਏ। ਇਸ ਤੋਂ ਬਾਅਦ ਦਸੰਬਰ 2013 ਵਿੱਚ ਕਿਮ ਨੇ ਸਭ ਤੋਂ ਨਾਟਕੀ ਫੈਸਲਾ ਕੀਤਾ।
ਕਿਮ ਦੇ ਚਾਚਾ ਚੈਂਗਸਾਂਗ-ਥੇਕ ਉੱਤੇ ਦੇਸ਼ ਧਰੋਹ ਦਾ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਪਾਰਟੀ ਦੀ ਇੱਕ ਬੈਠਕ ਵਿੱਚੋਂ ਘਸੀਟ ਕੇ ਬਾਹਰ ਕੱਢਿਆ ਗਿਆ ਅਤੇ ਮਾਰ ਦਿੱਤਾ ਗਿਆ।
ਕੁਝ ਅਪੁਸ਼ਟ ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਤੋਪ ਦੇ ਮੂੰਹ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ ਸੀ। 2012 ਤੋਂ 2016 ਵਿਚਾਲੇ ਕਿਮ ਨੇ ਆਪਣੇ ਦਾਦਾ ਦੇ ਦੌਰ ਤੋਂ ਬਾਅਦ ਸੱਤਾ 'ਚੋਂ ਲੋਕਾਂ ਦੀ ਕਾਂਟ-ਛਾਂਟ ਦੀ ਸਭ ਤੋਂ ਵੱਡੀ ਮੁਹਿੰਮ ਚਲਾਈ।
ਦੱਖਣੀ ਕੋਰੀਆ ਦੇ 'ਇੰਸਟੀਚਿਊਟ ਫਾਰ ਨੈਸ਼ਨਲ ਸਕਿਊਰਟੀ ਸਟ੍ਰੈਟਜੀ' ਮੁਤਾਬਕ ਇਸ ਦੌਰਾਨ ਫੌਜ ਅਤੇ ਪ੍ਰਸ਼ਾਸਨ ਦੇ ਤਕਰੀਬਨ 140 ਲੋਕਾਂ ਦੇ ਕਤਲ ਕੀਤੇ ਗਏ।
ਇਨ੍ਹਾਂ ਤੋਂ ਇਲਾਵਾ 200 ਹੋਰ ਲੋਕਾਂ ਨੂੰ ਅਹੁਦਿਆਂ ਤੋਂ ਹਟਾ ਕੇ ਜੇਲ੍ਹਾਂ ਵਿੱਚ ਡਕ ਦਿੱਤਾ ਸੀ। ਕਿਮ ਨੇ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਸ਼ਖ਼ਸ ਨੂੰ ਹਟਾ ਦਿੱਤਾ।
ਹੁਣ ਸੱਤਾ ਵਿੱਚ ਸਿਰਫ਼ ਉਨ੍ਹਾਂ ਦੇ ਭਰੋਸੇ ਵਾਲੇ ਲੋਕ ਹੀ ਸਨ। ਇਨ੍ਹਾਂ ਦੀ ਅਗਵਾਈ ਕਿਮ ਦੀ ਭੈਣ ਕਿਮ ਯੋ-ਜੋਂਗ ਕਰਦੀ ਹੈ।
ਯੋ-ਜੋਂਗ ਨੂੰ 2017 ਵਿੱਚ 30 ਸਾਲ ਦੀ ਉਮਰ ਵਿੱਚ ਪਾਰਟੀ ਦੀ ਪੋਲਿਤ ਬਿਊਰੋ ਵਿੱਚ ਨਿਯੁਕਤ ਕੀਤਾ ਗਿਆ ਸੀ।
ਅੱਜ ਪਿਓਂਗਯਾਂਗ ਵਿੱਚ ਕਿਸੇ ਨੂੰ ਇਸ ਗੱਲ 'ਤੇ ਸ਼ੱਕ ਨਹੀਂ ਹੈ ਕਿ ਸੱਤਾ ਦੀ ਵਾਗਡੋਰ ਕਿਸ ਦੇ ਹੱਥ ਵਿੱਚ ਹੈ। ਕਿਮ ਜੋਂਗ ਉਨ ਦੇਸ ਪ੍ਰਮੁੱਖ ਹਨ।
ਅਪ੍ਰੈਲ 2018 ਦੇ ਇੱਕ ਗਰਮ ਦਿਨ ਦੀ ਦੁਪਹਿਰ ਤੋਂ ਬਾਅਦ, ਕਿਮ ਜੋਂਗ ਉਨ ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੰਡਣ ਵਾਲੇ ਡੀਮਿਲਟਰਾਈਜ਼ਡ ਜ਼ੋਨ ’ਚ ਪੈਂਦੇ ਇੱਕ ਲੱਕੜ ਦੇ ਪੁੱਲ ’ਤੇ ਬੈਠੇ ਸਨ।
ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿੱਚ ਇੱਕ ਉਹ ਠੰਡਾ ਦਿਨ ਵੀ ਆਇਆ ਸੀ ਜਿਸ ਨੂੰ ਬੀਤਿਆਂ 6 ਸਾਲ ਹੋ ਚੁੱਕੇ ਹਨ। ਉਸ ਦੀ ਕਹਾਣੀ ਕੁਝ ਦੇਰ ਬਾਅਦ...
ਪੁੱਲ ’ਤੇ ਬੈਠੇ ਕਿਮ ਜੋਂਗ ਉਨ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸੰਜੀਦਗੀ ਨਾਲ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਇਨ ਨੂੰ ਸੁਣ ਰਹੇ ਹਨ।
ਕਰੀਬ ਅੱਧੇ ਘੰਟੇ ਤੱਕ ਦੁਨੀਆਂ ਭਰ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਬੇ-ਆਵਾਜ਼ ਬੈਠਕ ਨੂੰ ਦੇਖਿਆ।

ਦੋਵਾਂ ਨੇਤਾਵਾਂ ਦੇ ਹਾਵ-ਭਾਵ ਤੋਂ ਇਹ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੋਵਾਂ ਆਗੂਆਂ ਵਿੱਚ ਕੀ ਗੱਲਬਾਤ ਹੋ ਰਹੀ ਹੋਵੇਗੀ।
ਕੁਝ ਮਹੀਨੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਕਿਮ ਜਪਾਨ ਦੇ ਸਿਰੋਂ ਲੰਘਾ ਕੇ ਮਿਜ਼ਾਈਲਾਂ ਪਰਖ ਰਹੇ ਸਨ ਅਤੇ ਅਮਰੀਕਾ-ਦੱਖਣੀ ਕੋਰੀਆ ਉੱਪਰ ਅੱਗ ਵਰਸਾਉਣ ਦੀਆਂ ਧਮਕੀਆਂ ਦੇ ਰਹੇ ਸਨ।
ਹੁਣ ਉਹ ਸ਼ਾਂਤ ਬੈਠੇ ਹਨ, ਮੁਸਕਰਾ ਰਹੇ ਹਨ। ਆਪਣੇ ਸਭ ਤੋਂ ਵੱਡੇ ਦੁਸ਼ਮਣ ਨਾਲ ਗੰਭੀਰ ਗੱਲਬਾਤ ਕਰ ਰਹੇ ਹਨ।
ਇਸ ਸ਼ਾਂਤ ਬੈਠੇ ਇਨਸਾਨ ਨੂੰ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਉਸ ਨੇ ਆਪਣੇ ਚਾਚੇ ਨੂੰ ਮਰਵਾ ਦਿੱਤਾ ਸੀ?
ਅਜਿਹੇ ਹੀ ਬਹੁਤ ਸਾਰੇ ਸਵਾਲ ਹਨ। ਆਖ਼ਿਰ ਕਿਮ ਜੋਂਗ ਉਨ ਚਾਹੁੰਦੇ ਕੀ ਹਨ? ਕੀ ਇਹ ਉਨ੍ਹਾਂ ਦੀ ਕੋਈ ਨਵੀਂ ਧਮਕੀ ਹੈ?
ਜਾਂ ਉਹ ਆਪਣੀ ਮੁਸਕਾਨ ਦੇ ਝਾਂਸੇ ’ਚ ਦੁਨੀਆਂ ਨੂੰ ਫਸਾਉਣਾ ਚਾਹੁੰਦੇ ਹਨ। ਜਾਂ ਫੇਰ ਕਿਮ ਜੋਂਗ ਉਨ ਆਪਣੇ ਦਾਦਾ ਕਿਮ ਇਲ ਸੁੰਗ ਅਤੇ ਪਿਤਾ ਕਿਮ ਜੋਂਗ ਇਲ ਤੋਂ ਵੱਖ ਰਸਤੇ ’ਤੇ ਤੁਰਨ ਲਈ ਬਾਜ਼ਿੱਦ ਹਨ?

ਇਹ ਗੱਲ ਸਾਲ 1992 ਦੀ ਹੈ। ਪਿਓਂਗਯਾਂਗ ਦੀ ਇੱਕ ਕੋਠੀ ਵਿੱਚ ਇੱਕ ਅੱਠ ਸਾਲ ਦੇ ਬੱਚੇ ਦੀ ਬਹੁਤ ਹੀ ਖ਼ਾਸ ਜਨਮ ਦਿਨ ਪਾਰਟੀ ਹੋ ਰਹੀ ਸੀ।
ਪਾਰਟੀ ’ਚ ਮਿਲੇ ਸਾਰੇ ਤੋਹਫ਼ਿਆਂ ਵਿਚੋਂ ਇੱਕ ਜਨਰਲ ਦੀ ਅਸਲੀ ਵਰਦੀ ਬੇਹੱਦ ਖ਼ਾਸ ਹੈ। ਵਰਦੀ ਛੋਟੇ ਬੱਚੇ ਲਈ ਹੀ ਹੈ ਪਰ ਇਹ ਵਰਦੀ ਕੋਰੀਆ ਦੀ ਪੀਪਲਜ਼ ਆਰਮੀ ਦੇ ਕਿਸੇ ਵੀ ਜਨਰਲ ਦੇ ਪਹਿਨਣ ਵਾਲੀ ਵਰਦੀ ਹੀ ਹੈ।
“ਉਨ੍ਹਾਂ ਲਈ ਕਿਸੇ ਆਮ ਆਦਮੀ ਦੀ ਜ਼ਿੰਦਗੀ ਜੀਉਣਾ ਅਸੰਭਵ ਸੀ”
ਜਦੋਂ ਪਾਰਟੀ ਵਿੱਚ ਦੂਜੇ ਬਹੁਤ ਸਾਰੇ ਬਜ਼ੁਰਗ ਅਤੇ ਸੀਨੀਅਰ ਜਨਰਲ ਆਏ ਤਾਂ ਉਨ੍ਹਾਂ ਨੇ ਇਸ ਅੱਠ ਸਾਲ ਦੇ ਬੱਚੇ ਨੂੰ ਸਲਾਮ ਕੀਤਾ।
ਅੱਠ ਸਾਲ ਦੇ ਕਿਮ ਜੋਂਗ-ਉਨ ਦੀ ਆਪਣੇ ਜਨਮ ਦਿਨ ’ਤੇ ਜਨਰਲ ਬਣਨ ਦੀ ਕਹਾਣੀ ਕਹਾਣੀ ਕਿਮ ਦੀ ਚਾਚੀ ਨੇ 2016 ਵਿੱਚ ‘ਵਾਸ਼ਿੰਗਟਨ ਪੋਸਟ’ਨੂੰ ਸੁਣਾਈ ਸੀ।
ਕਰੀਬ ਦੋ ਦਹਾਕੇ ਪਹਿਲਾਂ ਯੋਂਗ-ਸੁਕ ਅਤੇ ਉਨ੍ਹਾਂ ਦੇ ਪਤੀ ਨੇ ਉੱਤਰੀ ਕੋਰੀਆ ਤੋਂ ਭੱਜ ਕੇ ਪੱਛਮੀ ਦੇਸਾਂ ਵਿੱਚ ਸ਼ਰਨ ਲੈ ਲਈ ਸੀ। ਅੱਜ-ਕੱਲ ਉਹ ਨਿਊਯਾਰਕ ਤੋਂ ਵੱਖ ਇੱਕ ਸ਼ਾਂਤ ਇਲਾਕੇ ਵਿੱਚ ਰਹਿੰਦੇ ਹਨ।
ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਕਿਮ ਜੋਂਗ-ਉਨ ਨੂੰ ਆਪਣੇ ਪਿਤਾ ਕਿਮ ਜੋਂਗ ਇਲ ਦੇ ਵਾਰਿਸ ਵਜੋਂ ਤਿਆਰ ਕੀਤਾ ਜਾ ਰਿਹਾ ਸੀ।
ਕੋ ਨੇ ਕਿਹਾ ਕਿ ਕਿਮ ਲਈ ਕਿਸੇ ਆਮ ਬੱਚੇ ਵਾਂਗ ਜ਼ਿੰਦਗੀ ਜੀਣਾ ਅਸੰਭਵ ਸੀ ਕਿਉਂਕਿ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਲੋਕ ਉਨ੍ਹਾਂ ਨਾਲ ਬੇਹੱਦ ਖ਼ਾਸ ਹੋਣ ਵਾਲਾ ਵਿਹਾਰ ਜੋ ਕਰਦੇ ਸਨ।
ਕੁਝ ਸਾਲ ਬਾਅਦ ਕਿਮ ਦੇ ਪਿਤਾ ਕਿਮ ਜੋਂਗ ਇਲ ਨੇ ਜਦੋਂ ਉਨ੍ਹਾਂ ਨੂੰ ਪੜ੍ਹਣ ਲਈ ਸਵਿੱਟਜ਼ਰਲੈਂਡ ਭੇਜਿਆ ਤਾਂ ਕੋ ਯੋਂਗ-ਸੁਕ ਨੂੰ ਉਨ੍ਹਾਂ ਨੇ ਨਾਲ ਹੀ ਭੇਜ ਦਿੱਤਾ ਗਿਆ।
ਉਹ ਦੱਸਦੀ ਹੈ ਕਿ ਜਵਾਨ ਹੋ ਰਹੇ ਕਿਮ ਬਹੁਤ ਹੰਕਾਰੀ ਅਤੇ ਗੁੱਸੇਖੋਰ ਸਨ।
ਕੋ ਨੇ ਦੱਸਿਆ,“ਕਿਮ ਕੋਈ ਮੁਸ਼ਕਲ ਨਹੀਂ ਖੜੀ ਕਰਦੇ ਸਨ, ਪਰ ਉਨ੍ਹਾਂ ਨੂੰ ਗੁੱਸਾ ਬਹੁਤ ਛੇਤੀ ਆਉਂਦਾ ਸੀ। ਉਨ੍ਹਾਂ ਦੀ ਬਰਦਾਸ਼ਤ ਦੀ ਹੱਦ ਬਹੁਤ ਘੱਟ ਸੀ। ਜਦੋਂ ਉਨ੍ਹਾਂ ਦੀ ਮਾਂ ਨੇ ਕਿਮ ਨੂੰ ਕਿਹਾ ਕਿ ਉਹ ਖੇਡਦੇ ਰਹਿੰਦੇ ਹਨ, ਪੜ੍ਹਦੇ ਕਿਉਂ ਨਹੀਂ ਤਾਂ ਉਨ੍ਹਾਂ ਨੇ ਮਾਂ ਨੂੰ ਜਵਾਬ ਤਾਂ ਨਹੀਂ ਦਿੱਤਾ ਪਰ ਭੁੱਖ ਹੜਤਾਲ ਕਰਕੇ ਆਪਣਾ ਵਿਰੋਧ ਜਤਾਇਆ।”

ਕਿਮ ਜੋਂਗ-ਉਨ ਦੇ ਬਚਪਨ ਬਾਰੇ ਅਸੀਂ ਇਹੀ ਛੋਟੀਆਂ-ਛੋਟੀਆਂ ਗੱਲਾਂ ਜਾਣਦੇ ਹਾਂ।
ਇਨ੍ਹਾਂ ਦੀ ਮਦਦ ਨਾਲ ਉਨ੍ਹਾਂ ਦੇ ਕਿਰਦਾਰ ਦੀ ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ। ਨਾ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖ਼ਰ ਕਿਉਂ ਕਿਮ ਨੂੰ ਹੀ ਆਪਣੇ ਪਿਤਾ ਦੀ ਵਿਰਾਸਤ ਸਾਂਭਣ ਲਈ ਚੁਣਿਆ ਗਿਆ।
ਉਨ੍ਹਾਂ ਦੇ ਵੱਡੇ ਭਰਾ ਕਿਮ ਜੋਂਗ-ਚੋਲ ਅਤੇ ਮਤਰੇਏ ਭਰਾ ਕਿਮ ਜੋਂਗ-ਨੈਮ ਨੂੰ ਕਿਉਂ ਨਹੀਂ।
ਕਿਮ ਜੋਂਗ ਉਨ ਦੇ ਉੱਤਰੀ ਕੋਰੀਆ ਦੀ ਸੱਤਾ ਸਾਂਭਣ ਦੀ ਸਭ ਤੋਂ ਪਹਿਲਾਂ ਭਵਿੱਖਵਾਣੀ ਜਪਾਨ ਦੇ ਸੁਸ਼ੀ ਸ਼ੇਫ਼ ਕੇਂਜੀ ਫੁਜੀਮੋਤੋ ਨੇ ਕੀਤੀ ਸੀ।
1990 ਦੇ ਦਹਾਕੇ ਵਿੱਚ ਕੇਂਜੀ ਕਿਮ ਪਰਿਵਾਰ ਦੇ ਬੇਹੱਦ ਕਰੀਬੀ ਲੋਕਾਂ ਵਿੱਚੋਂ ਇੱਕ ਬਣ ਗਏ ਸਨ।
ਉਹ ਕਿਮ ਜੋਂਗ-ਇਲ ਲਈ ਜਪਾਨੀ ਪਕਵਾਨ ਬਣਾਉਂਦੇ ਸਨ। ਕੇਂਜੀ ਦਾ ਦਾਅਵਾ ਹੈ ਕਿ ਉਹ ਬਚਪਨ ਵਿੱਚ ਕਿਮ ਜੋਂਗ-ਉਨ ਨਾਲ ਖੇਡਿਆ ਕਰਦੇ ਸੀ।
2001 ਵਿੱਚ ਫੁਜੀਮੋਤੋ ਜਪਾਨ ਵਾਪਸ ਚਲੇ ਗਏ। ਫੇਰ ਉਨ੍ਹਾਂ ਨੇ ਕਿਮ ਪਰਿਵਾਰ ਦੀ ਅੰਦਰੂਨੀ ਦਾਸਤਾਨ ਇੱਕ ਕਿਤਾਬ ਦੀ ਸ਼ਕਲ ਵਿੱਚ ਬਿਆਨ ਕੀਤੀ ਸੀ।
ਉਨ੍ਹਾਂ ਇਸ ਕਿਤਾਬ ਵਿੱਚ ਕਿਮ ਜੋਂਗ-ਉਨ ਅਤੇ ਉਨ੍ਹਾਂ ਨੇ ਵੱਡੇ ਭਰਾ ਕਿਮ ਜੋਂਗ-ਚੋਲ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਜ਼ਿਕਰ ਕੀਤਾ।
ਕੇਂਜੀ ਨੇ ਲਿਖਿਆ,“ਜਦੋਂ ਮੈਂ ਪਹਿਲੀ ਵਾਰ ਦੋਵੇਂ ਛੋਟੇ ਰਾਜਕੁਮਾਰਾਂ ਨਾਲ ਮਿਲਿਆ ਤਾਂ ਦੋਵਾਂ ਨੇ ਫੌਜੀ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਨੇ ਹਰੇਕ ਕਰਮਚਾਰੀ ਨਾਲ ਹੱਥ ਮਿਲਾਇਆ ਪਰ ਜਦੋਂ ਮੇਰੇ ਨਾਲ ਹੱਥ ਮਿਲਾਉਣ ਦੀ ਵਾਰੀ ਆਈ ਤਾਂ ਰਾਜਕੁਮਾਰ ਕਿਮ ਜੋਂਗ-ਉਨ ਨੇ ਮੇਰੇ ਵੱਲ ਬੇਹੱਦ ਸਰਦ ਨਜ਼ਰਾਂ ਨਾਲ ਵੇਖਿਆ। ਅਜਿਹਾ ਲੱਗਾ ਜਿਵੇਂ ਉਹ ਕਹਿਣਾ ਚਾਹੁੰਦੇ ਹੋਣ- ਅਸੀਂ ਤੇਰੇ ਵਰਗੇ ਜਪਾਨੀਆਂ ਨਾਲ ਨਫ਼ਰਤ ਕਰਦੇ ਹਾਂ। ਉਹ ਸੱਤ ਸਾਲ ਦੇ ਸਨ ਪਰ ਮੈਂ ਉਨ੍ਹਾਂ ਦੀ ਘੂਰੀ ਕਦੇ ਨਹੀਂ ਭੁੱਲ ਸਕਾਂਗਾ।”
2003 ਵਿੱਚ ਆਪਣੀ ਦੂਜੀ ਕਿਤਾਬ 'ਚ ਕੇਂਜੀ ਨੇ ਲਿਖਿਆ, “ਕਿਮ ਜੋਂਗ-ਚੋਲ ਨੂੰ ਹੀ ਵਾਰਿਸ ਵਜੋਂ ਦੇਖਿਆ ਜਾਂਦਾ ਸੀ। ਕਿਮ ਜੋਂਗ-ਇਲ ਕਿਹਾ ਕਰਦੇ ਸਨ ਕਿ - ਜੋਂਗ ਚੋਲ ਚੰਗਾ ਨਹੀਂ ਹੈ। ਉਹ ਕੁੜੀ ਵਾਂਗ ਹੈ। ਕਿਮ ਜੋਂਗ-ਇਲ ਦੇ ਲਾਡਲੇ ਪੁੱਤਰ ਕਿਮ ਜੋਂਗ-ਉਨ ਸਨ। ਕਿਮ ਜੋਂਗ-ਉਨ ਦਾ ਸੁਭਾਅ ਆਪਣੇ ਪਿਤਾ ਵਰਗਾ ਸੀ। ਉਹ ਦਿਖਦੇ ਵੀ ਉਨ੍ਹਾਂ ਵਾਂਗ ਹੀ ਸਨ। ਪਰ ਆਮ ਲੋਕਾਂ ਨੂੰ ਉਨ੍ਹਾਂ ਬਾਰੇ ਦੱਸਿਆ ਹੀ ਨਹੀਂ ਗਿਆ ਹੈ।”
ਇਹ ਇੱਕ ਬਹੁਤ ਅਹਿਮ ਭਵਿੱਖਬਾਣੀ ਸੀ।
ਉਸ ਵੇਲੇ ਤੱਕ ਉੱਤਰੀ ਕੋਰੀਆ ਦੀ ਜਨਤਾ ਨੂੰ ਵੀ ਕਿਮ ਜੋਂਗ-ਉਨ ਨਾਲ ਰੂ-ਬ-ਰੂ ਨਹੀਂ ਕਰਵਾਇਆ ਗਿਆ ਸੀ, ਬਾਕੀ ਦੁਨੀਆਂ ਦੀ ਤਾਂ ਖ਼ੈਰ ਗੱਲ ਹੀ ਛੱਡੋ। ਕਿਮ ਦਾ ਵਧੇਰੇ ਬਚਪਨ ਅਜੇ ਵੀ ਇੱਕ ਰਾਜ਼ ਹੀ ਹੈ।
ਜਦੋਂ ਚੋਈ ਮਿਨ-ਜੁਨ ਸਿਰਫ 14 ਸਾਲ ਦੇ ਸਨ, ਉਦੋਂ ਉਨ੍ਹਾਂ ਨੂੰ ਉੱਤਰੀ ਕੋਰੀਆ ਦੀ ਸਭ ਤੋਂ ਖ਼ਾਸ ਫੌਜੀ ਟੁਕੜੀ 'ਸੁਪਰੀਮ ਗਾਰਡ ਕਮਾਂਡ' ਦੇ ਲਈ ਚੁਣਿਆ ਗਿਆ ਸੀ|
ਅੱਜ ਉਹ ਦੱਖਣੀ ਕੋਰੀਆ ਵਿੱਚ ਇੱਕ ਦੂਜੇ ਨਾਮ ਨਾਲ ਭਗੌੜੇ ਦੀ ਜ਼ਿੰਦਗੀ ਜਿਉਂ ਰਹੇ ਹਨ। ਹਾਲ ਹੀ ਵਿੱਚ ਸਾਨੂੰ 'ਸੁਪਰੀਮ ਗਾਰਡ ਕਮਾਂਡ' ਦੀ ਇੱਕ ਝਲਕ ਦੇਖਣ ਨੂੰ ਮਿਲੀ|
ਇਸ ਟੁਕੜੀ ਦੇ ਜਿੰਮੇ ਹੀ ਉੱਤਰੀ ਕੋਰੀਆ ਦੇ ਸ਼ਾਹੀ ਘਰਾਣੇ ਦੀ ਸੁਰੱਖਿਆ ਹੈ|
ਜਦੋਂ ਕਿਮ ਜੋਂਗ-ਉਨ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਏ-ਇਨ ਦੇ ਨਾਲ ਬੈਠਕ ਲਈ ਅਪ੍ਰੈਲ ਵਿੱਚ ਬਗੈਰ ਸੈਨਾ ਵਾਲੇ ਖ਼ੇਤਰ ਵਿੱਚ ਪਹੁੰਚੇ, ਤਾਂ ਉਨ੍ਹਾਂ ਦੀ ਮਰਸਡੀਜ਼ ਦੇ ਨਾਲ ਲੰਮੇ ਕੱਦ ਦੇ ਬਾਡੀਗਾਰਡ ਭੱਜਦੇ ਦਿਖੇ ਸਨ|
ਇਹ 'ਸੁਪਰੀਮ ਗਾਰਡ ਕਮਾਂਡ' ਦੀ ਖ਼ਾਸ ਟੁਕੜੀ ਦੇ ਬੇਹੱਦ ਖ਼ਾਸ ਸਿਪਾਹੀ ਸਨ|
ਚੋਈ ਮਿਨ-ਜੁਨ ਦੇ 'ਸੁਪਰੀਮ ਗਾਰਡ ਕਮਾਂਡ' ਦੀ ਸਭ ਤੋਂ ਖ਼ਾਸ ਟੁਕੜੀ ਦਾ ਹਿੱਸਾ ਬਣਨ ਦੀ ਕੋਈ ਉਮੀਦ ਨਹੀਂ ਸੀ| ਉਨ੍ਹਾਂ ਦੀ ਲੰਬਾਈ ਘੱਟ ਸੀ| ਉਨ੍ਹਾਂ ਦਾ ਪਰਿਵਾਰਕ ਪਿਛੋਕੜ ਵੀ ਇਸਦੇ ਖਿਲਾਫ਼ ਹੀ ਸੀ|
ਚੋਈ ਮੈਨੂੰ ਦਸਦੇ ਹਨ ਕਿ ਉਹ ਸਮਾਜ ਦੇ ਉੱਚੇ ਵਰਗ 'ਚੋਂ ਨਹੀਂ ਆਉਂਦੇ ਸਨ| ਇਸ ਲਈ ਉਨ੍ਹਾਂ ਨੂੰ ਸਿਰਮੌਰ ਆਗੂ ਦੇ ਨਿੱਜੀ ਸੁਰੱਖਿਅਕ ਨਹੀਂ ਲਾਇਆ ਜਾ ਸਕਦਾ ਸੀ| ਉਸਨੂੰ ਜੰਗ ਦੇ ਮੋਰਚੇ ਉੱਤੇ ਭੇਜੀ ਜਾਣ ਵਾਲੀ ਯੂਨਿਟ ਵਿੱਚ ਤੈਨਾਤ ਕੀਤਾ ਗਿਆ|
ਹਾਲਾਂਕਿ ਉੱਤਰੀ ਕੋਰੀਆ ਖ਼ੁਦ ਨੂੰ ਸਮਾਜਵਾਦੀ ਮੁਲਕ ਕਹਿੰਦਾ ਹੈ, ਪਰ ਉੱਥੇ ਕੱਟੜ ਜਾਤੀਗਤ ਢਾਂਚਾ ਹੈ| ਹਰ ਕਿਸੇ ਨੂੰ ਜਨਮ ਤੋਂ ਹੀ ਜਾਤੀ ਦੇ ਸਾਂਚੇ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ| ਇਸ ਨੂੰ ਸੌਂਗ ਬੁਨ ਕਿਹਾ ਜਾਂਦਾ ਹੈ|
ਐੱਨ.ਕੇ.ਨਿਊਜ਼ ਦੀ ਵੈੱਬਸਾਈਟ ਕਹਿੰਦੀ ਹੈ, ‘ਸੌਂਗ ਬੁਨ ਵਸੋਂ ਨੂੰ ਉਨ੍ਹਾਂ ਦੇ ਸਮਾਜਿਕ ਦਰਜੇ, ਪਰਿਵਾਰਕ ਪੇਸ਼ੇ ਅਤੇ ਪੁਰਖਿਆਂ ਦੇ ਆਧਾਰ 'ਤੇ ਭਾਈਚਾਰਿਆਂ ਵਿੱਚ ਵੰਡਣ ਦੀ ਪ੍ਰਣਾਲੀ ਹੈ| ਸੌਂਗ ਬੁਨ ਨਾਲ ਇਹ ਤੈਅ ਹੁੰਦਾ ਹੈ ਕਿ ਕੋਈ ਵਿਅਕਤੀ ਰਾਜਧਾਨੀ ਪਿਓਂਗਯਾਂਗ ਵਿੱਚ ਰਹਿ ਸਕਦਾ ਹੈ ਜਾਂ ਨਹੀਂ| ਇਸ ਨਾਲ ਤੈਅ ਹੁੰਦਾ ਹੈ ਕਿ ਕੌਣ ਕਿੱਥੇ ਅਤੇ ਕੀ ਕੰਮ ਕਰੇਗਾ, ਉਸਨੂੰ ਕਿਹੋ ਜਿਹੀ ਸਿੱਖਿਆ ਮਿਲੇਗੀ|’
ਸਭ ਤੋਂ ਅਹਿਮ ਗੱਲ ਇਹ ਹੈ ਕਿ ਸੌਂਗ ਬੁਨ ਤੋਂ ਤੈਅ ਹੋਇਆ ਕਿਸੇ ਦਾ ਦਰਜਾ ਬਦਲਿਆ ਨਹੀਂ ਜਾ ਸਕਦਾ| ਜੇਕਰ ਤੁਹਾਡੇ ਦਾਦੇ ਨੇ ਜਪਾਨੀਆਂ ਦੇ ਖਿਲਾਫ਼ ਜੰਗ ਲੜੀ ਸੀ, ਤਾਂ ਤੁਸੀਂ ਸਵਾਮੀ-ਭਗਤ ਮੰਨੇ ਜਾਂਦੇ ਹੋ|
ਜੇਕਰ ਤੁਹਾਡੇ ਦਾਦੇ ਨੇ ਜਪਾਨੀਆਂ ਲਈ ਕੰਮ ਕੀਤਾ ਸੀ, ਤਾਂ ਤੁਸੀਂ ਸਦਾ ਮੁਲਕ ਦੇ ਦੁਸ਼ਮਣ ਮੰਨੇ ਜਾਓਂਗੇ|
ਚੋਈ ਦਾ ਆਪਣਾ ਪਰਿਵਾਰ ਕਿਸਾਨ ਸੀ| ਉਹ ਜਪਾਨੀਆਂ ਦੀ ਸੇਵਾ ਵਿੱਚ ਨਹੀਂ ਸੀ, ਪਰ ਉਨ੍ਹਾਂ ਦਾ ਵਿਰੋਧ ਵੀ ਨਹੀਂ ਕੀਤਾ ਗਿਆ|
ਇਸ ਲਈ ਚੋਈ ਨੂੰ ਜੰਗ ਦੇ ਮੋਰਚੇ ਉੱਤੇ ਭੇਜਿਆ ਗਿਆ| ਜਿਸ ਸਮੇਂ ਇਸਦਾ ਫ਼ੈਸਲਾ ਹੋਣਾ ਸੀ, ਉਸ ਵੇਲੇ ਉਸਦੀ ਸਵਾਮੀ-ਭਗਤੀ ਨਾਲ ਕੋਈ ਫ਼ਰਕ ਨਹੀਂ ਪਿਆ|
ਚੋਈ ਕਹਿੰਦੇ ਹਨ,“ਉੱਤਰ ਕੋਰੀਆ ਵਿੱਚ ਤੁਹਾਨੂੰ ਬਚਪਨ ਤੋਂ ਹੀ ਭੜਕਾਇਆ ਜਾਂਦਾ ਹੈ| ਜਿਵੇਂ ਕਿ ਮੈਨੂੰ ਦੱਸਿਆ ਗਿਆ ਕਿ ਕਿਮ ਪਰਿਵਾਰ ਰੱਬ ਹੈ, ਅਤੇ ਮੈਂ ਇਸਦਾ ਭਰੋਸਾ ਕੀਤਾ|”
“ਜਦੋਂ ਕਿਮ ਇਲ-ਸੁੰਗ ਨੇ ਨਵੇਂ ਸਾਲ ਦਾ ਆਪਣਾ ਭਾਸ਼ਣ ਦਿੱਤਾ ਅਤੇ ਕਿਹਾ ਕਿ ਇਸ ਸਾਲ ਸਾਨੂੰ ਕੋਲੇ ਦੀ ਖੁਦਾਈ ਕਰਨੀ ਚਾਹੀਦੀ ਹੈ, ਤਾਂ ਮੈਂ ਕਿਹਾ ਕਿ ਮੈਂ ਕੋਲੇ ਦੀ ਖਾਨ ਵਿੱਚ ਜਾਵਾਂਗਾ, ਮੈਂ ਕਿਮ ਅਤੇ ਉਸਦੇ ਪਰਿਵਾਰ ਪ੍ਰਤੀ ਇੰਨਾ ਅੰਨ੍ਹਾ ਭਗਤ ਸੀ|”
ਚੋਈ ਨੂੰ ਜਲਦ ਹੀ ਪਤਾ ਲੱਗ ਗਿਆ ਕਿ 'ਸੁਪਰੀਮ ਗਾਰਡ ਕਮਾਂਡ' ਕਿਮ ਪਰਿਵਾਰ ਦੀ ਵਿਦੇਸ਼ੀ ਦੁਸ਼ਮਨਾਂ ਤੋਂ ਹਿਫ਼ਾਜ਼ਤ ਲਈ ਨਹੀਂ ਹੈ| ਉਹ ਤਾਂ ਆਪਣੇ ਦੇਸ ਦੇ ਲੋਕਾਂ ਤੋਂ ਹੀ ਕਿਮ ਪਰਿਵਾਰ ਦੀ ਰਾਖੀ ਲਈ ਹੈ|
ਚੋਈ ਕਹਿੰਦੇ ਹਨ, ‘ਕਿਮ ਖ਼ਾਨਦਾਨ ਦੇ ਲਈ ਹਰ ਵਿਅਕਤੀ ਸੰਭਾਵੀ ਦੁਸ਼ਮਨ ਹੈ| ਉੱਤਰ ਕੋਰੀਆ ਦੀ ਸੈਨਾ, ਜਨਰਲ ਸਟਾਫ਼ ਵਿਭਾਗ, ਰੱਖਿਆ ਮੰਤਰਾਲਾ ਅਤੇ ਇੱਥੋਂ ਤੱਕ ਕਿ ਪੂਰੇ ਮੁਲਕ ਦੀ ਜਨਤਾ ਨੂੰ ਕਿਮ ਦਾ ਪਰਿਵਾਰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ|’
ਚੋਈ ਨੂੰ ਕਿਸੇ ਉੱਤੇ ਵੀ, ਇੱਥੋਂ ਤੱਕ ਕਿ ਆਪਣੇ ਪਰਿਵਾਰ ਉੱਤੇ ਵੀ ਭਰੋਸਾ ਨਾ ਕਰਨ ਦੀ ਸਿਖਲਾਈ ਮਿਲੀ|
ਜਿਵੇਂ-ਜਿਵੇਂ ਕਿਮ ਪਰਿਵਾਰ ਦੀਆਂ ਉਮੀਦਾਂ ਅਤੇ ਡਰ ਵਧੇ, ਉਵੇਂ-ਉਵੇਂ ਸੁਪਰੀਮ ਗਾਰਡ ਕਮਾਂਡ ਦੇ ਰੰਗਰੂਟਾਂ ਦੀ ਗਿਣਤੀ ਵੀ ਵਧਦੀ ਗਈ| ਅੱਜ ਇਸ ਕਮਾਂਡ ਦੇ ਕਰੀਬ 1 ਲੱਖ 20 ਹਜ਼ਾਰ ਫ਼ੌਜੀ ਹਨ|
ਮੱਧ ਯੁੱਗ ਦੇ ਕਿਸੇ ਸ਼ਾਹੀ ਖਾਨਦਾਨ ਵਾਂਗ ਕਿਮ ਸਲਤਨਤ ਚਾਰੇ ਪਾਸੇ ਆਪਣੀ ਸੱਤਾ ਦੇ ਦੁਸ਼ਮਨ ਹੀ ਦੇਖਦੀ ਹੈ ਅਤੇ ਦੁਨੀਆਂ ਭਰਦੇ ਸ਼ਾਹੀ ਖਾਨਦਾਨਾਂ ਦੀਆਂ ਤਮਾਮ ਯੁੱਗਾਂ ਦੀਆਂ ਰਵਾਇਤਾਂ ਵਾਂਗ ਆਪਣੇ ਦੁਸ਼ਮਨਾਂ ਦਾ ਖ਼ਾਤਮਾ ਵੀ ਕਰਦੀ ਹੈ|

12 ਫ਼ਰਵਰੀ 2017 ਨੂੰ ਕੁਝ ਦੋਸਤ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਇੱਕ ਰੇਸਤਰਾਂ ਵਿੱਚ ਕਿਸੇ ਇੰਡੋਨੇਸ਼ੀਆਈ ਔਰਤ ਸਿਤੀ ਏਸਯਾਹ ਦਾ 25ਵਾਂ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਸਨ|
ਇਸ ਔਰਤ ਦੇ ਇੱਕ ਦੋਸਤ ਦੇ ਫ਼ੋਨ ਵਿੱਚ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਉਹ ਮੁਸਕੁਰਾਉਂਦੀ ਹੋਈ ਇੱਕ ਮੋਮਬੱਤੀ ਬੁਝਾਉਂਦੀ ਦਿਖ ਰਹੀ ਹੈ|
ਸਿਤੀ ਏਸਯਾਹ ਮੁਤਾਬਕ ਉਸ ਰਾਤ ਉਸਨੇ ਆਪਣੇ ਦੋਸਤਾਂ ਨੂੰ ਬਹੁਤ ਦਿਲਚਸਪ ਖ਼ਬਰ ਦੱਸੀ ਸੀ| ਉਸਨੂੰ ਇੱਕ ਟੀ.ਵੀ.ਰਿਐਲਿਟੀ ਸ਼ੋਅ ਵਿੱਚ ਕੰਮ ਮਿਲ ਗਿਆ ਸੀ|
ਹੁਣ ਉਹ ਕੁਆਲਾਲੰਪੁਰ ਦੇ ਗੰਦੇ ਬਾਥ ਹਾਊਸ ਦੀ ਨੌਕਰੀ ਛੱਡ ਸਕਦੀ ਸੀ| ਦੋਸਤਾਂ ਨੇ ਸਿਤੀ ਏਸਯਾਹ ਨੂੰ ਛੇੜਿਆ ਕਿ ਹੁਣ ਤਾਂ ਤੂੰ ਸਟਾਰ ਬਣਨ ਵਾਲੀ ਹੈਂ|
ਅਗਲੀ ਸਵੇਰ ਉਸਨੇ ਕੁਆਲਾਲੰਪੁਰ ਹਵਾਈ ਅੱਡੇ ਉੱਤੇ ਆਪਣੇ ਨਿਸ਼ਾਨੇ ਨੂੰ ਤਲਾਸ਼ ਲਿਆ|
ਉਹ ਇੱਕ ਗੋਲ-ਮਟੋਲ ਅਤੇ ਗੰਜਾ ਜਿਹਾ ਵਿਅਕਤੀ ਸੀ, ਜਿਸਨੇ ਨੀਲੀ ਟੀ-ਸ਼ਰਟ ਅਤੇ ਸਪੋਰਟਸ ਜੈਕੇਟ ਪਹਿਨੀ ਹੋਈ ਸੀ| ਜਿਵੇਂ ਹੀ ਉਹ ਆਦਮੀ ਚੈੱਕ-ਇਨ ਵੱਲ ਵਧਿਆ, ਸਿਤੀ ਉਸ ਵੱਲ ਭੱਜੀ ਅਤੇ ਉਸਦੇ ਮੂੰਹ ਉੱਤੇ ਕੁਝ ਤਰਲ ਸੁੱਟਿਆ|
ਉਸ ਆਦਮੀ ਨੇ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਪੁੱਛਿਆ, ਤੂੰ ਕੀ ਕਰ ਰਹੀ ਹੈ?
ਸਿਤੀ ਨੇ ਉਸ ਤੋਂ ਮਾਫ਼ੀ ਮੰਗੀ ਅਤੇ ਭੱਜ ਗਈ|
ਏਸਯਾਹ ਦਾ ਦਾਅਵਾ ਹੈ ਕਿ ਉਸ ਨੇ ਇਹ ਮਜ਼ਾਕ ਸਿਰਫ ਇੱਕ ਟੀ.ਵੀ. ਸ਼ੋਅ ਲਈ ਕੀਤਾ ਸੀ ਪਰ ਮਲੇਸ਼ੀਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਆਦਮੀ ਦੇ ਕਤਲ ਦੇ ਜ਼ੁਰਮ ਵਿੱਚ ਦੋਸ਼ੀ ਬਣਾਇਆ ਹੈ|

ਸਿਤੀ ਏਸਯਾਹ ਨੂੰ ਕਿਮ ਜੋਂਗ ਨੈਮ ਦੇ ਕਤਲ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਇਹ ਤਸਵੀਰ ਉਸੇ ਸਮੇਂ ਦੀ ਹੈ|
ਜਿੱਥੇ ਇਹ ਘਟਨਾ ਹੋਈ, ਉੱਥੋਂ ਕੁਝ ਹੀ ਦੂਰੀ ਉੱਤੇ ਉੱਤਰ ਕੋਰੀਆਈ ਏਜੰਟਾਂ ਦਾ ਇੱਕ ਸਮੂਹ ਬੈਠਾ ਸੀ|
ਇਸ ਗੱਲ ਦੀ ਤਸੱਲੀ ਹੁੰਦੇ ਹੀ ਕਿ ਉਨ੍ਹਾਂ ਦਾ ਮਿਸ਼ਨ ਪੂਰਾ ਹੋ ਗਿਆ ਹੈ, ਉਹ ਡਿਪਾਰਚਰ ਗੇਟ ’ਚੋਂ ਨਿਕਲੇ ਅਤੇ ਜਹਾਜ਼ ਫੜ੍ਹ ਕੇ ਦੁਬਈ ਰਵਾਨਾ ਹੋ ਗਏ| ਉਨ੍ਹਾਂ ਦੀ ਇਹ ਗਤੀਵਿਧੀ ਕੈਮਰੇ ਨੇ ਰਿਕਾਰਡ ਕਰ ਲਈ|
ਚਿਹਰੇ ਉੱਤੇ ਤਰਲ ਲੱਗਣ ਤੋਂ ਬਾਅਦ ਉਹ ਗੋਲ-ਮਟੋਲ ਵਿਅਕਤੀ ਅਜੀਬ ਜਿਹਾ ਮਹਿਸੂਸ ਕਰ ਰਿਹਾ ਸੀ| ਉਸਦੇ ਚਿਹਰੇ ਉੱਤੇ ਖ਼ੁਰਕ ਹੋ ਰਹੀ ਸੀ ਅਤੇ ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋ ਰਹੀ ਸੀ|
ਕੁਝ ਮਿੰਟਾਂ ਵਿੱਚ ਹੀ ਉਹ ਇੱਕ ਕੁਰਸੀ ਉੱਤੇ ਬੈਠਿਆ ਅਤੇ ਬੇਹੋਸ਼ ਹੋ ਗਿਆ|
ਏਅਰਪੋਰਟ ਦੇ ਕਰਮਚਾਰੀਆਂ ਨੇ ਐਂਬੂਲੈਂਸ ਬੁਲਾਈ| ਐਂਬੂਲੈਂਸ ਜਦੋਂ ਕੁਆਲਾਲੰਪੁਰ ਵੱਲ ਜਾ ਰਹੀ ਸੀ, ਤਾਂ ਚਿਹਰੇ ਉੱਤੇ ਸੁੱਟਿਆ ਗਿਆ ਉਹ ਤਰਲ ਉਸ ਦੇ ਫੇਫੜਿਆਂ ਤੱਕ ਪਹੁੰਚ ਗਿਆ ਅਤੇ ਉਸਦੀ ਮੌਤ ਹੋ ਗਈ|
ਪਾਸਪੋਰਟ ਵਿੱਚ ਉਸਦਾ ਨਾਮ ਕਿਮ ਚੁਲ ਸੀ ਅਤੇ ਉਹ ਉੱਤਰੀ ਕੋਰੀਆ ਦਾ ਕੂਟਨੀਤਿਕ ਸੀ। ਉਸ ਵਿਅਕਤੀ ਦਾ ਨਾਂ ਕਿਮ ਜੋਂਗ-ਨੈਮ ਸੀ ਅਤੇ ਉਹ ਕਿਮ ਜੋਂਗ-ਉਨ ਦਾ ਮਤਰੇਆ ਵੱਡਾ ਭਰਾ ਸੀ।
ਕਿਮ ਜੋਂਗ-ਨੈਮ ਨੂੰ ਬੇਹੱਦ ਤਾਕਤਵਰ ਨਰਵ ਗੈਸ-ਵੀਐਕਸ ਦਾ ਜ਼ਹਿਰ ਦਿੱਤਾ ਗਿਆ ਸੀ| ਇਹ ਇੰਨੀ ਜ਼ਹਿਰੀਲੀ ਹੁੰਦੀ ਹੈ ਕਿ ਰੇਤ ਦੇ ਕਣ ਜਿੰਨੀ ਸਾਹ ਨਾਲ ਅੰਦਰ ਲੈ ਲਓ ਤਾਂ ਮੌਤ ਹੋ ਜਾਵੇ|
ਕਿਮ ਜੋਂਗ ਨੈਮ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ| ਹਾਲਾਂਕਿ ਉੱਤਰੀ ਕੋਰੀਆ
ਨੇ ਇਸ ਕਤਲ ਵਿੱਚ ਆਪਣਾ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਸੀ ਪਰ ਸਾਰੇ ਸਬੂਤ ਕਿਮ ਜੋਂਗ-ਉਨ ਵੱਲ ਇਸ਼ਾਰਾ ਕਰ ਰਹੇ ਸਨ|
ਸੌਤੇਲੇ ਭਰਾ ਦੇ ਕਤਲ ਪਿੱਛੇ ਕਿਮ ਦਾ ਕੀ ਮਕਸਦ ਸੀ?
ਦੋਵਾਂ ਦੇ ਪਿਤਾ ਕਿਮ ਜੋਂਗ ਇਲ ਨੇ ਬੜੀ ਪੇਚੀਦਾ ਮੁਹੱਬਤ ਵਾਲੀ ਜ਼ਿੰਦਗੀ ਬਿਤਾਈ ਸੀ|
ਅਧਿਕਾਰਤ ਤੌਰ ਉੱਤੇ ਕਿਮ ਜੋਂਗ ਇਲ ਦੀਆਂ ਦੋ ਪਤਨੀਆਂ ਅਤੇ ਘੱਟੋ-ਘੱਟ ਤਿੰਨ ਰਖੇਲਾਂ ਵੀ ਸੀ| ਇਨ੍ਹਾਂ ਸਾਰੀਆਂ ਤੋਂ ਕਿਮ ਦੇ ਪੰਜ ਬੱਚੇ ਸਨ|
ਕਿਮ ਜੋਂਗ ਨੈਮ, ਕਿਮ ਇਲ-ਸੁੰਗ ਦੀ ਪਹਿਲੀ ਰਖੇਲ ਸੌਂਗ ਹਾਈ ਰਿਮ ਦਾ ਪੁੱਤਰ ਸੀ| ਉੱਥੇ ਹੀ, ਕਿਮ ਜੋਂਗ ਉਨ ਆਪਣੇ ਪਿਓ ਦੀ ਦੂਜੀ ਰਖੇਲ ਕੋ ਯੌਂਗ ਹੁਈ ਦਾ ਪੁੱਤਰ ਹੈ|
ਕਿਮ ਦੀ ਮਾਂ ਜਪਾਨ ਦੀ ਇੱਕ ਸਾਬਕਾ ਅਦਾਕਾਰਾ ਸੀ| ਬੁਜ਼ੁਰਗ ਤਾਨਾਸ਼ਾਹ ਕਿਮ ਨੇ ਆਪਣੀਆਂ ਰਖੇਲਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਹੀ ਰੱਖਿਆ ਸੀ|
ਉਹ ਆਬਾਦੀ ਤੋਂ ਦੂਰ ਵੱਖ-ਵੱਖ ਕੋਠੀਆਂ ਅਤੇ ਬੰਗਲਿਆਂ ਵਿੱਚ ਇੱਕ-ਦੂਜੇ ਤੋਂ ਅਲੱਗ ਰਿਹਾ ਕਰਦੇ ਸਨ| ਹਾਲਾਂਕਿ ਉਨ੍ਹਾਂ ਦਾ ਪਿਉ ਇੱਕ ਹੀ ਸੀ, ਫੇਰ ਵੀ ਕਿਮ ਜੋਂਗ ਨੈਮ ਅਤੇ ਕਿਮ ਜੋਂਗ-ਉਨ ਕਦੇ ਨਹੀਂ ਮਿਲੇ|
ਸਭ ਤੋਂ ਵੱਡਾ ਪੁੱਤਰ ਹੋਣ ਕਰਕੇ ਕਿਮ ਜੋਂਗ-ਨੈਮ ਨੂੰ ਕਿਮ ਇਲ-ਸੁੰਗ ਦਾ ਵਾਰਿਸ ਮੰਨਿਆ ਜਾਂਦਾ ਸੀ|
2001 ਵਿੱਚ ਫਰਜ਼ੀ ਪਾਸਪੋਰਟ ਦੀ ਮਦਦ ਨਾਲ ਜਪਾਨ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਕਿਮ ਜੋਂਗ-ਨੈਮ ਗ੍ਰਿਫ਼ਤਾਰ ਹੋ ਗਏ। ਉਹ ਟੋਕਿਓ ਦੇ ਡਿਜ਼ਨੀਲੈਂਡ ਜਾਣਾ ਚਾਹੁੰਦੇ ਸਨ।
ਉੱਤਰ ਕੋਰੀਆ ਦੇ ਯੁਵਰਾਜ ਨੂੰ ਇੱਕ ਹਵਾਈ ਜਹਾਜ਼ ਦੇ ਵੱਲ ਵਧਦੇ ਹੋਏ ਅਤੇ ਫੇਰ ਦੇਸ ਤੋਂ ਭਜਾਉਣ ਦੀਆਂ ਤਸਵੀਰਾਂ ਰਿਕਾਰਡ ਕੀਤੀਆਂ ਗਈਆਂ।
ਪਿਓਂਗਯਾਂਗ ਵਿੱਚ ਕਿਮ ਜੋਂਗ ਨਾਮ ਦੇ ਪਿਤਾ ਲਈ ਇਹ ਬੇਹੱਦ ਸ਼ਰਮਨਾਕ ਗੱਲ ਸੀ।
ਇਸ ਦੇ ਲਈ ਕਿਮ ਜੋਂਗ-ਇਲ ਨੇ ਆਪਣੇ ਪੁੱਤਰ ਕਿਮ ਜੋਂਗ-ਨੈਮ ਨੂੰ ਕਦੇ ਮਾਫ ਨਹੀਂ ਕੀਤਾ। ਉਨ੍ਹਾਂ ਨੂੰ ਉੱਤਰਾਧਿਕਾਰੀ ਦੀ ਦੌੜ ਤੋਂ ਵੱਖ ਕਰਕੇ ਚੀਨ ਭੇਜ ਦਿੱਤਾ ਗਿਆ। ਕਹਾਣੀ ਕੁਝ ਅਜਿਹੀ ਹੀ ਹੈ।
ਪਰ ਇਹ ਪੂਰੀ ਕਹਾਣੀ ਨਹੀਂ ਹੈ।

"[ਕਿਮ ਜੋਂਗ ਉਨ]ਨੂੰ ਉਨ੍ਹਾਂ ਦੇ ਪਿਤਾ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਹ ਉਨ੍ਹਾਂ ਦੇ ਪੁੱਤਰਾਂ ਵਿੱਚੋਂ ਸਭ ਤੋਂ ਬੇਰਹਿਮ ਅਤੇ ਸਖ਼ਤ ਸਨ।"
ਕਿਮ ਜੋਂਗ-ਨੈਮ ਦੇ ਹਟਣ ਤੋਂ ਬਾਅਦ ਵਾਰਿਸ ਵਜੋਂ ਕਿਮ ਜੋਂਗ-ਇਲ ਦੇ ਵਿਚਾਲੜੇ
ਪੁੱਤਰ ਕਿਮ ਜੋਂਗ-ਚੋਲ ਦਾ ਨਾਂ ਆਉਣਾ ਚਾਹੀਦਾ ਸੀ।
ਪਰ ਅਜਿਹਾ ਲਗਦਾ ਹੈ ਕਿ ਚੋਲ ਦੇ ਨਾਮ ਬਾਰੇ ਕਦੇ ਸੰਜੀਦਗੀ ਨਾਲ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਦੀ ਥਾਂ ਕਿਮ ਜੋਂਗ-ਇਲ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਕਿਮ ਜੋਂਗ-ਉਨ ਨੂੰ ਆਪਣਾ ਵਾਰਿਸ ਚੁਣਿਆ।
ਬ੍ਰੈਡਲੇ ਮਾਰਟਿਨ ਮੁਤਾਬਕ,"ਕਿਮ ਜੋਂਗ-ਇਲ ਨੇ ਉਨ੍ਹਾਂ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਸਭ ਤੋਂ ਬੇਰਹਿਮ ਤੇ ਸਖ਼ਤ ਵਿਅਕਤੀ ਸਨ।"
ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਆਪਣੀ ਇਨ੍ਹਾਂ ਕਮੀਆਂ ਜਾਂ ਖ਼ੂਬੀਆਂ ਕਰਕੇ ਕਿਮ ਜੋਂਗ ਉਨ ਦੇ ਉਤਰਾਧਿਕਾਰ ਦੀ ਲੜਾਈ ਵਿੱਚ ਕਾਮਯਾਬ ਹੋਣ ਦੀ ਉਮੀਦ ਵੱਧ ਸੀ।
ਉਹ ਅਜਿਹੇ ਵਿਅਕਤੀ ਵਜੋਂ ਦੇਖੇ ਗਏ ਜਿਹੜਾ ਕਿਮ ਪਰਿਵਾਰ ਦੀ ਸਲਤਨਤ ਕਾਇਮ ਰੱਖ ਸਕਦਾ ਸੀ। ਕਿਮ ਨੇ ਯਕੀਨਨ ਆਪਣੀ ਬੇਦਰਦੀ ਸਾਬਿਤ ਕੀਤੀ ਹੈ।
ਯੋਜੀ ਗੋਮੀ ਕਹਿੰਦੇ ਹਨ ਕਿ ਜਦੋਂ ਕਿਮ ਜੋਂਗ-ਇਲ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸੱਤਾ ਸੰਭਾਲੀ ਤਾਂ ਉਨ੍ਹਾਂ ਨੂੰ ਆਪਣੇ ਮਤਰੇਏ ਭਰਾਵਾਂ ਦੀ ਫ਼ਿਕਰ ਵੱਧ ਗਈ ਸੀ।
ਗੋਮੀ ਦਸਦੇ ਹਨ, "ਮੇਰੀ ਕਿਮ ਜੋਂਗ-ਨੈਮ ਨਾਲ ਆਖ਼ਰੀਵਾਰ ਗੱਲ ਜਨਵਰੀ 2012 ਵਿੱਚ ਹੋਈ ਸੀ। ਉਨ੍ਹਾਂ ਦੇ ਸੱਤਾ ਸੰਭਾਲਨ ਤੋਂ ਬਾਅਦ ਹੀ ਉਹ ਬਹੁਤ ਅਸੁਰੱਖਿਅਤ
ਮਹਿਸੂਸ ਕਰਨ ਲੱਗੇ ਸਨ। ਉਸ ਵੇਲੇ ਕਿਮ ਜੋਂਗ-ਨੈਮ ਨੇ ਮੈਨੂੰ ਕਿਹਾ ਸੀ ਕਿ – ਮੇਰਾ ਭਰਾ ਅਤੇ ਮੇਰਾ ਖ਼ਾਨਦਾਨ ਮੇਰੇ ਖ਼ਿਲਾਫ਼ ਕੋਈ ਖ਼ਤਰਨਾਕ ਕਦਮ ਚੁੱਕਣਗੇ।"
ਗੋਮੀ ਕਹਿੰਦੇ ਹਨ ਕਿ ਇਸ ਨਾਲ ਕਿਮ ਦੀ ਆਪਣੇ ਚਾਚਾ ਚੈਂਗ ਸਾਂਗ ਠੇਕ ਨੂੰ ਮਰਵਾਉਣ ਦੀ ਗੱਲ ਵੀ ਸਹੀ ਸਾਬਿਤ ਹੁੰਦੀ ਹੈ।
ਚੈਂਗ ਉੱਤੇ ਤਖ਼ਤਾ ਪਲਟ ਦਾ ਇਲਜ਼ਾਮ ਲਗਾਇਆ ਗਿਆ ਜਾਂ ਪੱਛਮੀ ਮੀਡੀਆ ਨੇ ਇਸਦੀ ਅਣਦੇਖੀ ਕੀਤੀ, ਇਸ ਮਗਰੋਂ ਕਿਮ ਜੋਂਗ ਉਨ ਨੇ ਆਪਣੇ ਸੌਤੈਲੇ ਭਰਾ ਕਿਮ ਜੋਂਗ-ਨੈਮ ਦਾ ਖ਼ਾਤਮਾ ਕਰ ਦਿੱਤਾ।
ਅਜਿਹੀਆਂ ਖ਼ਬਰਾਂ ਆਈਆਂ ਕਿ ਚੈਂਗ ਨੇ ਚੀਨ ਜਾ ਕੇ ਕਿਹਾ ਸੀ ਕਿ ਸਾਨੂੰ ਕਿਮ ਜੋਂਗ-ਉਨ ਨੂੰ ਹਟਾ ਕੇ ਕਿਮ ਜੋਂਗ-ਨੈਮ ਦੇ ਹੱਥ ਵਿੱਚ ਉੱਤਰੀ ਕੋਰੀਆ ਦੀ ਕਮਾਨ ਦੇਣੀ ਚਾਹੀਦੀ ਹੈ।
ਕਿਮ ਜੋਂਗ-ਉਨ ਨੂੰ ਲੱਗਿਆ ਕਿ ਉਸਦੇ ਚਾਚਾ ਅਤੇ ਮਤਰੇਏ ਵੱਡੇ ਭਰਾ ਚੀਨ ਦੇ ਨਾਲ ਮਿਲ ਕੇ ਉਸ ਖ਼ਿਲਾਫ਼ ਸਾਜ਼ਿਸ਼ ਘੜ ਰਹੇ ਹਨ। ਇਸ ਨਾਲ ਉਨ੍ਹਾਂ ਦੇ ਕਤਲ ਦਾ ਮਕਸਦ ਸਾਫ਼ ਹੁੰਦਾ ਹੈ।
ਵੈਸੇ ਇਹ ਸਿਰਫ਼ ਯੋਜੀ ਗੋਮੀ ਦੀ ਥਿਊਰੀ ਹੋ ਸਕਦੀ ਹੈ, ਪਰ ਅੱਗੇ ਦੀ ਕੁਝ ਘਟਨਾਵਾਂ
ਅਤੇ ਗੱਲਾਂ ਇਸ ਥਿਊਰੀ ਦੀ ਪੁਸ਼ਟੀ ਕਰ ਸਕਦੀਆਂ ਹਨ।
ਗੋਮੀ ਕਹਿੰਦੇ ਹਨ, 'ਹੁਣ ਕਿਮ ਜੋਂਗ-ਉਨ ਦੀ ਸਲਤਨਤ ਨੂੰ ਕੋਈ ਅੰਦਰੂਨੀ ਖ਼ਤਰਾ ਨਹੀਂ ਹੈ, ਹੁਣ ਉਨ੍ਹਾਂ ਦੇ ਸਾਰੇ ਘਰੇਲੂ ਦੁਸ਼ਮਨਾਂ ਦਾ ਖ਼ਾਤਮਾ ਹੋ ਚੁੱਕਿਆ ਹੈ।’
ਹੁਣ ਕਿਮ ਜੋਂਗ-ਉਨ ਉੱਤਰ ਕੋਰੀਆ ਦੇ ਸਿਰਮੌਰ ਆਗੂ ਹਨ, ਪਰ ਉਹ ਆਪਣੇ ਛੋਟੇ ਜਿਹੇ ਗਰੀਬ ਦੇਸ ਲਈ ਆਖ਼ਰ ਚਾਹੁੰਦੇ ਕੀ ਹਨ?
ਸਾਲ 1998 ਵਿੱਚ ਕਿਮ ਜੋਂਗ-ਉਨ ਸਵਿਜ਼ਰਟਲੈਂਡ ਤੋਂ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਾਸਤੇ ਉੱਤਰੀ ਕੋਰੀਆ ਵਿੱਚ ਵਾਪਿਸ ਆਏ ਹੋਏ ਸਨ।
ਉਹ ਸਮੁੰਦਰ ਕਿਨਾਰੇ ਕੋਲ ਵੌਨਸਾਨ ਸ਼ਹਿਰ ਦੀ ਪਰਿਵਾਰਕ ਰਿਹਾਇਸ਼ ਵਿੱਚ ਰਹਿ ਰਹੇ ਸਨ।
ਉੱਥੋਂ ਇੱਕ ਦਿਨ ਉਹ ਰੇਲਗੱਡੀ ਉੱਤੇ ਰਾਜਧਾਨੀ ਪਿਓਂਗਯਾਂਗ ਨੂੰ ਵਾਪਸ ਆ ਰਹੇ ਸਨ।
ਉਸ ਨਾਲ ਗੱਡੀ ਵਿੱਚ ਜਪਾਨੀ ਖ਼ਾਨਸਾਮਾ ਕੇਂਜੀ ਫੁਜੀਮੋਤੋ ਬੈਠੇ ਸੀ।
ਆਪਣੀ 2003 ਵਿੱਚ ਛਪੀ ਕਿਤਾਬ ਮੁਤਾਬਕ ਫੁਜੀਮੋਤੋ ਨੂੰ ਕਿਮ ਜੋਂਗ-ਉਨ ਨੇ ਕਿਹਾ, “ਸਾਡਾ ਮੁਲਕ ਦੂਜੇ ਏਸ਼ੀਆਈ ਮੁਲਕਾਂ ਦੇ ਮੁਕਾਬਲੇ ਵਿੱਚ ਸਨੱਅਤੀ ਤਕਨੀਕ ਦੇ ਮਾਮਲੇ ਵਿੱਚ ਪਿੱਛੇ ਹੈ। ਸਾਡੇ ਹਾਲੇ ਵੀ ਬਿਜਲੀ ਦੇ ਕੱਟ ਲਗਦੇ ਹਨ।”
ਫੁਜੀਮੋਤੋ ਦਾ ਦਾਅਵਾ ਹੈ ਕਿ ਫੇਰ ਕਿਮ ਨੇ ਆਪਣੇ ਦੇਸ ਦੀ ਹਾਲਤ ਦੀ ਤੁਲਨਾ ਚੀਨ ਨਾਲ ਕੀਤੀ।
ਫੁਜੀਮੋਤੋ ਮੁਤਾਬਕ ਕਿਮ ਨੇ ਕਿਹਾ, “ਮੈਂ ਸੁਣਿਆ ਹੈ ਕਿ ਚੀਨ ਨੇ ਕਈ ਸਫ਼ਲਤਾਵਾਂ ਹਾਸਲ ਕੀਤੀਆਂ ਹਨ। ਸਾਡੇ ਕੋਲ 2.3 ਕਰੋੜ ਦੀ ਵਸੋਂ ਹੈ। ਚੀਨ ਦੀ ਆਬਾਦੀ ਇੱਕ ਅਰਬ ਤੋਂ ਵੀ ਵੱਧ ਹੈ। ਉਹ ਕਿਵੇਂ ਸਾਰਿਆਂ ਨੂੰ ਬਿਜਲੀ ਪਹੁੰਚਾਉਂਦੇ ਹਨ? ਇੱਕ ਅਰਬ ਲੋਕਾਂ ਦੇ ਖਾਣ ਲਈ ਅਨਾਜ ਪੈਦਾ ਕਰਨਾ ਬਹੁਤ ਵੱਡੀ ਚੁਣੌਤੀ ਹੈ। ਸਾਨੂੰ ਚੀਨ ਦੇ ਰਾਹ ਉੱਤੇ ਤੁਰਨਾ ਚਾਹੀਦਾ ਹੈ।”
ਜੇ ਫੁਜੀਮੋਤੋ ਦੀ ਕਹਾਣੀ ਸਹੀ ਹੈ ਤਾਂ ਕਿਮ ਜੋਂਗ-ਉਨ ਝੂਠ ਬੋਲ ਰਹੇ ਸਨ।
1955 ਤੋਂ ਹੀ ਉੱਤਰੀ ਕੋਰੀਆ 'ਜੂਚੇ' ਨਾਮ ਦੀ ਵਿਚਾਰਧਾਰਾ ਅਨੁਸਾਰ ਚੱਲ ਰਿਹਾ ਹੈ। ਇਸ ਸ਼ਬਦ ਦਾ ਤਰਜਮਾਂ ਅਕਸਰ ‘ਆਤਮ-ਨਿਰਭਰ’ ਵਜੋਂ ਕੀਤਾ ਜਾਂਦਾ ਹੈ।
ਇਹ ਕਿਮ ਇਲ ਸੁੰਗ ਦਾ ਮਾਰਕਸਵਾਦ-ਲੈਨਿਨਵਾਦ ਵਿਚਾਰਧਾਰਾ ਨੂੰ ਇੱਕ ‘ਮਹਾਨ ਯੋਗਦਾਨ’ ਕਿਹਾ ਜਾਂਦਾ ਹੈ। ਪਿਓਂਗਯਾਂਗ ਵਿੱਚ ਵਹਿੰਦੇ ਦੋਂਗ ਦਰਿਆ ਦੇ ਦੱਖਣੀ ਕਿਨਾਰੇ ਉੱਤੇ ਜੂਚੇ ਨੂੰ ਸਮਰਪਿਤ ਇੱਕ ਵੱਡੀ ਯਾਦਗਾਰ ਵੀ ਹੈ।
ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਦਾ ਮਜ਼ਾਕ ਨਾ ਉਡਾਉਣ।
ਜੂਚੇ ਅਸਲ ਵਿੱਚ ਇੱਕ ਮਿੱਥ ਹੈ। ਉੱਤਰੀ ਕੋਰੀਆ ਸਵੈ-ਨਿਰਭਰ ਨਹੀਂ ਹੈ ਅਤੇ ਨਾ ਹੀ ਕਦੇ ਰਿਹਾ ਹੈ।
ਆਪਣੇ ਪਹਿਲੇ 40 ਸਾਲ ਆਰਥਿਕ ਮਦਦ ਲਈ ਇਹ ਮੁਲਕ ਲਗਭਗ ਪੂਰੀ ਤਰ੍ਹਾਂ ਰੂਸ ਉੱਤੇ ਨਿਰਭਰ ਸੀ|
ਜਦੋਂ ਸੋਵੀਅਤ ਯੂਨੀਅਨ ਟੁੱਟਿਆ ਤਾਂ ਉੱਤਰੀ ਕੋਰੀਆ ਦੀ ਸਰਕਾਰੀ ਆਰਥਿਕਤਾ ਲੀਹ ਤੋਂ ਲਹਿ ਗਈ ਅਤੇ ਇਸਦੇ ਲੋਕ ਭੁੱਖੇ ਮਰਨ ਲੱਗੇ|
ਅਕਾਲ ਦੌਰਾਨ ਉੱਤਰੀ ਕੋਰੀਆ ਦੇ ਲੋਕ ਵਪਾਰ ਕਰਨ ਲੱਗੇ। 1990 ਦੀ ਖਾਨਾਜੰਗੀ ਅਤੇ ਤਬਾਹੀ ਦੇ ਮਗਰੋਂ ਇੱਕ ਨਵੀਂ ਅਰਥਿਕਤਾ ਦਾ ਜਨਮ ਹੋਇਆ
ਇਸ ਨੂੰ ਸਰਕਾਰੀ ਮਾਨਤਾ ਭਾਵੇਂ ਨਹੀਂ ਸੀ ਪਰ ਇਸ ਨੇ ਉੱਤਰੀ ਕੋਰੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਚਲਦਾ ਰੱਖਿਆ।
ਉੱਤਰੀ ਕੋਰੀਆ ਦੇ ਇਸ ‘ਕਾਲੇ’ ਅਰਥਚਾਰੇ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੇਰੀ 2012 ਵਿੱਚ ਸਿਓਲ ਵਿਖੇ ਉੱਤਰੀ ਕੋਰੀਆ ਤੋਂ ਭੱਜੇ ਇੱਕ ਨੌਜਵਾਨ (ਡਿਫ਼ੈਕਟਰ) ਨਾਲ ਮੁਲਾਕਾਤ ਹੋਈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗਿਊਨ ਹਾਇ ਨੇ ਕੇਸਾਂਗ ਸਨਅਤੀ ਜ਼ੋਨ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਜੋ ਉੱਤਰੀ ਕੋਰੀਆ ਦੇ ਗ਼ੈਰ-ਸੈਨਿਕ ਇਲਾਕੇ ਕੋਲ ਹੈ।
ਨੌਜਵਾਨ ਡਿਫ਼ੈਕਟਰ ਨੇ ਮੈਨੂੰ ਦੱਸਿਆ, “ਜਦੋਂ ਮੈਂ ਇਹ ਖ਼ਬਰ ਸੁਣੀ ਤਾਂ ਮੈਂ ਆਪਣੇ ਪਿਤਾ
ਨੂੰ ਫੌਨ ਕੀਤਾ ਅਤੇ ਉਨ੍ਹਾਂ ਨੂੰ ਚੀਨ ਜਾ ਕੇ ਚੋਕੋ ਪਾਈਜ਼ ਖਰੀਦਣ ਲਈ ਕਿਹਾ।”
ਇਹ ਗੱਲ ਮੇਰੇ ਸਮਝ ਨਹੀਂ ਆਈ।
“ਮਾਫ਼ ਕਰਨਾ,”ਮੈਂ ਕਿਹਾ, “ਤੁਹਾਡੇ ਪਿਤਾ ਕਿੱਥੇ ਰਹਿੰਦੇ ਹਨ?”
ਉਸਨੇ ਕਿਹਾ,“ਉੱਤਰੀ ਕੋਰੀਆ ਵਿੱਚ।”
ਮੈਂ ਪੁੱਛਿਆ,“ਤੁਸੀਂ ਉਨ੍ਹਾਂ ਨੂੰ ਕਿਵੇਂ ਫੋਨ ਕਰਦੇ ਹੋ?”
ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪਿਤਾ ਕੋਲ ਇੱਕ ਚੀਨੀ ਸਿਮ ਕਾਰਡ ਸੀ। ਇਹ ਗ਼ੈਰ-ਕਾਨੂੰਨੀ ਅਤੇ ਖ਼ਤਰਨਾਕ ਹੈ ਪਰ ਉੱਤਰੀ ਕੋਰੀਆ ਵਿੱਚ ਇਹ ਇੱਕ ਆਮ ਗੱਲ ਹੈ।
ਉਸ ਡਿਫੈਕਟਰ ਦੇ ਪਿਤਾ ਹਫ਼ਤੇ ਵਿੱਚ ਇੱਕ ਵਾਰ ਚੀਨੀ ਸਰਹੱਦ ਕੋਲ ਜਾਦੇ ਹਨ ਜਦੋਂ ਸਿਮ ਕੰਮ ਕਰਨ ਲਗਦਾ ਹੈ ਤਾਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਫੋਨ ਕਰਦਾ ਸੀ।
ਮੈਂ ਕਿਹਾ,“ਚੋਕੋ ਪਾਈਜ਼ ਬਾਰੇ ਤਾਂ ਦੱਸੋ?”
ਦੱਖਣੀ ਕੋਰੀਆ ਦੀਆਂ ਕੰਪਨੀਆਂ ਜੋ ਕਿਸੋਂਗ ਸਨਅਤੀ ਜ਼ੋਨ ਵਿੱਚ ਚਲਦੀਆਂ ਸਨ ਉਹ ਆਪਣੇ ਉੱਤਰ ਕੋਰੀਆਈ ਕਾਮਿਆਂ ਨੂੰ ਤਨਖਾਹ ਦੇ ਇੱਕ ਹਿੱਸੇ ਵਜੋਂ ਦੱਖਣ ਕੋਰੀਆਈ ਚੀਜ਼ਾਂ ਰਾਹੀਂ ਭੁਗਤਾਨ ਕਰ ਰਹੇ ਸਨ।
ਇਨ੍ਹਾਂ ਵਿੱਚੋਂ ਚੋਕੋ ਪਾਈਜ਼ ਸਭ ਤੋਂ ਵੱਧ ਮਸ਼ਹੂਰ ਹਨ।
ਉੱਤਰੀ ਕੋਰੀਆ ਵਿੱਚ ਇਹ ਇੰਨੀਆ ਮਸ਼ਹੂਰ ਹਨ ਕਿ ਉੱਥੇ ਮੁਦਰਾ ਦੀ ਤਰ੍ਹਾਂ ਵਰਤੀਆਂ ਜਾਂਦੀਆਂ ਸਨ।
ਹੁਣ ਜਦੋਂ ਕਿ ਸੋਂਗ ਜ਼ੋਨ ਬੰਦ ਹੋ ਗਿਆ ਹੈ ਤਾਂ ਕਾਲੇ ਬਾਜ਼ਾਰ ਵਿੱਚ ਚੋਕੋ ਪਾਈਜ਼ ਦੀਆਂ ਕੀਮਤਾਂ ਵਧਣੀਆਂ ਤੈਅ ਹਨ।
ਇਸ ਕਰਕੇ ਉਸ ਨੇ ਆਪਣੇ ਪਿਤਾ ਨੂੰ ਕਿਹਾ ਚੀਨ ਜਾ ਕੇ ਵੱਧ ਤੋਂ ਵੱਧ ਚੋਕੋ ਪਾਈਜ਼ ਦੇ ਡੱਬੇ ਲੈ ਆਉਣ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੁੰਦਾ।
ਸਿਓਲ ਦੇ ਇੱਕ ਗਿਰਜਾਘਰ ਦੇ ਬਾਹਰ ਮੈਂ ਇੱਕ ਵੱਖਰੇ ਕਿਸਮ ਦੇ ਡਿਫ਼ੈਕਟਰ ਨੂੰ ਮਿਲਿਆ। ਉਹ ਕੱਦ ਦਾ ਮੱਧਰਾ ਸੀ ਅਤੇ ਮੋਢੇ ਚੌੜੇ ਸਨ, ਇੱਕ ਦੰਦ ਝੜਿਆ ਹੋਇਆ ਸੀ ਅਤੇ ਲਹਿਜ਼ਾ ਅਜਿਹਾ ਸੀ ਕਿ ਮੇਰੇ ਦੱਖਣ ਕੋਰੀਆਈ ਅਨੁਵਾਦਕ ਨੂੰ ਦਿੱਕਤ ਹੋ ਰਹੀ ਸੀ।
ਉਸ ਨੇ ਦੱਸਿਆ,“ਮੈਂ ਇੱਕ ਸਮੱਗਲਰ ਸੀ।”
ਉਸ ਨੇ ਦੱਸਿਆ ਕਿ ਕਿਵੇਂ ਉਸ ਨੇ ਉੱਤਰੀ ਕੋਰੀਆ ਦੇ ਸਰਹੱਦੀ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਰਾਤ ਨੂੰ ਸਰਹੱਦ ਦਾ ਕੁਝ ਹਿੱਸਾ ਖੁੱਲ੍ਹਾ ਰੱਖਣ ਲਈ ਮਨਾਇਆ ਸੀ। ਜਿੱਥੋਂ ਫਿਰ ਉਹ ਕਬਾੜ ਅਤੇ ਕੀਮਤੀ ਖਣਿਜਾਂ ਦੀ ਚੀਨ ਵਿੱਚ ਤਸਕਰੀ ਕਰਦੇ ਸਨ।
ਮੈਂ ਪੁੱਛਿਆ,“ਤੁਸੀਂ ਵਾਪਸ ਕੀ ਲੈ ਕੇ ਆਉਂਦੇ ਹੋ?”
ਉਸਨੇ ਦੱਸਿਆ,“ਹਰ ਤਰ੍ਹਾਂ ਦੀਆਂ ਚੀਜ਼ਾਂ-ਭੋਜਨ, ਕੱਪੜੇ, ਡੀ.ਵੀ.ਡੀਜ਼, ਨਸ਼ੇ, ਪੋਰਨੋਗ੍ਰਾਫੀ,” “ਨਸ਼ੇ ਅਤੇ ਪੋਰਨੋਗ੍ਰਾਫੀ ਦੀ ਤਸਕਰੀ ਸਭ ਤੋਂ ਖ਼ਤਰਨਾਕ ਹੈ।”
ਮੈਂ ਪੁੱਛਿਆ,“ਕਿਹੜੀਆਂ ਵਸਤੂਆਂ ਉੱਤਰੀ ਕੋਰੀਆ ਵਿੱਚ ਤਸਕਰੀ ਕਰਕੇ ਲਿਜਾਣੀਆਂ ਸਭ ਤੋਂ ਖ਼ਤਰਨਾਕ ਹਨ?”
ਉਸਨੇ ਕਿਹਾ,“ਜੇ ਤੁਸੀਂ ਕਿਮ ਦੇ ਬੁੱਤ ਵਿੱਚੋਂ ਧਾਤ ਕੱਢ ਕੇ ਉਸਦੀ ਤਸਕਰੀ ਕਰਦੇ ਹੋ ਤਾਂ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇਗੀ।”
ਚੀਨ ਤੋਂ ਤਸਕਰੀ ਅਤੇ ਦਰਾਮਦ ਕੀਤੇ ਜਾਣ ਵਾਲੇ ਸਾਮਾਨ ਦਾ ਵਪਾਰ ਵੱਡੇ ਬਾਜ਼ਾਰਾਂ ਵਿੱਚ ਹੁੰਦਾ ਹੈ ਜੋ ਹਰ ਸ਼ਹਿਰ ਅਤੇ ਕਸਬੇ ਵਿੱਚ ਉੱਪਜ ਚੁੱਕੇ ਹਨ।
ਇਹ ਗੁਪਤ ਅਰਥਚਾਰਾ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਿਹਾ ਹੈ।
ਇੱਕ ਅਜਿਹਾ ਵਰਗ ਪੈਦਾ ਹੋ ਰਿਹਾ ਹੈ ਜੋ ਪਿਓਂਗਯਾਂਗ ਵਿੱਚ ਜਾਇਦਾਦ ਬਣਾ ਰਿਹਾ ਹੈ। ਉੱਤਰੀ ਕੋਰੀਆ ਦੇ ਅਰਥਚਾਰੇ ਵਿੱਚ ਵਾਧਾ ਹੋ ਰਿਹਾ ਹੈ। ਪਰ ਉੱਥੇ ਕੋਈ ਵਿਚਾਰਧਾਰਕ ਬਦਲਾਅ ਨਹੀਂ ਹੋ ਰਿਹਾ ਜੋ ਕਿਸੇ ਬੁਨਿਆਦੀ ਬਦਲਾਅ ਵੱਲ ਇਸ਼ਾਰਾ
ਕਰੇ।
ਇਸ ਸਾਲ 20 ਅਪ੍ਰੈਲ ਨੂੰ ਵਰਕਰ ਪਾਰਟੀ ਆਫ਼ ਕੋਰੀਆ ਦੇ ਪਲੈਨਰੀ ਸੈਸ਼ਨ ਦੌਰਾਨ ਕਿਮ ਜੋਂਗ-ਉਨ ਨੇ ਇੱਕ ਭਾਸ਼ਣ ਦਿੱਤਾ ਜਿਸਦਾ ਸਿਰਲੇਖ ਸੀ:
“ਸਮਾਜਵਾਦੀ ਵਿਚਾਰਧਾਰਾ ਦੇ ਹਿਸਾਬ ਨਾਲ ਤਰੱਕੀ ਵਿੱਚ ਤੇਜ਼ੀ ਲਿਆਉਣਾ ਜਰੂਰੀ ਹੈ ਕਿਉਂਕਿ ਸਾਡੀ ਕ੍ਰਾਂਤੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ।”
ਇਸ ਵਿੱਚ ਕਿਮ ਨੇ ਐਲਾਨ ਕੀਤਾ ਉਨ੍ਹਾਂ ਦਾ ਦੇਸ ਹੁਣ ਪਰਮਾਣੂ ਹਥਿਆਰਾਂ ਅਤੇ ਲੰਮੀ ਦੂਰੀ ਦੀ ਮਾਰ ਵਾਲੀਆਂ ਮਜ਼ਾਈਲਾਂ ਦੀ ਪਰਖ ਨਹੀਂ ਕਰੇਗਾ। ਹੁਣ ਉਨ੍ਹਾਂ ਦਾ ਧਿਆਨ ਦੇਸ ਦੀ ਆਰਥਿਕ ਤਰੱਕੀ ਉੱਤੇ ਹੋਵੇਗਾ।
ਇਸ ਗੱਲ ਤੋਂ ਪਤਾ ਲਗਦਾ ਹੈ ਕਿ ਕਿਮ ਜੋਂਗ-ਉਨ ਹੁਣ ਆਪਣਾ ਰੇਲ ਗੱਡੀ ਵਿੱਚ ਕੀਤਾ ਇਕਰਾਰ ਪੂਰਾ ਕਰਨ ਲਈ ਤਿਆਰ ਹਨ।
ਸਿਓਲ ਸਥਿਤ ਯੋਨਸੀ ਯੂਨੀਵਰਸਿਟੀ ਦੇ ਜਾਨ ਡਿਲੇਰੀ ਦਾ ਵੀ ਇਹੀ ਮੰਨਣਾ ਹੈ।
“ਨਵੀ ਰਣਨੀਤੀ ਵਿੱਚ ਅਰਥਚਾਰਾ ਪਹਿਲੇ ਨੰਬਰ ’ਤੇ ਹੈ। ਉਨ੍ਹਾਂ ਦਾ 100 ਫ਼ੀਸਦੀ ਜ਼ੋਰ ਅਰਥਚਾਰੇ ਉੱਪਰ ਹੈ।"
ਜਾਨ ਡਿਲੇਰੀ ਦਾ ਕਹਿਣਾ ਹੈ, “ਪਿਛਲੇ ਪੰਜ-ਛੇ ਸਾਲਾਂ ਦੌਰਾਨ ਉੱਤਰੀ ਕੋਰੀਆ ਦੀ ਆਰਥਿਕਤਾ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਨਵਾਂ ਕੁਝ ਨਹੀਂ ਹੋਇਆ। ਹੁਣ ਤੱਕ ਕਿਮ ਦਾ ਧਿਆਨ ਸਿਰਫ਼ ਪਰਮਾਣੂ ਪ੍ਰੋਗਰਾਮ ’ਤੇ ਹੀ ਸੀ। ਇਸ ਲਈ ਹੁਣ ਅਸੀਂ ਵੱਡਾ ਬਦਲਾਅ ਦੇਖ ਰਹੇ ਹਾਂ।”
ਹਾਲਾਂਕਿ ਬਰਾਡਲੀ ਕੇ.ਮਾਰਟਿਨ ਨੂੰ ਇਸ ਬਾਰੇ ਬਹੁਤ ਘੱਟ ਯਕੀਨ ਹੈ।
ਉਹ ਕਹਿੰਦੇ ਹਨ,“ਕੀ ਉਹ ਵਾਕਈ ਆਪਣੇ ਦੇਸ ਵਿੱਚ ਵੱਡੀ ਤਬਦੀਲੀ ਲਿਆਉਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ? ਮੈਨੂੰ ਨਹੀਂ ਪਤਾ। ਜਿੰਨਾ ਮੈਂ ਕਿਮ ਨੂੰ ਜਾਣਦਾ ਹਾਂ,ਉਸ ਦੇ ਹਿਸਾਬ ਨਾਲ ਇਹ ਗੱਲ ਸਹੀ ਨਹੀਂ ਲੱਗਦੀ। ਜੇ ਉਹ ਕਰਨਾ ਚਾਹੁੰਦੇ ਤਾਂ ਉਨ੍ਹਾਂ ਕੋਲ ਅਜਿਹਾ ਕਰਨ ਦੇ ਲਈ ਪਹਿਲਾਂ ਹੀ ਕਈ ਸਾਲ ਸਨ ਪਰ ਆਪਣੇ ਪਿਤਾ ਤੇ ਦਾਦੇ ਵਾਂਗ ਕਿਮ ਜੋਂਗ-ਉਨ ਵੀ ਦਿਖਾਵੇ ਲਈ ਕਹਿ ਰਹੇ ਹਨ ਕਿ ਚਲੋ ਅਸੀਂ ਯਾਦਗਾਰ
ਬਣਾਉਂਦੇ ਹਾਂ।’’
ਮਾਰਟਿਨ ਕਹਿੰਦੇ ਹਨ,"ਮੈਨੂੰ ਇਸ ਦਾ ਕੋਈ ਸੰਕੇਤ ਨਹੀਂ ਦਿਖਿਆ ਕਿ ਅਰਥਚਾਰੇ ਨੂੰ ਸੁਧਾਰਨ ਦਾ ਕੰਮ ਹੋ ਰਿਹਾ ਹੈ। ਸਿਰਫ ਇਹ ਮੰਨਿਆ ਗਿਆ ਹੈ ਕਿ ਇੱਕ ਹੋਰ ਅਰਥਵਿਵਸਥਾ ਹੈ ਅਤੇ ਇਹ ਗੱਲ ਵੀ ਉੱਤਰੀ ਕੋਰੀਆ ਨੇ ਮਜਬੂਰੀ ਵਿੱਚ ਹੀ ਮੰਨੀ ਹੈ। ਜੇ ਇਹ ਕਾਲੀ ਆਰਥਿਕਤਾ ਨਾ ਹੁੰਦੀ ਤਾਂ ਉੱਤਰੀ ਕੋਰੀਆ ਦੇ ਸਾਰੇ ਲੋਕ ਮਾਰੇ ਗਏ ਹੁੰਦੇ।"
ਹੁਣ ਜੇ ਕਿਮ ਦਾ ਇਰਾਦਾ ਆਪਣੇ ਦੇਸ ਦਾ ਵਿਕਾਸ ਕਰਨਾ ਹੈ ਜਿਸ ਦੀ ਬਹੁਤ ਸਖ਼ਤ ਲੋੜ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਆਪਣੇ ਦੇਸ ਉੱਤੇ ਲੱਗੀਆਂ ਪਾਬੰਦੀਆਂ ਹਟਵਾਉਣ ਦਾ ਕੰਮ ਕਰਨਾ ਪਵੇਗਾ।
ਇਸ ਲਈ ਅਮਰੀਕਾ ਅਤੇ ਉਸ ਦੇ ਸਾਥੀ ਦੇਸ ਉੱਤਰੀ ਕੋਰੀਆ ਨੂੰ ਉਸ ਦੇ ਹਥਿਆਰ ਖ਼ਤਮ ਕਰਨ ਲਈ ਕਹਿਣਗੇ ਤਾਂ ਕੀ ਕਿਮ ਆਪਣੇ ਹਥਿਆਰ ਖ਼ਤਮ ਕਰਨ ਲਈ ਤਿਆਰ ਹਨ?

4 ਜੁਲਾਈ 2017 ਨੂੰ ਤੜਕੇ ਉੱਤਰੀ ਕੋਰੀਆ ਦੇ ਅਸਮਾਨ ਉੱਤੇ ਉੱਡਦੇ ਇੱਕ ਅਮਰੀਕੀ ਜਸੂਸੀ ਸੈਟੇਲਾਈਟ ਨੇ ਉੱਤਰੀ ਪਿਓਂਗਾਨ ਸੂਬੇ ਦੇ ਇੱਕ ਹਵਾਈ ਅੱਡੇ ਉੱਤੇ ਕੁਝ ਹਲਚਲ ਦੇਖੀ।
ਇੱਕ ਵਿਸ਼ਾਲ 16 ਟਾਇਰਾਂਵਾਲਾ ਟਰਾਂਸਪੋਰਟਰ ਇਰੈਕਟਰ ਲਾਂਚਰ ਨੂੰ ਏਅਰਫੀਲਡ ਵੱਲ ਲਿਜਾਇਆ ਜਾ ਰਿਹਾ ਸੀ। ਇਸਦੇ ਪਿੱਛੇ ਇੱਕ ਵੱਡੀ ਮਿਜ਼ਾਈਲ ਲੱਦੀ ਹੋਈ ਸੀ।
ਅਗਲੇ ਘੰਟੇ ਅਮਰੀਕੀ ਖੂਫੀਆ ਅਧਿਕਾਰੀਆਂ ਦੀ ਨਜ਼ਰ ਦੇ ਸਾਹਮਣੇ ਇਸ ਮਿਜ਼ਾਈਲ ਨੂੰ ਖੜ੍ਹੇ ਕਰਕੇ ਛੱਡਣ ਲਈ ਤਿਆਰ ਕੀਤਾ ਗਿਆ।
ਇਸ ਆਪਰੇਸ਼ਨ ਦੌਰਾਨ ਅਮਰੀਕੀ ਅਧਿਕਾਰੀ ਸਾਫ ਦੇਖ ਰਹੇ ਸਨ ਕਿ ਇੱਕ ਆਦਮੀ ਸਿਗਰੇਟ ਪੀਂਦਾ ਹੋਇਆ ਮਿਜ਼ਾਈਲ ਦੇ ਚਾਰੇ ਪਾਸੇ ਟਹਿਲ ਰਿਹਾ ਸੀ।
ਸਵੇਰ ਹੁੰਦੇ ਹੀ ਮਿਜ਼ਾਈਲ ਦੇ ਮੁੱਖ ਇੰਜਣ ਵਿੱਚੋਂ ਆਵਾਜ਼ ਆਈ ਅਤੇ ਇਹ ਉੱਡ ਗਈ ਅਤੇ ਕਰੀਬ ਤਿੰਨ ਹਜ਼ਾਰ ਕਿਲੋਮੀਟਰ ਦੂਰ ਜਪਾਨ ਸਾਗਰ ਵਿੱਚ ਜਾ ਡਿੱਗੀ।
ਕਿਮ ਬਹੁਤ ਖੁਸ਼ ਸਨ। ਮਗਰੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਉਹ ਖੁਸ਼ੀ ਨਾਲ ਫੌਜੀ ਅਫਸਰਾਂ ਨੂੰ ਗਲੇ ਲਾਉਂਦੇ ਹੋਏ ਦਿਸੇ। ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦੀ ਪਛਾਣ ਬਣ ਚੁੱਕੀ ਸਿਗਰੇਟ ਫੜੀ ਹੋਈ ਸੀ।
ਉੱਤਰੀ ਕੋਰੀਆ ਨੇ ਦਾਅਵਾ ਕੀਤਾ ਕਿ ਇਹ ਨਵਾਂ ਰਾਕਟ ਅਸਲ ਵਿੱਚ ਉਨ੍ਹਾਂ ਦੀ ਨਵੀਂ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਸੀ।
ਇਹ ਅਮਰੀਕਾ ਤੱਕ ਮਾਰ ਕਰ ਸਕਦੀ ਸੀ ਅਤੇ ਇਹ ਚਾਰ ਜੁਲਾਈ ਵਾਲੇ ਦਿਨ ਟਰੰਪ ਨੂੰ ਅਮਰੀਕੀ ਆਜ਼ਾਦੀ ਦਿਹਾੜੇ ਦਾ ਤੋਹਫ਼ਾ ਸੀ।
ਉੱਤਰੀ ਕੋਰੀਆ ਨੇ ਆਪਣਾ ਐਟੀਮੀ ਹਥਿਆਰਾਂ ਦਾ ਪ੍ਰੋਗਾਰਾਮ ਬਹੁਤ ਲੁਕਵੇਂ ਤਰੀਕੇ ਨਾਲ ਚਲਾਇਆ ਹੈ ਜਿਸਦੀ ਉਸਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ ਅਤੇ ਉਸਨੇ ਲਗਾਤਾਰ ਕੌਮਾਂਤਰੀ ਦਬਾਅ ਦਾ ਸਾਹਮਣਾ ਕੀਤਾ ਹੈ।
2011 ਵਿੱਚ ਸੱਤਾ ਸਾਂਭਣ ਮਗਰੋਂ ਕਿਮ ਨੇ ਉੱਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਾਰਮ ਨੂੰ ਤੇਜ਼ੀ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਦੇ ਮੁਕਾਬਲੇ ਕਿਤੇ ਜ਼ਿਆਦਾ ਗਤੀ ਨਾਲ ਮਿਜ਼ਾਈਲ ਟੈਸਟ ਕੀਤੇ।
ਪਿਛਲੇ ਸਾਲ 29 ਨਵੰਬਰ ਨੂੰ ਵਿਸ਼ਾਲ ਨਵੀਂ ਮਿਜ਼ਾਈਲ ਹਵਾਸਾਂਗ -15 ਦੇ ਟੈਸਟ ਨਾਲ ਇਹ ਸਿਲਸਿਲਾ ਖ਼ਤਮ ਹੋਇਆ।
ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਨਵੀਂ ਮਿਜ਼ਾਈਲ ਵੱਡੇ ਹਥਿਆਰ ਲੈ ਜਾਣ ਵਿੱਚ ਸਮਰੱਥ ਹੈ ਅਤੇ ਇਸਦੀ ਮਾਰ ਵਿੱਚ ਪੂਰਾ ਅਮਰੀਕਾ ਆਉਂਦਾ ਹੈ।
ਕੇਸੀਐਨਏ ਦੀ ਰਿਪੋਰਟ ਮੁਤਾਬਕ ਕਿਮ ਜੋਂਗ-ਉਨ ਨੇ ਐਲਾਨ ਕੀਤਾ ਹੈ ਕਿ 'ਹੁਣ ਅਸੀਂ ਆਪਣੀ ਇਤਿਹਾਸਕ ਪਰਮਾਣੂ ਤਾਕਤ ਹਾਸਲ ਕਰ ਲਈ ਹੈ, ਇਹੀ ਸਾਡੇ ਰਾਕਟ ਬਣਾਉਣ ਦੀ ਜ਼ਰੂਰਤ ਸੀ।'
ਬਹੁਤ ਸਾਰੇ ਵਿਦੇਸ਼ੀ ਜਾਣਕਾਰਾਂ ਦਾ ਮੰਨਣਾ ਹੈ ਕਿ ਹੁਣ ਕਿਮ ਅਮਰੀਕਾ ’ਤੇ ਹਮਲਾ ਕਰ ਸਕਦੇ ਹਨ।
ਕਿਮ ਜੋਂਗ ਉਨ ਦੇ ਇਸ ਐਲਾਨ ਅਤੇ ਉਸ ਦੇ 2018 ਦੇ ਨਵੇਂ ਸਾਲ ਦੇ ਸੁਨੇਹੇ ਵਿਚਾਲੇ ਸਿਰਫ਼ ਇੱਕ ਮਹੀਨੇ ਦਾ ਫ਼ਾਸਲਾ ਸੀ।
ਆਪਣੇ ਨਵੇਂ ਸਾਲ ਦੇ ਸੁਨੇਹੇ ਵਿੱਚ ਕਿਮ ਨੇ ਕਿਹਾ ਉਹ ਦੱਖਣੀ ਕੋਰੀਆ ਦੇ ਵਿੰਟਰ-ਓੁਲੰਪਿਕਸ ਵਿੱਚ ਆਪਣੀ ਟੀਮ ਭੇਜਣ ਲਈ ਤਿਆਰ ਹਨ।
ਬਾਹਰੀ ਦੁਨੀਆਂ ਦੇ ਤਮਾਮ ਲੋਕਾਂ ਨੇ ਕਿਮ ਦੇ ਇਸ ਸੁਨੇਹੇ ਦਾ ਇਹ ਮਤਲਬ ਕੱਢਿਆ ਕਿ ਹੁਣ ਉਹ ਬਾਕੀ ਦੁਨੀਆਂ ਨਾਲ ਸੰਵਾਦ ਰਚਾਉਣ ਲਈ ਤਿਆਰ ਹਨ।
ਪਰ ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਉਨ੍ਹਾਂ ਦਾ ਐਟਮੀ ਹਥਿਆਰਾਂ ਦਾ ਜਖ਼ੀਰਾ ਕਿਸ ਲਈ ਹੈ?

ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦੇਵੋਗੇ, ਉਹ ਇਸ ਗੱਲ ’ਤੇ ਨਿਰਭਰ ਕਰਦਾ ਹੈ
ਕਿ ਤੁਸੀਂ ਇਸ ਗੱਲ ’ਤੇ ਵਿਸ਼ਵਾਸ਼ ਕਰਦੇ ਹੋ ਕਿ ਉਹ ਦੱਖਣੀ ਕੋਰੀਆ ਨਾਲ ਅਮਨ-ਆਮਾਨ ਨਾਲ ਰਹਿਣਾ ਚਾਹੁੰਦੇ ਨੇ ਅਤੇ ਆਪਣੇ ਐਟਮੀ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਤਿਆਰ ਹਨ?
ਹਾਲ ਹੀ ਦੇ ਦੌਰ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਹੋਏ ਸਿਖ਼ਰ ਸੰਮੇਲਨ ਵਿੱਚ ਕਿਮ ਜੋਂਗ-ਉਨ ਨੇ ਕੋਰੀਅਨ ਟਾਪੂ ਨੂੰ ਪੂਰੇ ਤਰੀਕੇ ਨਾਲ ਪਰਮਾਣੂ-ਮੁਕਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਹੁਣ ਉਹ ਪਰਮਾਣੂ ਹਥਿਆਰਾਂ ਦਾ ਪਰੀਖਣ ਨਹੀਂ ਕਰਨਗੇ ਅਤੇ ਆਪਣੇ ਪਰਮਣੂ ਪਰੀਖਣ ਕੇਂਦਰਾਂ ਨੂੰ ਨਸ਼ਟ ਕਰ ਦੇਣਗੇ।
ਪਰ ਕੋਰੀਆਈ ਦੀਪ ਦੇ ਭਵਿੱਖ ਪ੍ਰੋਗਰਾਮ ਨਾਲ ਜੁੜੇ ਪਰਮਾਣੂ ਹਥਿਆਰਾਂ ਦੇ ਜਾਣਕਾਰ ਦਿਊਓਨ ਕਿਮ ਮੁਤਾਬਕ ਅਸਲ ਵਿੱਚ ਕਿਮ ਦੇ ਕਹਿਣ ਦਾ ਮਤਲਬ ਉਹ ਨਹੀਂ ਸੀ, ਜੋ ਉਨ੍ਹਾਂ ਨੇ ਕਿਹਾ ਅਸਲ ਗੱਲ ਤਾਂ ਕੁਝ ਹੋਰ ਸੀ।
ਦਿਊਓਨ ਕਿਮ ਕਹਿੰਦੇ ਹਨ, ਅਸਲ ਵਿੱਚ ਕਿਮ ਨੇ ਆਪਣੇ ਦੇਸ ਵਿੱਚ ਪਰਮਾਣੂ ਤਾਕਤ ਹੋਣ ਦਾ ਐਲਾਨ ਕੀਤਾ ਹੈ। ਅਜਿਹੇ ਤਾਕਤਵਕਰ ਜ਼ਿੰਮੇਦਾਰ ਦੇਸ ਇਹੀ ਕਹਿੰਦੇ ਹਨ। ਛੇ ਪਰਮਾਣੂ ਪਰੀਖਣਾਂ ਤੋਂ ਬਾਅਦ ਉਨ੍ਹਾਂ ਨੂੰ ਹੋਰ ਪਰੀਖਣ ਕਰਨ ਦੀ ਲੋੜ ਨਹੀਂ ਹੈ। ਇਸ ਲਈ ਕਿਮ ਜੋਂਗ-ਉਨ ਆਪਣੀ ਸ਼ਖ਼ਸੀਅਤ ਚਮਕਾਉਣ ਵਿੱਚ ਲੱਗੇ ਹੋਏ ਹਨ। ਹੁਣ ਉਹ
ਅਜਿਹੇ ਸਿਖ਼ਰ ਸੰਮੇਲਨਾਂ ਵਿੱਚ ਸ਼ਾਮਿਲ ਹੋ ਕੇ ਇਹ ਸੰਦੇਸ਼ ਦੇ ਰਹੇ ਹਨ ਕਿ ਉਹ ਕਿਸੇ ਵੀ ਤਾਕਤਵਰ ਦੇਸ ਦੇ ਨੇਤਾ ਵਾਂਗ ਹੀ ਹਨ। ਹੁਣ ਉਹ ਅਮਰੀਕਾ ਦੇ ਨਾਲ ਬਰਾਬਰੀ ਦੀ ਹੈਸੀਅਤ ਰੱਖਦੇ ਹੋਏ ਸਿਖ਼ਰਵਾਰਤਾ ਕਰਨਗੇ।”
ਵਧੇਰੇ ਜਾਣਕਾਰ ਇਹ ਮੰਨਦੇ ਹਨ ਕਿ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ
ਆਪਣੀ ਹਿਫ਼ਾਜ਼ਤ ਲਈ ਤਿਆਰ ਕੀਤੇ ਹਨ।
ਕਿਉਂਕਿ ਕਿਮ ਖ਼ਾਨਦਾਨ ਨੇ ਸੱਦਾਮ ਦਾ ਹਾਲ ਅਤੇ ਲੀਬੀਆ ਦੇ ਕਰਨਲ
ਗੱਦਾਫ਼ੀ ਦਾ ਹਸ਼ਰ ਵੀ ਦੇਖਿਆ ਸੀ।
ਇਸੇ ਕਾਰਨ ਉਨ੍ਹਾਂ ਨੇ ਤੈਅ ਕੀਤਾ ਕਿ ਅਮਰੀਕਾ ਦੇ ਸਰਕਾਰ ਬਦਲਣ ਦੇ
ਮਿਸ਼ਨ ਤੋਂ ਬਚਣ ਦਾ ਇੱਕ ਹੀ ਜ਼ਰੀਆ ਹੈ, ਐਟਮ (ਪਰਮਾਣੂ) ਬੰਬ।
ਉਥੇ ਹੀ ਵਿਰੋਧੀ ਕਹਿੰਦੇ ਹਨ ਕਿ ਨਾ ਤਾਂ ਕਿਮ ਜੋਂਗ-ਉਨ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਿਤਾ ਨੂੰ ਆਪਣੀ ਸੁਰੱਖਿਆ ਲਈ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦੀ ਜ਼ਰੂਰਤ ਸੀ।
ਅਜਿਹੇ ਲੋਕਾਂ ਵਿੱਚ ਇੱਕ ਦੱਖਣੀ ਕੋਰੀਆ ਦੇ ਬੁਸਾਨ ਸਥਿਤ ਡੋਂਗਲਿਸਓ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰ ਬ੍ਰਾਇਨ ਮਾਇਰਸ ਵੀ ਹਨ।
ਪ੍ਰੋਫੈਸਰ ਮਾਇਰਸ ਦਾ ਕਹਿਣਾ ਹੈ, “ਅਜਿਹੇ ਤਾਨਾਸ਼ਾਹਾਂ ਨੂੰ ਅਸੀਂ ਐਟਮੀ ਤਾਕਤਾਂ ਹਾਸਿਲ ਕਰਨ ਤੋਂ ਨਹੀਂ ਰੋਕ ਸਕੇ। ਇਸ ਨਾਲ ਇਹ ਪਤਾ ਲਗਦਾ ਹੈ ਇਹ ਉਨ੍ਹਾਂ ਦੀ ਜ਼ਰੂਰਤ ਸੀ ਹੀ ਨਹੀਂ। ਜੇਕਰ ਐਟਮੀ ਹਥਿਆਰਾਂ ਦੇ ਬਿਨਾਂ ਕੋਰੀਆ ਓਨਾਂ ਹੀ ਕਮਜ਼ੋਰ ਸੀ ਜਿੰਨਾ ਲੀਬੀਆ ਤਾਂ ਉਸ ’ਤੇ 1998 ਵਿੱਚ ਹੀ ਬੰਬਾਰੀ ਹੋ ਚੁੱਕੀ ਹੁੰਦੀ।”
ਇਹ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਦੱਖਣੀ ਕੋਰੀਆ ’ਤੇ ਜਵਾਬੀ ਹਮਲੇ ਦੇ
ਖ਼ਤਰੇ ਦਾ ਡਰ ਰਿਹਾ ਹੈ।
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੋਵੇਂ ਦੇਸਾਂ ਦੇ ਵਿਚਲੀ ਸਰਹੱਦ ਡੀਐੱਮਜ਼ੈੱਡ ਤੋਂ 50 ਕਿ.ਮੀ ਦੂਰ ਹੈ।
ਜੋ ਉੱਤਰੀ ਕੋਰੀਆ ਦੀਆਂ ਤੋਪਾਂ ਦੀ ਮਾਰ ਹੇਠ ਆਉਂਦਾ ਹੈ।
ਤਾਂ ਜੇਕਰ ਤੁਸੀਂ ਇਹ ਮੰਨਦੇ ਹੋ ਕਿ ਕਿਮ ਜੋਂਗ-ਉਨ ਦੇ ਪਰਮਾਣੂ ਹਥਿਆਰ ਉੱਤਰੀ ਕੋਰੀਆ ਦੀ ਸੁਰੱਖਿਆ ਨਹੀਂ ਹਨ ਤਾਂ ਆਖ਼ਿਰ ਇਹ ਪਰਮਾਣੂ ਬੰਬ ਕਿਸ ਲਈ ਹਨ?
ਦਿਊਓਨ ਕਿਮ ਮੁਤਾਬਕ ਇਹ ਇਸ ਲਈ ਜ਼ਰੂਰੀ ਹਨ ਕਿ ਜੇਕਰ ਉੱਤਰੀ ਕੋਰੀਆ ਕਿਸੇ ਦਿਨ ਤੈਅ ਕਰਦਾ ਹੈ ਕਿ ਉਹ ਦੋਵੇਂ ਕੋਰੀਆਈ ਦੇਸਾਂ ਨੂੰ ਇੱਕ ਕਰਨਾ ਚਾਹੀਦਾ ਹੈ ਤਾਂ ਅਮਰੀਕਾ ਦੱਖਣੀ ਕੋਰੀਆ ਦੀ ਮਦਦ ਲਈ ਭੱਜਿਆ ਨਾ ਆਏ, ਇਸ ਲਈ ਕੋਰੀਆ ਨੇ ਪਰਮਾਣੂ ਬੰਬ ਬਣਾਏ ਹਨ।
ਦਿਊਓਨ ਕਿਮ ਕਹਿੰਦੇ ਹਨ, “ਉੱਤਰੀ ਕੋਰੀਆ ਦੇ ਨੇਤਾਵਾਂ ਦੇ ਬਿਆਨਾਂ ਅਤੇ ਨਿੱਜੀ ਗੱਲਬਾਤ ’ਤੇ ਗ਼ੌਰ ਕਰੀਏ ਤਾਂ ਪਤਾ ਲਗਦਾ ਹੈ ਕਿ ਉੱਤਰੀ ਕੋਰੀਆ ਦੇ ਐਟਮੀ ਹਥਿਆਰ ਦੁਸ਼ਮਣ ਨੂੰ ਡਰਾਉਣ ਅਤੇ ਦੱਖਣੀ ਕੋਰੀਆ ਨੂੰ ਜ਼ਬਰਦਸਤੀ ਆਪਣੇ ਨਾਲ ਮਿਲਾਉਣ ਲਈ ਬਣਾਏ ਗਏ ਹਨ।”
ਪ੍ਰੋਫੈਸਰ ਬ੍ਰਾਈਨ ਮਾਇਰਸ ਦਿਊਓਨ ਕਿਮ ਦੀ ਗੱਲ ਨਾਲ ਸਹਿਮਤ ਹਨ ਕਿ ਉੱਤਰ ਕੋਰੀਆ ਦੇ ਐਟਮ ਬੰਬ ਦੋਵਾਂ ਕੋਰੀਆਈ ਦੇਸਾਂ ਨੂੰ ਇੱਕਜੁਟ ਕਰਨ ਲਈ ਹੈ ਪਰ ਜ਼ਬਰਦਸਤੀ ਲਈ ਨਹੀਂ ਹਨ।
ਪ੍ਰੋਫੈਸਰ ਮਾਇਰਸ ਕਹਿੰਦੇ ਹਨ, “ਉੱਤਰੀ ਕੋਰੀਆ ਨੂੰ ਅਮਰੀਕਾ ’ਤੇ ਐਟਮੀ ਹਮਲੇ ਦੀ ਤਾਕਤ ਚਾਹੀਦੀ ਹੈ ਤਾਂ ਜੋਂ ਉਹ ਦੋਵੇਂ ਦੁਸ਼ਮਨ ਦੇਸਾਂ ਨੂੰ ਸ਼ਾਂਤੀ ਸਮਝੌਤੇ ’ਤੇ ਹਸਤਾਖ਼ਰ ਲਈ ਦਬਾਅ ਪਾ ਸਕੇ। ਇਹ ਹਥਿਆਰ ਬਸ ਇਸੇ ਸਮਝੌਤੇ ਦਾ ਜ਼ਰੀਆ ਹਨ।
ਮਾਇਰਸ ਕਹਿੰਦੇ ਹਨ,“ਵਾਸ਼ਿੰਗਟਨ ਨਾਲ ਸਮਝੌਤੇ ਲਈ ਇਹ ਜ਼ਰੂਰੀ ਹੋਵੇਗਾ ਕਿ ਅਮਰੀਕਾ ਕੋਰੀਆਈ ਦੀਪ ਤੋਂ ਆਪਣੇ ਸੈਨਿਕ ਹਟਾਏ। ਇਸ ਦਾ ਅਗਲਾ ਕਦਮ
ਹੋਵੇਗਾ ਕਿ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਮਿਲ ਕੇ ਕਿਸੇ ਤਰ੍ਹਾਂ ਦਾ ਸੰਘ ਬਣਾਏ। ਉੱਤਰੀ ਕੋਰੀਆ ਇਹ ਗੱਲ 1960 ਦੇ ਦਹਾਕੇ ਤੋਂ ਹੀ ਕਹਿੰਦਾ ਆ ਰਿਹਾ ਹੈ। ਇਸ ਤੋਂ ਅੱਗੇ ਕੀ ਹੋਵੇਗਾ ਇਹ ਅੰਦਾਜ਼ਾ ਲਗਾਉਣਾ ਸੌਖਾ ਹੈ।”
ਉਨ੍ਹਾਂ ਦਾ ਖ਼ਿਆਲ ਹੈ ਕਿ ਪਿੱਛੜਿਆ ਹੋਇਆ ਅਤੇ ਗਰੀਬ ਉੱਤਰੀ ਕੋਰੀਆ ਆਪਣੇ ਤੋਂ
ਵੱਧ ਆਧੁਨਿਕ ਅਤੇ ਅਮੀਰ ਦੱਖਣੀ ਕੋਰੀਆ ਨੂੰ ਜ਼ਬਰਦਸਤੀ ਆਪਣੇ ਨਾਲ ਮਿਲਾ ਲਵੇਗਾ, ਹਾਸੋ-ਹੀਣਾ ਲਗਦਾ ਹੈ।
ਸ਼ਾਇਦ ਇਹ ਹੈ ਵੀ ਪਰ ਪੱਤਰਕਾਰ ਬ੍ਰੈਡਲੇ ਕੇ ਮਾਰਟਿਨ ਕਹਿੰਦੇ ਹਨ ਕਿ ਇਹ ਬੇਸ਼ੱਕ ਨਾਮੁਮਕਿਨ ਲੱਗੇ ਪਰ ਉਹ ਉੱਤਰੀ ਕੋਰੀਆ ਦਾ ਸਦਾ ਤੋਂ ਉਦੇਸ਼ ਰਿਹਾ ਹੈ।
ਮਾਰਟਿਨ ਕਹਿੰਦੇ ਹਨ, “ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਉੱਤਰੀ ਕੋਰੀਆ ਦਾ ਪਹਿਲਾ ਉਦੇਸ਼ ਦੋਵੇਂ ਦੇਸਾਂ ਨੂੰ ਇੱਕ ਕਰਨਾ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉੱਤਰੀ ਕੋਰੀਆ ਨੇ ਬਹੁਤ ਪਹਿਲਾਂ ਇਹ ਵਿਚਾਰ ਛੱਡ ਦਿੱਤਾ ਸੀ ਕਿ ਉਹ ਅਜਿਹਾ ਨਹੀਂ ਕਰ
ਸਕਦੇ। ਪਰ ਕਿਸੇ ਨੂੰ ਕਮਜ਼ੋਰ ਸਮਝਣ ਬਰਾਬਰ ਹੋਵੇਗਾ।”
“ਖ਼ਾਸ ਤੌਰ ’ਤੇ ਉਦੋਂ ਅਤੇ ਜਦੋਂ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆਂ ਤੁਹਾਨੂੰ ਤਵੱਜੋ ਦਿੰਦੀ ਹੈ। ਜੇਕਰ ਤੁਸੀਂ ਕਿਸੇ ਵਿਕਅਤੀ ਦੀ ਤਾਨਾਸ਼ਾਹੀ ਵਿੱਚ ਪ੍ਰਚਾਰ ਦਾ ਮਜ਼ਬੂਤ ਤੰਤਰ ਚਲਾਉਂਦੇ ਹੋ ਤਾਂ ਤੁਸੀਂ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ਼ ਦਿਵਾ ਸਕਦੇ ਹੋ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ।
ਮੈਨੂੰ ਬੀਜਿੰਗ ਅੱਧੇ ਰਸਤੇ ਤੱਕ ਹੋਣਾ ਚਾਹੀਦਾ ਸੀ ਪਰ ਅਜੇ ਮੈਂ ਪਿਓਂਗਯਾਂਗ ਦੇ ਇੱਕ ਹੋਟਲ ਦੇ ਬੇਢੰਗੇ ਕਮਰੇ ਵਿੱਚ ਬੈਠਾ ਹਾਂ|
ਦੂਰ ਕੰਧ ਉੱਤੇ ਕਿਮ ਇਲ-ਸੂੰਗ ਅਤੇ ਕਿਮ ਜੋਂਗ-ਇਲ ਦੀਆਂ ਲਮਕਦੀਆਂ ਤਸਵੀਰਾਂ ਦਿਸ ਰਹੀਆਂ ਹਨ ਅਤੇ ਹੁਣ ਤਸਵੀਰਾਂ ਦੇ ਭਾਵ ਤੋਂ ਦੁਸ਼ਟਤਾ ਝਲਕਦੀ ਹੈ।
ਮੈਂ ਘਬਰਾਇਆ ਹੋਇਆ ਅਤੇ ਖ਼ੁਦ ਨੂੰ ਸਦਮੇ ’ਚ ਮਹਿਸੂਸ ਕਰ ਰਿਹਾ ਹਾਂ। ਮੇਜ਼ ਦੇ ਦੂਜੇ ਪਾਸੇ ਇੱਕ ਪਤਲਾ ਜਿਹਾ ਵਿਅਕਤੀ ਬੈਠਾ ਹੈ। ਜਿਸ ਦੇ ਚਿਹਰੇ ’ਤੇ ਚਿਰਾਂ ਤੋਂ ਸਿਗਰਟ ਪੀਣ ਦੇ ਨਿਸ਼ਾਨ ਹਨ। ਉਹ ਇਸ ਵੇਲੇ ਬੇਹੱਦ ਸ਼ਾਂਤ ਅਤੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ।
ਉਹ ਆਪਣੇ ਸੱਜੇ ਹੱਥ ਵਿੱਚ ਫੜ੍ਹੀ ਹੋਈ ਸਿਗਰੇਟ ਘੁੰਮਾ ਕੇ ਕਹਿੰਦਾ ਹੈ, “ਇਹ ਸਭ ਬਹੁਤ ਛੇਤੀ ਖ਼ਤਮ ਹੋ ਜਾਵੇਗਾ ਅਤੇ ਤੁਸੀਂ ਆਪਣੇ ਘਰ ਜਾ ਸਕੋਗੇ। ਜੇਕਰ ਤੁਸੀਂ ਆਪਣਾ ਗੁਨਾਹ ਕਬੂਲ ਕਰ ਲੈਂਦੇ ਹੋ ਤਾਂ ਗੱਲ ਇੱਥੇ ਹੀ ਖ਼ਤਮ ਹੋ ਜਾਵੇਗੀ। ਪਰ ਜੇਕਰ ਤੁਸੀਂ ਇਨਕਾਰ ਕਰਦੇ ਹੋ ਤਾਂ ਗੱਲ ਹੋਰ ਵੀ ਵਿਗੜ ਸਕਦੀ ਹੈ।”
ਇੱਕ ਘੰਟੇ ਪਹਿਲਾਂ ਮੈਂ ਪਿਓਂਗਯਾਂਗ ਹਵਾਈ ਅੱਡੇ ’ਤੇ ਸੀ ਅਤੇ ਬੀਜ਼ਿੰਗ ਜਾਣ ਵਾਲੀ ਫਲਾਈਟ ਫੜਣ ਦੀ ਤਿਆਰੀ ਕਰ ਰਿਹਾ ਸੀ। ਪਰ ਹੁਣ ਮੈਂ ਘੰਟਿਆਂ ਜਾਂ ਸ਼ਾਇਦ ਕਈ
ਦਿਨਾਂ ਤੱਕ ਚੱਲਣ ਵਾਲੀ ਪੁੱਛਗਿੱਛ ਦਾ ਸਾਹਮਣਾ ਕਰ ਰਿਹਾ ਸੀ।
ਮੇਰੀ ਪੜਤਾਲ ਕਰਨ ਵਾਲੇ ਸ਼ਖ਼ਸ ਮੁਤਾਬਕ ਮੇਰਾ ਗੁਨਾਹ ਇਹ ਸੀ ਕਿ ਮੈਂ ਮਾਰਸ਼ਲ ਕਿਮ ਜੋਂਗ-ਉਨ ਦਾ ਅਪਮਾਨ ਕੀਤਾ ਸੀ। ਮੇਰਾ ਢਿੱਡ ਸੀਤ ਹੋ ਗਿਆ ਸੀ।
ਇਹ ਬੇਹੱਦ ਗੰਭੀਰ ਗੁਨਾਹ ਹੈ, ਮੈਨੂੰ ਨਹੀਂ ਪਤਾ ਕਿ ਮੈਥੋਂ ਇਹ ਕਿਵੇਂ ਹੋ ਗਿਆ। ਨਾ ਹੀ ਸ਼ਾਇਦ ਮੇਰੇ ਕੋਲੋਂ ਪੁੱਛਗਿੱਛ ਕਰਨ ਵਾਲਿਆਂ ਨੂੰ ਇਸ ਬਾਰੇ ਪਤਾ ਸੀ।
ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰਾ ਦੋਸ਼ ਪਹਿਲਾਂ ਹੀ ਕਿਤੇ ਤੈਅ ਹੋ ਗਿਆ ਹੈ। ਹੁਣ ਤਾਂ ਬਸ ਮੇਰਾ ਇਕਬਾਲੀਆ ਜ਼ੁਰਮ ਚਾਹੀਦਾ ਹੈ।
.

ਰੂਪਰਟ ਵਿੰਗਫੀਲਡਹਾਇਸ ਨੂੰ ਪਿਓਂਗਯਾਂਗ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਿਵੇਂ-ਜਿਵੇਂ ਰਾਤ ਗੁਜਰਨ ਲੱਗੀ ਤਾਂ ਪੁੱਛਗਿੱਛ ਵਾਲੀ ਟੀਮ ਬਦਲ ਗਈ ਅਤੇ ਇਸ ਦੇ ਨਾਲ ਧਮਕੀਆਂ ਹੋਰ ਗੰਭੀਰ ’ਤੇ ਡਰਾਉਣੀਆਂ ਹੁੰਦੀਆਂ ਗਈਆਂ।
ਹੁਣ ਪੁੱਛਗਿੱਛ ਕਰਨਵਾਲਾ ਸ਼ਖ਼ਸ ਬੇਹੱਦ ਖ਼ਤਰਨਾਕ ਨਿਗਾਹਾਂ ਨਾਲ ਮੈਨੂੰ ਤੱਕ ਰਿਹਾ ਸੀ।
ਉਨ੍ਹਾਂ ਕਿਹਾ, “ਮੈਂ ਹੀ ਉਹ ਸ਼ਖ਼ਸ ਹਾਂ ਜਿਸ ਨੇ ਕੈਨੇਥ ਬੇਅ ਕੇਸ ਦੀ ਜਾਂਚ ਕੀਤੀ ਸੀ। ਮੈਨੂੰ ਲਗਦਾ ਹੈ ਕਿ ਤੁਸੀਂ ਸਮਝ ਗਏ ਹੋਵੋਗੇ।”
ਮੈਂ ਕਿਹਾ, ''ਜੀ ਹਾਂ, ਬਿਲਕੁਲ ਸਮਝ ਗਿਆ।''
ਕੈਨੇਥ ਬੇਅ ਕੋਰੀਆ ਮੂਲ ਦੇ ਅਮਰੀਕੀ ਪਾਦਰੀ ਸਨ ਜਿਨ੍ਹਾਂ ਨੂੰ ਉੱਤਰੀ ਕੋਰੀਆ ਵਿੱਚ 15 ਸਾਲ ਕੈਦ ਦੀ ਸਖ਼ਤ ਸਜ਼ਾ ਹੋਈ ਸੀ।
ਉਨ੍ਹਾਂ ਦੀ ਰਿਹਾਈ ਲਈ ਸਮਝੌਤਾ ਹੋਣ ਤੋਂ ਪਹਿਲਾਂ ਕੈਨੇਥ ਬੇਅ ਨੂੰ 735 ਦਿਨਾਂ ਤੱਕ ਆਪਣੀ ਸਜ਼ਾ ਭੁਗਤਣੀ ਪਈ।
ਮੇਰੀ ਜਾਂਚ ਬੇਹੱਦ ਡਰਾਉਣੀ ਸੀ ਪਰ ਇਸ ’ਤੇ ਹਾਸਾ ਵੀ ਆ ਰਿਹਾ ਸੀ।
ਮੈਨੂੰ ਨੋਬਲ ਐਵਾਰਡ ਹਾਸਿਲ ਕਰਨ ਵਾਲੇ ਤਿੰਨ ਲੋਕਾਂ ਨੇ ਪਿਓਂਗਯਾਂਗ ਦੌਰੇ ਨੂੰ ਕਵਰ ਕਰਨ ਲਈ ਬੁਲਾਇਆ ਸੀ।
ਪਰ ਮੈਨੂੰ ਹਿਰਾਸਤ ’ਚ ਲੈ ਕੇ ਧਮਕਾਇਆ ਜਾ ਰਿਹਾ ਸੀ ਕਿ ਕੈਦ ਕਰ ਲਿਆ ਜਾਵੇਗਾ। ਕਾਰਨ ਇਹ ਸੀ ਕਿ ਜੋ ਵੀ ਮੈਂ ਲਿਖਿਆ ਸੀ, ਉਹ ਉੱਤਰੀ ਕੋਰੀਆ ਦੇ ਨਿਜ਼ਾਮ ਨੂੰ ਪਸੰਦ ਨਹੀਂ ਆਇਆ।
ਮੇਰੇ ਲਈ ਇਹ ਗੱਲ ਬਿਲਕੁਲ ਹੈਰਾਨੀਜਨਕ ਸੀ, ਪਰ ਮੈਂ ਆਪਣਾ ਇਹ ਰੋਲ ਬੁਨਿਆਦੀ ਤੌਰ ’ਤੇ ਨਹੀਂ ਸਮਝ ਸਕਿਆ ਸੀ ਕਿ ਮੈਨੂੰ ਉੱਤਰੀ ਕੋਰੀਆ ਦੇ ਸੱਚ ਨੂੰ ਬਿਨਾਂ ਕਿਸੇ ਦੀ ਨਿੰਦਿਆ ਦੇ ਬਾਕੀ ਦੁਨੀਆਂ ਨੂੰ ਇਹ ਦੱਸਣਾ ਸੀ। ਮੈਂ ਰਸਤੇ ਤੋਂ ਭਟਕ
ਗਿਆ ਸੀ। ਮੈਂ ਉੱਤਰੀ ਕੋਰੀਆ ਦਾ ਦੁਸ਼ਮਨ ਬਣ ਗਿਆ ਸੀ।
ਅਸਲ ਗੱਲ ਕੀ ਸੀ ਇਹ ਮੈਨੂੰ ਕੁਝ ਹਫ਼ਤਿਆਂ ਤੋਂ ਬਾਅਦ ਸਮਝ ਆਇਆ।
ਉੱਤਰ ਕੋਰੀਆ ਤੋਂ ਭੱਜ ਕੇ ਦੱਖਣੀ ਕੋਰੀਆ ਵਿੱਚ ਸ਼ਰਨ ਲੈਣ ਵਾਲੇ ਇੱਕ ਵਿਅਕਤੀ ਨੇ ਮੈਨੂੰ ਪੂਰਾ ਮਾਮਲਾ ਸਮਝਾਇਆ।
ਉਸ ਨੇ ਕਿਹਾ ਮੇਰਾ ਗੁਨਾਹ ਸਿਰਫ਼ ਇਹ ਨਹੀਂ ਸੀ ਕਿ ਮੈਂ ਕਿਮ ਜੋਂਗ ਉਨ ਦੀ ਨਿੰਦਾ ਕੀਤੀ ਸੀ ਬਲਕਿ ਇਹ ਕੰਮ ਮੈਂ ਉਨ੍ਹਾਂ ਦੇ ਆਪਣੇ ਦੇਸ, ਆਪਣੇ ਇਲਾਕੇ, ਆਪਣੀ ਰਾਜਧਾਨੀ ਵਿੱਚ ਕੀਤਾ ਸੀ।
ਉਸ ਵਿਅਕਤੀ ਨੂੰ ਇਸ ਗੱਲ ਦਾ ਵਿਸ਼ਵਾਸ਼ ਸੀ ਕਿ ਮੈਨੂੰ ਕਿਮ ਜੋਂਗ-ਉਨ ਦੇ ਇਸ਼ਾਰੇ ’ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਮੈਨੂੰ ਉਨ੍ਹਾਂ ਦੀ ਇਜ਼ਾਜਤ ਨਾਲ ਛੱਡਿਆ ਵੀ ਗਿਆ।
ਇਸ ਆਦਮੀ ਨੇ ਕਿਹਾ ਕਿ ਤੁਸੀਂ ਬਹੁਤ ਕਿਸਮਤ ਵਾਲੇ ਸੀ ਕਿ ਉਥੋਂ ਨਿਕਲ ਗਏ।
ਪ੍ਰੋਫੈਸਰ ਪੈਕ ਹਾਕਸੂਨ ਦੱਖਣੀ ਕੋਰੀਆ ਦੇ ਸੇਜੋਂਗ ਇੰਸਟੀਚਿਊਟ ਦੇ ਸੈਂਟਰ ਫਾਰ ਨਾਰਥ ਕੋਰੀਅਨ ਸਟੱਡੀਜ਼ ਦੇ ਨਿਰਦੇਸ਼ਕ ਹਨ।
ਉਹ ਵੀ ਮੰਨਦੇ ਹਨ ਕਿ ਮੈਂ ਕਿਸਮਤ ਵਾਲਾ ਸੀ ਕਿ ਮੈਨੂੰ ਸਿਰਫ਼ ‘ਬਾਹਰ ਕੱਢ’ ਕੇ ਛੱਡ ਦਿੱਤਾ ਗਿਆ।
ਪ੍ਰੋਫੈਸਰ ਪੈਕ ਹਾਕਸੂਨ ਕਹਿੰਦੇ ਹਨ, “ਕਿਮ ਦੀ ਪਛਾਣ ਇੱਕ ਬਾਦਸ਼ਾਹ ਵਾਂਗ ਹੈ। ਉਹ ਕਿਸੇ ਨੂੰ ਆਪਣੀ ਨਿੰਦਾ ਦੀ ਇਜ਼ਾਜਤ ਨਹੀਂ ਦਿੰਦੇ। ਜੇਕਰ ਕੋਈ ਵੀ ਦੇਸ ਜਾਂ ਸ਼ਖ਼ਸ ਉਨ੍ਹਾਂ ਨੂੰ ਚੁਣੌਤੀ ਦਿੰਦਾ ਹੈ ਤਾਂ ਉਸ ’ਤੇ ਜਵਾਬੀ ਕਾਰਵਾਈ ਤੈਅ ਹੈ।”
ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਉੱਤਰੀ ਕੋਰੀਆ ਦਾ ਲੰਬਾ ਇਤਿਹਾਸ ਰਿਹਾ ਹੈ ਅਕਸਰ ਉਹ ਉਨ੍ਹਾਂ ਨੂੰ ਮਾਮੂਲੀ ਗੱਲਾਂ ਲਈ ਬੰਦੀ ਬਣਾ ਜਾਂਦਾ ਸੀ।
ਕਿਮ ਜੋਂਗ-ਉਨ ਨੂੰ ਤਾਂ ਉਸ ਵਿੱਚ ਖ਼ਾਸ ਦਿਲਚਸਪੀ ਹੈ। 2011 ਵਿੱਚ 12 ਵਿਦੇਸ਼ੀ ਨਾਗਰਿਕ ਅਤੇ 4 ਦੱਖਣੀ ਕੋਰੀਆਈ ਨਾਗਰਿਕਾਂ ਨੂੰ ਉੱਤਰੀ ਕੋਰੀਆ ਵੱਲੋਂ ਬੰਦੀ ਬਣਾਇਆ ਜਾ ਚੁੱਕਿਆ ਹੈ।
2016 ਵਿੱਚ ਮੇਰੀ ਹਿਰਾਸਤ ਤੋਂ ਤਿੰਨ ਮਹੀਨੇ ਪਹਿਲਾਂ ਓਟੋ ਵਾਰੰਬੀਅਰ ਨਾਮ ਦੇ ਇੱਕ ਅਮਰੀਕੀ ਨੌਜਵਾਨ ਸੈਲਾਨੀ ਨੂੰ ਹੋਟਲ ਤੋਂ ਪ੍ਰਚਾਰਕ ਪੋਸਟਰ ਚੋਰੀ ਕਰਨ ਦੇ ਦੋਸ਼ ਵਿੱਚ 15 ਸਾਲਾਂ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਹ ਸਜ਼ਾ ਉਸ ਦੇ ਕਥਿਤ ਦੋਸ਼ ਦੇ ਹਿਸਾਬ ਨਾਲ ਕਿਤੇ ਵੱਧ ਸੀ।

ਉੱਤਰੀ ਕੋਰੀਆ ਦੀ ਹਿਰਾਸਤ ਵਿੱਚ ਅਮਰੀਕੀ ਨਾਗਰਿਕ ਓਟੋ ਵਾਰੰਬੀਅਰ
ਅਖ਼ੀਰ ਜਦੋਂ ਵਾਰੰਬੀਅਰ ਅਮਰੀਕਾ ਪੁੱਜੇ ਤਾਂ ਉਸ ਨੂੰ ਗੰਭੀਰ ਦਿਮਾਗ਼ੀ ਸੱਟਾ ਪਹੁੰਚੀਆਂ ਸਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉੱਤਰੀ ਕੋਰੀਆ ਬਾਰੇ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਉੱਤਰੀ ਕੋਰੀਆ ਵਿੱਚ ਅਮਰੀਕੀ ਕੈਦੀਆਂ ਨਾਲ ਇੰਨਾ ਸਖ਼ਤ ਵਤੀਰਾ ਨਹੀਂ ਹੁੰਦਾ।
ਉਨ੍ਹਾਂ ਨਾਲ ਕੁੱਟਮਾਰ ਤਾਂ ਬਿਲਕੁਲ ਵੀ ਨਹੀਂ ਹੁੰਦੀ ਪਰ ਓਟੋ ਵਾਰੰਬੀਅਰ ਦਾ ਮਾਮਲਾ ਬਿਲਕੁਲ ਵੱਖਰਾ ਸੀ।
ਉੱਤਰੀ ਕੋਰੀਆ ਲਈ ਅਮਰੀਕੀ ਬੰਦੀ ਗੰਦੀ ਕੂਟਨੀਤਕ ਖੇਡ ਦੇ ਮੋਹਰੇ ਹਨ। ਉਨ੍ਹਾਂ ਨਾਲ ਉਹ ਅਮਰੀਕੀ ਸਰਕਾਰ ਨੂੰ ਲੰਬੀ ਚੱਲਣ ਵਾਲੀ ਗੱਲਬਾਤ ਲਈ ਮਜ਼ਬੂਰ ਕਰਦੇ ਹਨ।
ਇਸ ਤੋਂ ਬਾਅਦ ਬੰਦੀ ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਾਉਣ ਲਈ ਉਨ੍ਹਾਂ ਨੂੰ ਵੱਡੇ ਦਰਜੇ ਦੇ ਦੂਤਾਂ ਨੂੰ ਭੇਜਣਾ ਪੈਂਦਾ ਹੈ।
ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਵੀ ਅਜਿਹੇ ਹੀ ਰਾਜਦੂਤ ਸਨ। 2009 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਵੀ ਉੱਥੇ ਹਿਰਾਸਤ ਵਿੱਚ ਲਏ ਗਏ ਦੋ ਅਮਰੀਕੀ ਪੱਤਰਕਾਰਾਂ ਨੂੰ ਰਿਹਾਅ ਕਰਵਾਉਣ ਲਈ ਉੱਤਰੀ ਕੋਰੀਆ ਗਏ ਸਨ।
ਬਿਲ ਕਲਿੰਟਨ ਦੇ ਉਸ ਦੌਰੇ ਵਿੱਚ ਸੇਵਾਮੁਕਤ ਰਾਜਦੂਤ ਡੈਵਿਡ ਸਟ੍ਰੌਬ ਵੀ ਨਾਲ ਗਏ ਸਨ।
ਡੈਵਿਡ ਸਟ੍ਰੌਬ ਕਹਿੰਦੇ ਹਨ, “ਉੱਤਰੀ ਕੋਰੀਆ ਨੇ ਕਿਹਾ ਸੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਉਣਗੇ ਤਾਂ ਹੀ ਹਿਰਾਸਤ ’ਚ ਲਏ ਅਮਰੀਕੀ ਪੱਤਰਕਾਰਾਂ ਨੂੰ ਛੱਡਿਆ ਜਾਵੇਗਾ। ਅਜਿਹਾ ਲਗਦਾ ਹੈ ਕਿ ਉੱਤਰੀ ਕੋਰੀਆ ਸਿਰਫ਼ ਕਿਮ ਜੋਂਗ ਇਲ ਦੀ ਬਿਲ ਕਲਿੰਟਨ ਨਾਲ ਤਸਵੀਰ ਚਾਹੁੰਦਾ ਹੈ ਤਾਂ ਜੋ ਉਹ ਆਪਣੇ ਲੋਕਾਂ ਅਤੇ ਦੁਨੀਆਂ ਨੂੰ ਇਹ ਦੱਸ ਸਕੇ ਕਿ ਦੇਖੋ ਅਸੀਂ ਅਮਰੀਕਾ ਨੂੰ ਆਪਣੇ ਇਸ਼ਾਰੇ ’ਤੇ ਨਚਾਇਆ।”
ਪਰ ਹੁਣ ਕਿਮ ਜੋਂਗ-ਉਨ ਕਿਸੇ ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਨਹੀਂ ਬਲਕਿ ਮੌਜੂਦਾ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਹਨ।
9 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪਿਓ ਆਪਣੇ ਦੂਜੇ ਉੱਤਰੀ ਕੋਰੀਆ ਦੌਰੇ ’ਤੇ ਪਿਓਂਗਯਾਂਗ ਗਏ ਸਨ।
ਇਹ ਇੱਕ ਮਹੀਨੇ ਵਿੱਚ ਦੂਜੀ ਵਾਰ ਸੀ ਜਦੋਂ ਪੌਂਪਿਓ ਉੱਤਰੀ ਕੋਰੀਆ ਆਏ ਸਨ। ਉਨ੍ਹਾਂ ਨੇ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਅਮਰੀਕੀ ਨਾਗਰਿਕ ਸੌਂਪੇ ਗਏ, ਜਿਨ੍ਹਾਂ ਨੂੰ ਉੱਤਰੀ ਕੋਰੀਆ ਨੇ ਕੈਦੀ ਬਣਾਇਆ ਸੀ।
ਉਨ੍ਹਾਂ ਵਿਚੋਂ ਸਭ ਤੋਂ ਲੰਬੀ ਕੈਦ ਕੋਰੀਆਈ ਮੂਲ ਦੇ ਅਮਰੀਕੀ ਕਾਰੋਬਾਰੀ ਕਿਮ ਡੋਂਗ ਚੁਲ ਦੀ ਹੈ, ਜਿਨ੍ਹਾਂ ਨੇ 952 ਦਿਨ ਉੱਤਰੀ ਕੋਰੀਆ ਦੀ ਕੈਦ ਵਿੱਚ ਕੱਟੇ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਮ ਜੋਂਗ-ਉਨ ਦੇ ਨਾਲ ਸਿਖ਼ਰ ਵਾਰਤਾ ਲਈ ਸ਼ਰਤ ਰੱਖੀ ਸੀ ਕਿ ਇਨ੍ਹਾਂ ਤਿੰਨ ਅਮਰੀਕੀ ਨਾਗਿਰਕਾਂ ਨੂੰ ਉੱਤਰੀ ਕੋਰੀਆ ਪਹਿਲਾਂ ਰਿਹਾਅ ਕਰੇ।
ਜਦੋਂ ਡੌਨਲਡ ਟਰੰਪ ਨੇ ਐਂਡਰਿਊਜ਼ ਏਅਰ ਬੇਸ ’ਤੇ ਉੱਤਰੇ ਇਨ੍ਹਾਂ ਤਿੰਨਾਂ ਅਮਰੀਕੀ ਨਾਗਿਰਕਾਂ ਦਾ ਸੁਆਗਤ ਕੀਤਾ ਤਾਂ ਟਰੰਪ ਨੇ ਕਿਹਾ, “ਅਸੀਂ ਕਿਮ ਜੋਂਗ-ਉਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਨ੍ਹਾਂ ਅਮਰੀਕੀ ਨਾਗਰਿਕਾਂ ਨਾਲ ਚੰਗਾ ਵਿਹਾਰ ਕੀਤਾ।”
ਅਜਿਹੀ ਲੰਬੀ-ਚੌੜੀ ਬਿਆਨਬਾਜ਼ੀ ਜਤਾਈ ਹੈ ਕਿ ਇੰਝ ਲੱਗਿਆ ਕਿ ਅਮਰੀਕਾ
ਦੇ ਰਾਸ਼ਟਰਪਤੀ ਡੌਨਲਡ ਟਰੰਪ ਉੱਤਰੀ ਕੋਰੀਆ ਦੇ ਨੇਤਾ ਨਾਲ ਪਹਿਲੀ ਸ਼ਿਖ਼ਰ ਲਈ ਕਿੰਨੇ ਬੇਕਰਾਰ ਸਨ।
ਪਰ ਫੇਰ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਕਿ ਉਹ ਸਿਖ਼ਰ ਸੰਮੇਲਨ ਰੱਦ
ਕਰ ਰਹੇ ਹਨ ਕਿਉਂਕਿ ਉੱਤਰੀ ਕੋਰੀਆਂ ਵੱਲੋਂ ‘ਭਿਆਨਕ ਗੁੱਸਾ ਅਤੇ ਖੁਲ੍ਹੇਆਮ ਦੁਸ਼ਮਨੀ’ ਵਰਗਾ ਵਤੀਰਾ ਦੇਖਿਆ ਗਿਆ ਹੈ।
ਜੇਕਰ ਇਸ ਵਾਰਤਾ ਤੋਂ ਕਿਸੇ ਦੇ ਪਿੱਛੇ ਹੋਣ ਦਾ ਸ਼ੱਕ ਸੀ ਤਾਂ ਉਹ ਸਿਰਫ਼ ਟਰੰਪ ’ਤੇ ਹੀ ਸੀ ਅਤੇ ਇੱਕ ਵਾਰ ਅਜਿਹਾ ਕਰਕੇ ਟਰੰਪ ਨੇ ਉੱਤਰੀ ਕੋਰੀਆ ਨੂੰ ਇਹ ਕਹਿਣ ਦਾ
ਮੌਕਾ ਦੇ ਦਿੱਤਾ ਸੀ ਕਿ ਅਮਰੀਕਾ ਖ਼ੁਦ ਗੱਲਬਾਤ ’ਚ ਦਿਲਚਸਪੀ ਨਹੀਂ ਲੈ ਰਿਹਾ।

ਕ੍ਰੈਡਿਟ
ਲੇਖਕ: ਰੂਪਰਟ ਵਿੰਗਫੀਲਡ ਹਾਇਸ
ਆਨਲਾਈਨ ਪ੍ਰਡਿਊਸਰ: ਬੇਨ ਮਿਲਨੇ
ਫੋਟੋ ਕ੍ਰੈਡਿਟ: EPA; Getty Images; Reuters
ਸੰਪਾਦਕ: ਫਿਨਲੋ ਰੋਹਰੇਰ
ਪ੍ਰਕਾਸ਼ਨ ਦੀ ਤਰੀਕ: 22 ਮਈ, 2018
ਉਸ ਨੂੰ shorthand ਨਾਲ ਬਣਾਇਆ ਗਿਆ ਹੈ।
ਤਸਵੀਰਾਂ: ਸਾਰੇ ਅਧਿਕਾਰ ਸੁਰੱਖਿਅਤ