ਭਾਰਤ ਦੀਆਂ ਅਣਗਿਣੀਆਂ ਮੌਤਾਂ

ਸੁਨੀਲ ਸ਼ਰਮਾ, ਇੱਕ ਹਿੰਦੂ ਪੁਜਾਰੀ, ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਕੇ ਜਵਾਨੀ ਵਿੱਚ ਹੀ ਮਰ ਗਿਆ।

"ਉੱਤਰ-ਪੱਛਮੀ ਰੇਗਿਸਤਾਨੀ ਰਾਜ ਰਾਜਸਥਾਨ ਦੇ ਪਿੰਡ ਗਾਨਵਦੀ ਵਿੱਚ ਉਸ ਦੀ ਪਤਨੀ ਸੁਨੀਤਾ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, “ਇਸ ਸਾਲ 9 ਮਈ ਨੂੰ ਉਸ ਨੂੰ ਬੁਖਾਰ ਹੋ ਗਿਆ ਅਤੇ ਅਸੀਂ ਉਸ ਨੂੰ ਇੱਕ ਸਥਾਨਕ ਡਾਕਟਰ ਕੋਲ ਲੈ ਗਏ।”

ਇੱਕ ਹਫ਼ਤੇ ਬਾਅਦ 41 ਸਾਲਾ ਸੁਨੀਲ ਦਾ ਕੋਵਿਡ ਟੈਸਟ ਪੌਜ਼ੀਟਿਵ ਆਇਆ।

ਸ਼ੁਰੂਆਤ ਵਿੱਚ ਉਸ ’ਤੇ ਇਲਾਜ ਦਾ ਅਸਰ ਹੋਇਆ, ਪਰ ਫਿਰ ਜਦੋਂ ਉਸ ਦਾ ਆਕਸੀਜਨ ਪੱਧਰ ਘੱਟ ਗਿਆ ਤਾਂ ਉਸ ਨੂੰ ਰਾਜ ਦੀ ਰਾਜਧਾਨੀ ਜੈਪੁਰ ਦੇ ਇੱਕ ਹਸਪਤਾਲ ਵਿੱਚ ਸ਼ਿਫਟ ਕਰਨਾ ਪਿਆ।

ਗਾਨਵਦੀ ਵਿੱਚ

ਗਾਨਵਦੀ ਵਿੱਚ

20 ਮਈ ਨੂੰ ਸੁਨੀਲ ਦੀ ਮੌਤ ਹੋ ਗਈ ਅਤੇ ਉਸ ਦਾ ਅੰਤਿਮ ਸਸਕਾਰ ਉਸ ਦੇ ਪਿੰਡ ਵਿੱਚ ਕੀਤਾ ਗਿਆ।

ਸੁਨੀਤਾ ਨੇ ਦੱਸਿਆ, “ਉਸ ਦਾ ਅੰਤਿਮ ਸਸਕਾਰ ਕੋਵਿਡ ਪ੍ਰੋਟੋਕੋਲ ਅਨੁਸਾਰ ਕੀਤਾ ਗਿਆ ਸੀ, ਪਰ ਕੋਵਿਡ ਮੌਤਾਂ ਦੀ ਅਧਿਕਾਰਤ ਸੂਚੀ ਵਿੱਚੋਂ ਉਸ ਦਾ ਨਾਮ ਗਾਇਬ ਹੈ।”

ਸੁਨੀਲ, ਹਸ਼ੀਬ, ਆਸ਼ਿਕ, ਪੁਨੀਤਾ, ਕੁਨਾਦਨ - ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਕੋਵਿਡ ਨਾਲ ਮਰ ਗਏ ਸਨ, ਪਰ ਅਧਿਕਾਰਤ ਅੰਕੜਿਆਂ ਵਿੱਚ ਉਨ੍ਹਾਂ ਦੀ ਮੌਤ ਕੋਵਿਡ ਤਹਿਤ ਦਰਜ ਨਹੀਂ ਹੈ।

ਬੀਬੀਸੀ ਦੇ 12 ਪੱਤਰਕਾਰ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ 8 ਰਾਜਾਂ ਨੂੰ ਕਵਰ ਕਰਨ ਵਾਲੇ 12 ਸ਼ਹਿਰਾਂ ਵਿੱਚ ਗਏ ਤਾਂ ਕਿ ਭਾਰਤ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਘੱਟ ਗਿਣਤੀ ਦਰਜ ਕਰਨ ਦੇ ਦਾਅਵੇ ਦੀ ਜਾਂਚ ਕੀਤੀ ਜਾ ਸਕੇ।

ਅਸੀਂ ਜ਼ਮੀਨੀ ਪੱਧਰ ’ਤੇ ਅਸਲ ਸਥਿਤੀ ਜਾਣਨ ਲਈ 1 ਤੋਂ 15 ਮਈ ਵਿਚਕਾਰ ਅਧਿਕਾਰਤ ਕੋਵਿਡ ਮੌਤਾਂ ਦੇ ਅੰਕੜਿਆਂ ਦੀ ਤੁਲਨਾ ਕਰਨ ਲਈ 12 ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ਮਸ਼ਾਨਘਾਟਾਂ, ਕਬਰਸਤਾਨਾਂ, ਹਸਪਤਾਲਾਂ, ਕਾਰਕੁਨਾਂ ਅਤੇ ਹੋਰ ਲੋਕਾਂ ਨਾਲ ਸੰਪਰਕ ਕੀਤਾ।

ਅਸੀਂ ਵੱਡੇ ਪਾਸਾਰ ਵਾਲੇ ਭੂਗੋਲਿਕ ਸ਼ਹਿਰਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਮਈ ਦੀ ਸ਼ੁਰੂਆਤ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ।


ਇਨ੍ਹਾਂ ਥਾਵਾਂ ਵਿੱਚ ਬਿਜਨੌਰ, ਦਰਭੰਗਾ, ਜਮਸ਼ੇਦਪੁਰ, ਜੌਨਪੁਰ, ਕਰੀਮਨਗਰ, ਮਾਨਸਾ, ਨਾਗਪੁਰ, ਪਟਨਾ, ਪ੍ਰਯਾਗਰਾਜ, ਰਾਏਪੁਰ, ਸੀਕਰ ਅਤੇ ਸ਼ਿਮਲਾ ਸ਼ਾਮਲ ਹਨ। ਇਹ ਬਿਹਾਰ, ਝਾਰਖੰਡ ਅਤੇ ਛੱਤੀਸਗੜ੍ਹ ਸੂਬਿਆਂ ਜੋ ਪੂਰਬੀ ਅਤੇ ਕੇਂਦਰੀ ਭਾਰਤ 'ਚ ਹਨ, ਉੱਤਰ ਵਿੱਚ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਪੱਛਮ ਵਿੱਚ ਮਹਾਰਾਸ਼ਟਰ ਅਤੇ ਦੱਖਣ ਵਿੱਚ ਤੇਲੰਗਾਨਾ ਵਰਗੇ ਰਾਜਾਂ ਵਿੱਚ ਹਨ। ਸਾਨੂੰ ਕੀ ਪਤਾ ਲੱਗਿਆ, ਇਹ ਜਾਣਨ ਲਈ ਇੱਥੇ ਪੜ੍ਹੋ।

“ਹਸਪਤਾਲ ਨੇ ਕਿਹਾ ਕਿ ਸੁਨੀਲ ਦੀ ਮੌਤ ਕੋਵਿਡ ਨਾਲ ਹੋਈ ਸੀ। ਪਰ ਮੈਨੂੰ ਨਹੀਂ ਪਤਾ ਕਿ ਉਸ ਦਾ ਨਾਮ ਅਧਿਕਾਰਤ ਸੂਚੀ ਵਿੱਚ ਕਿਉਂ ਨਹੀਂ ਹੈ।”

ਅਤੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਵੀ ਕੁਝ ਪਤਾ ਨਹੀਂ ਸੀ, ਜਦੋਂਕਿ ਸਾਰੀਆਂ ਮੌਤਾਂ ਨੂੰ ਰਿਕਾਰਡ ਕਰਨਾ ਉਨ੍ਹਾਂ ਦਾ ਕੰਮ ਹੈ।

ਵਿਮਲਾ ਚੌਧਰੀ, ਜੋ ਪਿੰਡ ਦੀ ਖਸਤਾ ਹਾਲਤ ਸਕੂਲ ਦੀ ਇਮਾਰਤ ਦੇ ਇੱਕ ਬੰਦ ਜਿਹੇ ਕਮਰੇ ਤੋਂ ਸਥਾਨਕ ਸਿਹਤ ਕੇਂਦਰ ਚਲਾਉਂਦੀ ਹੈ, ਨੇ ਕਿਹਾ ਕਿ ਉਸ ਕੋਲ ਸੁਨੀਲ ਸ਼ਰਮਾ ਦਾ ਕੋਈ ਰਿਕਾਰਡ ਨਹੀਂ ਹੈ ਕਿਉਂਕਿ ਉਹ ਪਿੰਡ ਤੋਂ ਬਾਹਰ ਰਹਿੰਦਾ ਸੀ। ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਪੁਜਾਰੀ ਵਜੋਂ ਕੰਮ ਕਰਦਾ ਸੀ, ਪਰ ਉਹ ਪਿਛਲੇ ਸਾਲ ਨਵੰਬਰ ਵਿੱਚ ਰਾਜਸਥਾਨ ਵਿੱਚ ਆਪਣੇ ਪਿੰਡ ਵਾਪਸ ਆਇਆ ਸੀ, ਜਿਵੇਂ ਹੋਰ ਲੱਖਾਂ ਲੋਕਾਂ ਨੇ ਇਸ ਸੰਕਟ ਦੇ ਸਮੇਂ ਵਿੱਚ ਆਪਣੇ ਪਰਿਵਾਰਾਂ ਕੋਲ ਰਹਿਣ ਨੂੰ ਤਰਜੀਹ ਦਿੱਤੀ।

ਹਸਪਤਾਲ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸਬੰਧੀ ਰਿਪੋਰਟਿੰਗ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ। ਰਾਜਸਥਾਨ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਇਸ ਗਲਤੀ ਲਈ “ਸੰਚਾਰ ਦੀ ਘਾਟ” ਹੋਣ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਕਿਹਾ, “ਜੇ ਮੌਤ ਸਾਡੇ ਰਾਜ ਵਿੱਚ ਹੁੰਦੀ ਹੈ ਤਾਂ ਉਸ ਨੂੰ ਇੱਥੇ ਦਰਜ ਕਰਵਾਉਣਾ ਚਾਹੀਦਾ ਸੀ…. ਅਸੀਂ ਹੋਈਆਂ ਮੌਤਾਂ ਦਾ ਆਡਿਟ ਕਰਵਾ ਰਹੇ ਹਾਂ।’’

ਇਹ ਸੁਨੀਲ ਸ਼ਰਮਾ ਦੇ ਦੁਖੀ ਪਰਿਵਾਰ ਲਈ ਬਹੁਤ ਛੋਟਾ ਜਿਹਾ ਦਿਲਾਸਾ ਹੈ ਜੋ ਡਰਦੇ ਹਨ ਕਿ ਉਨ੍ਹਾਂ ਨੂੰ ਕੋਵਿਡ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਵਾਲਾ ਸਰਕਾਰੀ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।

ਇਹ ਸੁਨੀਲ ਸ਼ਰਮਾ ਵਰਗੇ ਮਾਮਲੇ ਹਨ ਜਿਨ੍ਹਾਂ ਨੂੰ ਆਲੋਚਕ ਉਸ ਚੁਣੌਤੀ ਦੇ ਉਦਾਹਰਨ ਦੇ ਰੂਪ ਵਿੱਚ ਲੈਂਦੇ ਹਨ ਜਿਸ ਦਾ ਭਾਰਤ ਨੂੰ ਆਪਣੇ ਮ੍ਰਿਤਕਾਂ ਦੀ ਗਣਨਾ ਕਰਨ ਵਿੱਚ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਉੱਤਰੀ ਸੂਬੇ ਉੱਤਰ ਪ੍ਰਦੇਸ਼ ਵਿੱਚ ਕਈ ਕਿਲੋਮੀਟਰ ਦੂਰ 11000 ਦੇ ਲਗਭਗ ਆਬਾਦੀ ਵਾਲੇ ਇੱਕ ਪਿੰਡ ਵਿੱਚ ਅਚਾਨਕ ਅਸਪੱਸ਼ਟ ਮੌਤਾਂ ਹੋਈਆਂ।

ਅਪ੍ਰੈਲ ਦੇ ਅੱਧ ਤੋਂ ਸ਼ੁਰੂ ਹੋਏ ਮਹਿਜ਼ ਚਾਰ ਹਫ਼ਤਿਆਂ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਵਿੱਚੋਂ ਇੱਕ ਪੱਤਰਕਾਰ ਆਸ਼ਿਕ ਅਲੀ ਵੀ ਸੀ। “ਮੇਰੇ ਭਰਾ ਨੂੰ 19 ਅਪ੍ਰੈਲ ਨੂੰ ਬੁਖਾਰ ਹੋ ਗਿਆ, ਪਰ ਉਹ ਠੀਕ ਸੀ।

ਜਦੋਂ ਉਹ ਦਵਾਈ ਲੈਂਦਾ ਤਾਂ ਬੁਖਾਰ ਉਤਰ ਜਾਂਦਾ ਸੀ, ਪਰ ਉਹ ਦੁਬਾਰਾ ਚੜ੍ਹਦਾ ਰਹਿੰਦਾ ਸੀ।’’ ਉਸ ਦੇ ਛੋਟੇ ਭਰਾ ਅਬਦੁੱਲ ਕਾਦਿਰ ਨੇ ਬੀਬੀਸੀ ਨੂੰ ਦੱਸਿਆ।

“ਅਸੀਂ ਸੋਚਿਆ ਕਿ ਇਹ ਸਧਾਰਨ ਬੁਖਾਰ ਹੈ, ਇਸ ਲਈ ਉਸ ਦਾ ਕੋਵਿਡ ਲਈ ਟੈਸਟ ਵੀ ਨਹੀਂ ਕਰਵਾਇਆ ਗਿਆ। ਪਰ 1 ਮਈ ਦੀ ਰਾਤ ਨੂੰ ਉਸ ਦੀ ਅਚਾਨਕ ਮੌਤ ਹੋ ਗਈ। ”


ਸਥਾਨਕ ਪੱਤਰਕਾਰ ਕੰਵਲ ਜਾਫਰੀ ਨੇ ਕਿਹਾ, "ਪਿੰਡ ਵਿੱਚ ਮਰਨ ਵਾਲੇ ਜ਼ਿਆਦਾਤਰ ਵਿਅਕਤੀਆਂ ਨੂੰ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਸੀ।" ਤਾਂ ਫਿਰ ਕੀ ਇਨ੍ਹਾਂ ਮੌਤਾਂ ਦੀ ਗਿਣਤੀ ਕੀਤੀ ਗਈ? ਜ਼ਿਲ੍ਹਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਤਾਂ ਦੇ ਵਾਧੇ ਬਾਰੇ ਜਾਣੂੰ ਸਨ, ਪਰ ਉਹ ਇਹ ਸਵੀਕਾਰ ਨਹੀਂ ਕਰਦੇ ਕਿ ਉਹ ਮੌਤਾਂ ਕੋਵਿਡ ਨਾਲ ਜੁੜੀਆਂ ਹੋਈਆਂ ਸਨ।

ਇੱਕ ਸੀਨੀਅਰ ਅਧਿਕਾਰੀ ਧੀਰੇਂਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਪਿੰਡ ਵਿੱਚ ਕਈ ਕੈਂਪ ਲਗਾਏ, ਪਰ ਕਿਸੇ ਦੀ ਕੋਵਿਡ ਟੈਸਟ ਰਿਪੋਰਟ ਪੌਜ਼ੀਟਿਵ ਨਹੀਂ ਆਈ।” ਅਚਾਨਕ ਹੋਈਆਂ ਅਸਪੱਸ਼ਟ ਮੌਤਾਂ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਇਹ ਇਤਫਾਕ ਹੋ ਸਕਦਾ ਹੈ।” ਇਹ ਉਹ ਕਹਾਣੀ ਹੈ ਜੋ ਲਗਭਗ 1.4 ਅਰਬ ਲੋਕਾਂ ਦੇ ਦੇਸ਼ ਦੇ ਪਿੰਡਾਂ, ਸ਼ਹਿਰਾਂ ਅਤੇ ਰਾਜਾਂ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ।

ਇਹ ਭਾਰਤ ਦੀਆਂ ਅਣਗਿਣੀਆਂ ਹੋਈਆਂ ਮੌਤਾਂ ਹਨ।

ਬਿਹਾਰ ਦੇ ਦਰਭੰਗਾ ਸ਼ਹਿਰ ਵਿੱਚ ਨਵੀਨ ਸਿਨਹਾ ਨੇ ਦੱਸਿਆ, “ਦੂਜੀ ਲਹਿਰ ਅੱਠ ਅਪ੍ਰੈਲ ਨੂੰ ਸ਼ੁਰੂ ਹੋਈ। ਅਗਲੇ 44 ਦਿਨਾਂ ਤੱਕ ਸ਼ਮਸ਼ਾਨਘਾਟ ਵਿੱਚ ਚਿਤਾਵਾਂ ਦੀ ਅੱਗ ਨਹੀਂ ਬੁਝੀ।’’ ਉਨ੍ਹਾਂ ਦਾ ਸੰਗਠਨ ਲਾਵਾਰਿਸ ਲਾਸ਼ਾਂ ਦਾ ਅੰਤਮ ਸੰਸਕਾਰ ਕਰਦਾ ਹੈ।

“ਇੱਥੇ ਅਜਿਹੇ ਪਰਿਵਾਰ ਸਨ ਜਿਹੜੇ ਦੋ-ਤਿੰਨ ਮੈਂਬਰ ਗਵਾ ਚੁੱਕੇ ਸਨ। ਉਨ੍ਹਾਂ ਨੇ ਉਸੇ ਚਿਤਾ ਉੱਤੇ ਇੱਕ ਵਾਧੂ ਮੈਂਬਰ ਦਾ ਸਸਕਾਰ ਕਰਨ ਲਈ ਬੇਨਤੀਆਂ ਕੀਤੀਆਂ, ਜਦੋਂ ਸ਼ਮਸ਼ਾਨਘਾਟ ਓਵਰਫਲੋ ਹੋ ਗਏ। ਲੋਕ ਇੱਕ ਦੂਜੇ ਨੂੰ ਗਲੇ ਲਗਾਉਣਾ ਚਾਹੁੰਦੇ ਸਨ, ਪਰ ਉਹ ਦੁੱਖ ਸਾਂਝਾ ਨਹੀਂ ਕਰ ਸਕੇ। ”

ਪਰ ਕੋਵਿਡ ਮੌਤਾਂ ਦੇ ਅਧਿਕਾਰਤ ਅੰਕੜੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ।

ਕੋਵਿਡ ਮੌਤਾਂ ਦੀ ਗਿਣਤੀ ਨੂੰ ਕਥਿਤ ਤੌਰ 'ਤੇ ਦਬਾਉਣ ਲਈ ਭਾਰਤ ਦੀ ਤਿੱਖੀ ਅਲੋਚਨਾ ਹੋਈ ਹੈ ਜਿਸ ਪ੍ਰਤੀ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਸ ਨੇ ਭਵਿੱਖ ਦੀ ਮਹਾਂਮਾਰੀ ਪ੍ਰਤੀ ਰਣਨੀਤੀ ਅਤੇ ਪ੍ਰਤੀਕਿਰਿਆ ਵਿਕਸਤ ਕਰਨ ਦੀ ਭਾਰਤ ਦੀ ਯੋਗਤਾ ਨੂੰ ਕਮਜ਼ੋਰ ਕੀਤਾ ਹੈ। ਇਸ ਨੇ 400,000 ਤੋਂ ਜ਼ਿਆਦਾ ਕੋਵਿਡ ਮੌਤਾਂ ਦਰਜ ਕੀਤੀਆਂ ਹਨ, ਜੋ ਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਵਿੱਚ ਤੀਜੀਆਂ ਸਭ ਤੋਂ ਵੱਧ ਮੌਤਾਂ ਹਨ।

ਗਲੋਬਲ ਹੈਲਥ ਅਲਾਇੰਸ ਯੂਕੇ ਦੇ ਡਾਇਰੈਕਟਰ ਡਾ. ਰਾਜੇ ਨਾਰਾਇਣ ਨੇ ਕਿਹਾ, “ਜੇ ਤੁਸੀਂ ਅੰਕੜਿਆਂ ਨੂੰ ਸਹੀ ਢੰਗ ਨਾਲ ਰਿਪੋਰਟ ਨਹੀਂ ਕਰਦੇ, ਤਾਂ ਤੁਸੀਂ ਲੋਕਾਂ ਨੂੰ ਜੋਖਮ ਵਿਚ ਪਾ ਰਹੇ ਹੋ ਕਿਉਂਕਿ ਤੁਸੀਂ ਲੋਕਾਂ ਨੂੰ ਕਮਜ਼ੋਰ ਕਰ ਰਹੇ ਹੋ।”

ਉਨ੍ਹਾਂ ਨੇ ਕਿਹਾ ਕਿ ਘੱਟ ਮੌਤਾਂ ਦਰਜ ਕਰਕੇ, “ਤੁਸੀਂ ਉਨ੍ਹਾਂ ਸਟਰੇਨਜ਼ ਦੀ ਸਹੀ ਪਛਾਣ ਨਹੀਂ ਕਰ ਰਹੇ ਜੋ ਮੌਤਾਂ ਦਾ ਕਾਰਨ ਬਣ ਰਹੇ ਹਨ।”

ਡਾਕਟਰ ਨਾਰਾਇਣ ਨੇ ਕਿਹਾ, “ਸਰਕਾਰ ਕੋਲ ਸੁਤੰਤਰ ਪਾਰਦਰਸ਼ੀ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਇਨ੍ਹਾਂ ਮੌਤਾਂ ਨੂੰ ਰਿਪੋਰਟ ਕਰੇ।”

ਸਵਾਲ ਬਹੁਤ ਹਨ

ਦੋਸ਼ ਇਹ ਹੈ ਕਿ ਸਿਰਫ਼ ਉਹ ਲੋਕ ਜਿਨ੍ਹਾਂ ਦੀ ਹਸਪਤਾਲਾਂ ਵਿੱਚ ਮੌਤ ਹੋਈ ਅਤੇ ਉਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਸੀ, ਉਹ ਹੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਹੀ ਸਮੱਸਿਆ ਵਾਲੀ ਗੱਲ ਹੈ। ਪਰ ਵੱਡੀ ਗਿਣਤੀ ਵਿੱਚ ਲੋਕ ਬਿਨਾਂ ਟੈਸਟ ਦੇ ਘਰੇ ਹੀ ਮਰ ਗਏ, ਖਾਸ ਕਰਕੇ ਭਾਰਤ ਦੇ ਪਿੰਡਾਂ ਵਿੱਚ ਜਿੱਥੇ ਲਗਭਗ ਦੋ-ਤਿਹਾਈ ਆਬਾਦੀ ਰਹਿੰਦੀ ਹੈ। ਕਈ ਲੋਕਾਂ ਲਈ ਇਹ ਸਾਬਤ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਕੋਵਿਡ ਨਾਲ ਹੋਈ ਹੈ। ਇਹ ਸੰਭਾਵਨਾ ਨਹੀਂ ਹਨ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਦੇ ਵੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਹੋਣਗੇ।

"ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਨੇ ਦੱਸਿਆ ਸੀ ਕਿ ਜਦੋਂ ਮਹਾਂਮਾਰੀ ਚਰਮ ’ਤੇ ਸੀ, "ਸਾਡੀਆਂ ਸਾਰੀਆਂ ਦਰਜ ਹੋਈਆਂ ਮੌਤਾਂ ਉਹ ਹਨ ਜਿਨ੍ਹਾਂ ਦੀ ਮੌਤ ਹਸਪਤਾਲਾਂ ਵਿੱਚ ਹੋਈ।"

ਫਿਰ ਜ਼ਮੀਰ ਹਾਸ਼ਮੀ ਵਰਗੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਹਨ। ਜਿਵੇਂ ਕਿ ਬਹੁਤ ਸਾਰੇ ਭਾਰਤ ਦੇ ਸ਼ਹਿਰੀ ਹਸਪਤਾਲ ਬੈੱਡਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਸਨ, ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਅਕਸਰ ਪਰੇਸ਼ਾਨੀ ਵਿੱਚ ਛੱਡ ਦਿੱਤਾ ਜਾਂਦਾ ਸੀ, ਉਹ ਨਹੀਂ ਜਾਣਦੇ ਸਨ ਕਿ ਇਲਾਜ ਲਈ ਕਿੱਥੇ ਜਾਣਾ ਹੈ। ਬੀਬੀਸੀ ਨਾਲ ਗੱਲ ਕਰਦਿਆਂ, ਜ਼ਮੀਰ ਨੇ ਦਾਅਵਾ ਕੀਤਾ ਕਿ ਉਸ ਦਾ ਕੋਰੋਨਾ ਪੌਜ਼ੀਟਿਵ ਭਰਾ ਜੋ ਮਕੈਨੀਕਲ ਇੰਜੀਨੀਅਰ ਸੀ, ਨੂੰ ਪਟਨਾ ਦੇ ਕਈ ਹਸਪਤਾਲਾਂ ਨੇ ਮੋੜ ਦਿੱਤਾ, ਪਰ ਆਖਰਕਾਰ ਉਸ ਨੂੰ ਇਸ ਸ਼ਰਤ ’ਤੇ ਇੱਕ ਜਗ੍ਹਾ ਥਾਂ ਮਿਲੀ ਕਿ ਜੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ। ਉਸ ਦੇ ਭਰਾ ਦਾ 19 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ।

ਸੋਗ ਵਿੱਚ ਗ੍ਰਸਤ ਜ਼ਮੀਰ ਨੇ ਕਿਹਾ, "ਕੋਰੋਨਾ ਨੇ ਮੇਰੇ ਭਰਾ ਨੂੰ ਨਹੀਂ ਮਾਰਿਆ, ਡਾਕਟਰਾਂ ਨੇ ਮਾਰਿਆ ਹੈ। ਮੈਂ ਉਸ ਨੂੰ ਸਾਹਾਂ ਲਈ ਤੜਫ਼ਦਿਆਂ ਅਤੇ ਮਰਦੇ ਵੇਖਿਆ ਹੈ।"

ਬੀਬੀਸੀ ਪੜਤਾਲ


ਬੀਬੀਸੀ ਨੇ ਅਖਿਲ ਭਾਰਤੀ ਅਕਸ ਬਣਾਉਣ ਲਈ ਅੰਕੜਿਆਂ ਦੀ ਅਸਮਾਨਤਾ ਦੀ ਹੱਦ ਦੀ ਜਾਂਚ ਕੀਤੀ। ਅਸੀਂ 12 ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ਮਸ਼ਾਨਘਾਟਾਂ, ਕਬਰਸਤਾਨਾਂ, ਹਸਪਤਾਲਾਂ, ਕਾਰਕੁਨਾਂ ਅਤੇ ਹੋਰਾਂ ਨਾਲ ਸੰਪਰਕ ਕੀਤਾ ਤਾਂ ਜੋ ਮੌਤ ਦੇ ਅਧਿਕਾਰਤ ਅੰਕੜਿਆਂ ਦੀ 1 ਅਤੇ 15 ਮਈ ਦੇ ਦਰਮਿਆਨ ਜ਼ਮੀਨੀ ਸਥਿਤੀ ਨਾਲ ਤੁਲਨਾ ਕੀਤੀ ਜਾ ਸਕੇ।

ਅਸੀਂ ਵੱਡੇ ਪਾਸਾਰ ਵਾਲੇ ਭੂਗੋਲਿਕ ਸ਼ਹਿਰਾਂ ਦੀ ਚੋਣ ਕੀਤੀ, ਅਤੇ ਜਿਨ੍ਹਾਂ ਵਿੱਚ ਮਈ ਦੀ ਸ਼ੁਰੂਆਤ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ। ਇਨ੍ਹਾਂ ਥਾਵਾਂ ਵਿੱਚ ਬਿਜਨੌਰ, ਦਰਭੰਗਾ, ਜਮਸ਼ੇਦਪੁਰ, ਜੌਨਪੁਰ, ਕਰੀਮਨਗਰ, ਮਾਨਸਾ, ਨਾਗਪੁਰ, ਪਟਨਾ, ਪ੍ਰਯਾਗਰਾਜ, ਰਾਏਪੁਰ, ਸੀਕਰ ਅਤੇ ਸ਼ਿਮਲਾ ਸ਼ਾਮਲ ਹਨ, ਜੋ ਪੂਰਬ ਵਿੱਚ ਬਿਹਾਰ, ਝਾਰਖੰਡ ਅਤੇ ਛੱਤੀਸਗਡ਼੍ਹ ਅਤੇ ਕੇਂਦਰੀ ਭਾਰਤ। ਉੱਤਰ ਵਿੱਚ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼, ਪੱਛਮ ਵਿੱਚ ਮਹਾਰਾਸ਼ਟਰ ਅਤੇ ਦੱਖਣ ਵਿਚ ਤੇਲੰਗਾਨਾ ਵਰਗੇ ਰਾਜਾਂ ਵਿੱਚ ਫੈਲਿਆ ਹੋਇਆ ਹੈ।

ਇਹ ਉਹ ਦੌਰ ਸੀ ਜਦੋਂ ਮਹਾਂਮਾਰੀ ਦੀ ਦੂਜੀ ਲਹਿਰ ਕਈਂ ਰਾਜਾਂ ਵਿੱਚ ਆਪਣੇ ਸਿਖਰ ’ਤੇ ਸੀ। ਅਤੇ ਲੋਕ ਮੁਰਦਿਆਂ ਦਾ ਸਸਕਾਰ ਕਰਨ ਲਈ ਸੰਘਰਸ਼ ਕਰ ਰਹੇ ਸਨ। ਅਸੀਂ ਦੇਖਿਆ ਕਿ ਮਰਨ ਵਾਲੇ ਲੋਕਾਂ ਦਾ ਡਾਟਾ ਸਾਰੀਆਂ ਥਾਵਾਂ 'ਤੇ ਉਪਲੱਬਧ ਨਹੀਂ ਸੀ। ਪਿਛਲੇ ਸਾਲਾਂ ਤੋਂ ਇੱਕੋ ਸਮੇਂ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਬਹੁਤੀਆਂ ਥਾਵਾਂ ਤੇ ਉਪਲੱਬਧ ਨਹੀਂ ਹੈ ਜੋ ਸਾਡੇ ਵੱਲੋਂ ਕਵਰ ਕੀਤੇ ਗਏ ਸਨ। ਇਸ ਸਭ ਨੇ ਮੌਤ ਦੀ ਦਰ ਦੀ ਤਸਵੀਰ ਨੂੰ ਧੁੰਦਲਾ ਕਰ ਦਿੱਤਾ ਹੈ। ਹਾਲਾਂਕਿ ਇੱਕ ਗੱਲ ਸਪੱਸ਼ਟ ਹੈ ਕਿ ਕੋਵਿਡ ਦੀਆਂ ਮੌਤਾਂ ਦੀ ਗਿਣਤੀ ਜ਼ਰੂਰ ਘੱਟ ਦੱਸੀ ਗਈ ਹੈ।

"ਝਾਰਖੰਡ ਰਾਜ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਜਮਸ਼ੇਦਪੁਰ ਵਿੱਚ ਪਾਰਵਤੀ ਘਾਟ ਸ਼ਮਸ਼ਾਨਘਾਟ ਦੇ ਦੀਪੇਂਦਰ ਕੁਮਾਰ ਭੱਟ ਨੇ ਉਹ ਦੌਰ ਯਾਦ ਕਰਦਿਆਂ ਕਿਹਾ, “ਸਭ ਤੋਂ ਵੱਡੀ ਚੁਣੌਤੀ ਵੱਡੀ ਗਿਣਤੀ ਵਿੱਚ ਲਾਸ਼ਾਂ ਨੂੰ ਸੰਭਾਲਣਾ ਸੀ।

ਘਾਟ ਵਿੱਚ ਰੋਜ਼ਾਨਾ 10 ਲਾਸ਼ਾਂ ਸਾੜਨ ਦੀ ਸਮਰੱਥਾ ਵਾਲੀਆਂ ਦੋ ਬਿਜਲੀ ਭੱਠੀਆਂ ਹਨ। ”ਦੂਜੀ ਲਹਿਰ ਵਿੱਚ ਸਾਡੇ ਕੋਲ ਹਰ ਰੋਜ਼ 55-60 ਲਾਸ਼ਾਂ ਆਉਂਦੀਆਂ ਸਨ। ਇਸ ਲਈ, ਸਾਨੂੰ ਲੱਕੜਾਂ ਦਾ ਆਪਣਾ ਬਫਰ ਸਟਾਕ ਲਾਸ਼ਾਂ ਨੂੰ ਸਾੜਨ ਲਈ ਇਸਤੇਮਾਲ ਕਰਨਾ ਪਿਆ, ਅਸੀਂ ਆਮ ਤੌਰ 'ਤੇ ਮੌਨਸੂਨ ਦੇ ਮੌਸਮ' ਨਾਲ ਨਜਿੱਠਣ ਲਈ ਵਧੇਰੇ ਸਟਾਕ ਰੱਖਦੇ ਹਾਂ।’’

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੂਰੇ ਜ਼ਿਲ੍ਹੇ ਵਿੱਚ 1-20 ਮਈ ਦੇ ਦਰਮਿਆਨ ਅਧਿਕਾਰਤ ਕੋਵਿਡ ਮੌਤਾਂ ਮਹਿਜ਼ 357 ਸਨ। ਪਰ ਸਥਾਨਕ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ ਦੌਰਾਨ ਇਕੱਲੇ ਸ਼ਹਿਰ ਦੇ ਛੇ ਥਾਵਾਂ 'ਤੇ 1352 ਕੋਵਿਡ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਇਹ ਦੋਵੇਂ ਅਧਿਕਾਰਤ ਅੰਕੜੇ ਹਨ।

ਮਿਊਂਸਿਪਲ ਕਾਰਪੋਰੇਸ਼ਨ ਨੇ ਤਕਰੀਬਨ 6 ਮਿਲੀਅਨ 'ਚੋਂ ਸਿਰਫ਼ 1.7 ਮਿਲੀਅਨ ਦੀ ਆਬਾਦੀ ਨੂੰ ਕਵਰ ਕੀਤਾ ਹੈ। ਰਾਜ ਨੇ ਹੁਣ ਆਪਣੀ ਮੌਤਾਂ ਦੀ ਗਿਣਤੀ 4000 ਦੇ ਕਰੀਬ ਵਧਾ ਦਿੱਤੀ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਸਰਕਾਰੀ ਮੌਤਾਂ ਦੀ ਸੰਖਿਆ 516 ਸੀ। ਸਾਡੇ ਪੱਤਰਕਾਰ ਨੂੰ ਘੱਟੋ ਘੱਟ 340 ਹੋਰ ਮੌਤਾਂ ਦੇ ਸਬੂਤ ਮਿਲੇ ਹਨ। ਦਿਲਚਸਪ ਗੱਲ ਇਹ ਹੈ ਕਿ ਛੱਤੀਸਗੜ੍ਹ ਵਿੱਚ ਮਈ 2020 ਵਿੱਚ ਸਿਰਫ਼ ਇੱਕ ਕੋਵਿਡ ਮੌਤ ਹੋਈ ਸੀ।

ਇਸ ਗੱਲ ’ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਸਿਰਫ਼ 12 ਸ਼ਹਿਰਾਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਨਾਲ ਪੂਰੇ ਦੇਸ਼ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਪਰ ਸਰਕਾਰੀ ਅੰਕੜਿਆਂ ਦੀ ਜ਼ਮੀਨੀ ਪੱਧਰ ਦੀ ਸਥਿਤੀ ਨਾਲ ਤੁਲਨਾ ਕਰਨ ਵਿੱਚ ਸਾਨੂੰ ਇਸ ਨਾਲ ਮੌਤਾਂ ਦੀ ਗਿਣਤੀ ਘੱਟ ਦਰਸਾਉਣ ਦਾ ਅੰਦਾਜ਼ਾ ਹੋ ਸਕਦਾ ਹੈ। ਸਾਡੀ ਪੜਤਾਲ ਨੇ ਪੇਂਡੂ ਭਾਰਤ ਤੋਂ ਅੰਕੜਿਆਂ ਨੂੰ ਇਕੱਤਰ ਕਰਨ ਵਿੱਚ ਚੁਣੌਤੀਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ ਜਿੱਥੇ ਰਿਕਾਰਡ ਸੰਭਾਲਣ ਦੀ ਸਥਿਤੀ ਘੱਟ ਮਜ਼ਬੂਤ ਹੈ। ਮੀਡੀਆ ਰਿਪੋਰਟਾਂ ਪੇਂਡੂ ਭਾਰਤ ਵਿੱਚ ਵਧਦੇ ਮਾਮਲਿਆਂ ਵੱਲ ਇਸ਼ਾਰਾ ਕਰ ਰਹੀਆਂ ਸਨ, ਪਰ ਜਦੋਂ ਭਾਰਤ ਦੀਆਂ ਪ੍ਰਮੁੱਖ ਨਦੀਆਂ, ਜ਼ਿਆਦਾਤਰ ਗੰਗਾਂ ਵਿੱਚ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ ਤਾਂ ਝਟਕਾ ਲੱਗਿਆ। ਹਜ਼ਾਰਾਂ ਲਾਸ਼ਾਂ ਨਦੀ ਦੇ ਕਿਨਾਰੇ ਅਣਕੱਜੀਆਂ ਕਬਰਾਂ ਵਿੱਚ ਦਫ਼ਨਾਈਆਂ ਹੋਈਆਂ ਮਿਲੀਆਂ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੋਵਿਡ ਪੀੜਤ ਸਨ ਜਿਨ੍ਹਾਂ ਦੇ ਪਰਿਵਾਰ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਕਰ ਸਕਦੇ ਸਨ। ਇਹ ਕਦੇ ਵੀ ਪਤਾ ਨਹੀਂ ਲੱਗੇਗਾ ਕਿ ਉਨ੍ਹਾਂ ਵਿੱਚੋਂ ਕਿੰਨੇ ਅਧਿਕਾਰਤ ਰਜਿਸਟਰ ਵਿੱਚ ਦਰਜ ਹਨ।

ਇਸ ਦੇ ਨਾਲ ਹੀ, ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਲਾਗ ਦੀ ਤੀਬਰਤਾ ਜਗ੍ਹਾ-ਜਗ੍ਹਾ ਵੱਖ-ਵੱਖ ਹੁੰਦੀ ਹੈ।

ਭਾਰਤੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਜਾਂਚ ਰਿਪੋਰਟਾਂ ਨੇ ਦੋਸ਼ ਲਾਇਆ ਹੈ ਕਿ ਜ਼ਮੀਨੀ ਪੱਧਰ ਤੋਂ ਇਕੱਠੇ ਕੀਤੇ ਅੰਕੜੇ ਸਰਕਾਰੀ ਅੰਕੜਿਆਂ ਵਿੱਚ ਸ਼ਾਮਲ ਨਹੀਂ ਹੁੰਦੇ।

ਇੱਕ ਗੁਜਰਾਤੀ ਅਖਬਾਰ ਦੀ ਰਿਪੋਰਟ ਵਿੱਚ ਸਰਕਾਰੀ ਅੰਕੜਿਆਂ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਗਿਆ ਕਿ 1 ਮਾਰਚ ਤੋਂ 10 ਮਈ ਦਰਮਿਆਨ ਹੋਈਆਂ ਮੌਤਾਂ ਸਰਕਾਰੀ ਅੰਕੜਿਆਂ ਤੋਂ 10 ਗੁਣਾ ਸਨ।

ਦਿ ਸਕ੍ਰੋਲ ਦੀ ਰਖੀ ਸੀ ਕਿ “ਮੱਧ ਪ੍ਰਦੇਸ਼ ਰਾਜ ਵਿੱਚ ਕੋਵਿਡ -19 ਦੀ ਦੂਜੀ ਲਹਿਰ ਤੋਂ ਬਾਅਦ ਆਮ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਮੌਤਾਂ ਹੋਈਆਂ।’’

‘ਦਿ ਹਿੰਦੂ’ ਵੀ ਕਈ ਰਾਜਾਂ ਵਿੱਚ ਵੱਧ ਮੌਤਾਂ ਦੀ ਖ਼ਬਰ ਪ੍ਰਕਾਸ਼ਿਤ ਕਰਦਾ ਰਿਹਾ ਹੈ। ਇੱਕ ਰਿਪੋਰਟ ਵਿੱਚ ਛੱਤੀਸਗੜ੍ਹ ਵਿੱਚ ਸੀਆਰਐੱਸ ਵੱਲੋਂ ਦੂਜੀ ਲਹਿਰ ਦੌਰਾਨ ਰਜਿਸਟਰਡ “ਵਧੇਰੇ ਮੌਤਾਂ” ਦੀ ਸੰਖਿਆ ਇਸ ਸਮੇਂ ਦੇ ਆਧਿਕਾਰਕ ਅੰਕੜਿਆਂ ਤੋਂ ਕਰੀਬ 4.85 ਗੁਣਾ ਹੈ।

ਕੇਂਦਰ ਸਰਕਾਰ ਨੇ ਨੰਬਰ ਲੁਕਾਉਣ ਦੇ ਕਿਸੇ ਵੀ ਦੋਸ਼ ਨੂੰ ਸਖ਼ਤੀ ਨਾਲ ਨਕਾਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ਜਿਸ ਵਿੱਚ ਕਿਹਾ ਗਿਆ ”ਭਾਰਤ ਵਿੱਚ ਕੋਵਿਡ -19 ਮੌਤਾਂ ਦੀ ਸਰਕਾਰੀ ਗਿਣਤੀ ਨਾਲੋਂ ਸ਼ਾਇਦ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੈ’’ ਦੇ ਜਵਾਬ ਵਿੱਚ ਇੱਕ ਸਰਕਾਰੀ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ “ਕੋਵਿਡ ਡਾਟਾ ਮੈਨੇਜਮੈਂਟ ਪ੍ਰਤੀ ਆਪਣੀ ਪਹੁੰਚ ਵਿੱਚ ਪਾਰਦਰਸ਼ੀ ਰਿਹਾ ਹੈ"।

ਕੇਂਦਰ ਸਰਕਾਰ ਨੇ ਹੁਣ ਦੇਸ਼ ਦੀ ਸਰਵਉੱਚ ਅਦਾਲਤ ਨੂੰ ਕਿਹਾ ਹੈ ਕਿ ਕੋਵਿਡ ਪੌਜ਼ੀਟਿਵ ਰੋਗੀਆਂ ਦੀਆਂ ਸਾਰੀਆਂ ਮੌਤਾਂ ਨੂੰ ਸਹਿ ਰੋਗਾਣੂ ਦੇ ਬਾਵਜੂਦ ਕੋਵਿਡ ਮੌਤ ਦੇ ਰੂਪ ਵਿੱਚ ਗਿਣਿਆ ਜਾਵੇਗਾ। ਪਰ ਇਹ ਨਿਰਦੇਸ਼ 2020 ਵਿੱਚ ਜਾਰੀ ਕੀਤੇ ਗਏ ਸਨ। ਜਿਵੇਂ ਕਿ ਸਰਕਾਰ ਦੇ ਡਾਕਟਰੀ ਨਿਗਰਾਨ, ਦਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।

ਪਰ ਸਪੱਸ਼ਟ ਰੂਪ ਨਾਲ ਹਸਪਤਾਲਾਂ ਵੱਲੋਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਦਾ ਕਾਰਨ ਕੋਵਿਡ ਉਦੋਂ ਸੀ ਜਦੋਂ ਮਰੀਜ਼ਾਂ ਨੂੰ ਕੋਈ ਹੋਰ ਸਹਿ ਰੋਗ ਨਹੀਂ ਸਨ। ਉਤਰਾਖੰਡ ਵਿੱਚ ਹਾਈ ਕੋਰਟ ਨੇ ਕਿਹਾ ਕਿ ਉਹ ਰਾਜ ਸਰਕਾਰ ਦੇ ਮੌਤ ਦੇ ਅੰਕੜਿਆਂ ਨੂੰ ‘ਸਵੀਕਾਰ ਨਹੀਂ ਕਰ ਸਕਦੀ’। ਅਦਾਲਤ ਨੇ ਇਹ ਅਵਿਸ਼ਵਾਸ ਪ੍ਰਗਟਾਇਆ ਕਿ ਅਲਮੋੜਾ ਦੇ ਪਹਾੜੀ ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਮਰਨ ਵਾਲੇ ਸਾਰੇ 111 ਵਿਅਕਤੀਆਂ ਨੂੰ ‘ਕਾਰਡਿਓਪਲਮੋਨਰੀ ਅਰੈਸਟ’ ਜਾਂ ਦਿਲ ਦਾ ਦੌਰਾ ਪਿਆ।

ਹੁਣ ਰਾਜਾਂ ਵਿੱਚ ਡੈਥ ਆਡਿਟ ਕਮੇਟੀਆਂ ਅੰਕੜਿਆਂ ਦੀ ਸਮੀਖਿਆ ਅਤੇ ਮਿਲਾਨ ਕਰਨਗੀਆਂ, ਪਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਘਰ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਕਵਰ ਕਰਨ ਦੀ ਸੰਭਾਵਨਾ ਨਹੀਂ ਹੈ।

ਉਨ੍ਹਾਂ ਦਾ ਟੈਸਟ ਨਹੀਂ ਕੀਤਾ ਗਿਆ, ਉਹ ਹਸਪਤਾਲ ਨਹੀਂ ਗਏ, ਇਸ ਲਈ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾਵੇਗੀ।

ਅੰਕੜਿਆਂ ਵਿੱਚ ਅੰਤਰ

ਇਨ੍ਹਾਂ ਵਿੱਚੋਂ ਕੁਝ ਹਾਲਾਤ ਸ਼ਾਇਦ ਡੇਟਾ ਵਿੱਚ ਅੰਤਰ ਨੂੰ ਦਰਸਾਉਂਦੇ ਹਨ।


ਬਿਹਾਰ

ਉਦਾਹਰਣ ਦੇ ਲਈ, ਬਿਹਾਰ ਰਾਜ ਦੇ ਸਿਹਤ ਵਿਭਾਗ ਦੇ ਅੰਕੜਿਆਂ ਨੂੰ ਲਓ ਜੋ ਪਟਨਾ ਜ਼ਿਲ੍ਹੇ ਵਿੱਚ 357 ਕੋਵਿਡ ਮੌਤਾਂ ਦਾ ਦਾਅਵਾ ਕਰਦੇ ਹਨ। ਇਹ ਕੁਝ ਪ੍ਰਸੰਗ ਹੈ। ਪਟਨਾ ਜ਼ਿਲ੍ਹਾ ਅਧਿਕਾਰੀਆਂ ਨੇ ਮਈ, 2020 ਵਿੱਚ 740 ਅਤੇ ਮਈ, 2019 ਵਿੱਚ 964 ਮੌਤਾਂ ਦਰਜ ਕੀਤੀਆਂ। ਮਈ, 2021 ਵਿੱਚ ਇਸ ਦੀ ਤੇਜ਼ੀ ਨਾਲ ਵਧਣ ਨਾਲ ਤੁਲਨਾ ਕਰੋ, ਜਦੋਂ 4,775 ਮੌਤਾਂ ਦਰਜ ਹੋਈਆਂ। ਇਹ ਸਾਰੇ ਮੌਤ ਦੇ ਕਾਰਨ ਹੁੰਦੇ ਹਨ, ਇਸ ਲਈ ਉਨ੍ਹਾਂ ਸਾਰਿਆਂ ਦੀ ਮੌਤ ਕੋਵਿਡ ਨਾਲ ਨਹੀਂ ਹੋਈ।



ਪਰ ਸੰਖਿਆ ਬਹੁਤ ਘੱਟ ਕਲਪਨਾ ਦੀ ਗੁੰਜਾਇਸ਼ ਛੱਡਦੀ ਹੈ। ਬਿਹਾਰ ਦੇ ਇੱਕ ਹੋਰ ਜ਼ਿਲ੍ਹੇ ਦਰਭੰਗਾ ਵਿੱਚ ਚਲੇ ਜਾਓ, ਜਿੱਥੇ 1-15 ਮਈ ਦੇ ਦਰਮਿਆਨ ਸਰਕਾਰੀ ਮੌਤਾਂ ਦੀ ਗਿਣਤੀ 52 ਦਰਜ ਕੀਤੀ ਗਈ। ਇੱਥੇ ਹਿੰਦੂਆਂ ਲਈ 50 ਤੋਂ ਵੱਧ ਛੋਟੇ ਅਤੇ ਵੱਡੇ ਸ਼ਮਸ਼ਾਨ ਘਾਟ ਅਤੇ ਦਰਭੰਗਾ ਵਿੱਚ 100 ਮੁਸਲਿਮ ਕਬਰਸਤਾਨ ਹਨ।

ਸ਼ਹਿਰ ਦੇ ਪੇਂਡੂ ਖੇਤਰ ਤੋਂ ਅੰਕੜੇ ਉਪਲੱਬਧ ਨਹੀਂ ਹਨ। ਕੋਵਿਡ ਨੂੰ ਸਮਰਪਤ ਭਿਗੋ ਸ਼ਮਸ਼ਾਨਘਾਟ ਵਿੱਚ ਇਕੱਲੇ ਦਰਭੰਗਾ ਵਿੱਚ 15 ਦਿਨਾਂ ਵਿੱਚ 52 ਲਾਸ਼ਾਂ ਦਾ ਅੰਤਮ ਸਸਕਾਰ ਕੀਤਾ, ਜਦੋਂ ਕਿ 12 ਨੂੰ ਇੱਕ ਕੋਵਿਡ-ਕਬਰਸਤਾਨ ਵਿੱਚ ਦਫ਼ਨਾਇਆ ਗਿਆ।

ਸ਼ਹਿਰ ਦੇ ਪੇਂਡੂ ਖੇਤਰ ਤੋਂ ਅੰਕੜੇ ਉਪਲੱਬਧ ਨਹੀਂ ਹਨ।



ਛੱਤੀਸਗੜ੍ਹ

ਰਾਏਪੁਰ ਦੇ ਸ਼ਮਸ਼ਾਨਘਾਟ ਦੇ ਗਾਰਡ ਬਲਰਾਮ ਹੀਰਵਾਨੀ ਨੇ ਕਿਹਾ, ‘‘ਰਾਏਪੁਰ ਵਿੱਚ ਜਦੋਂ ਕਿ ਸਰਕਾਰੀ ਮੌਤਾਂ ਦੀ ਗਿਣਤੀ 15 ਦਿਨਾਂ ਤੱਕ 516 ਸੀ, ਸਾਨੂੰ 857 ਮੌਤਾਂ ਦੇ ਸਬੂਤ ਮਿਲੇ ਹਨ। ਪਰ ਅਸਲ ਗਿਣਤੀ ਵੱਧ ਹੋਵੇਗੀ। ਉੱਥੇ ਦੇ ਅਧਿਕਾਰੀਆਂ ਨੇ 26 ਮੇਕ-ਸ਼ਿਫਟ ਸ਼ਮਸ਼ਾਨ ਘਾਟ ਬਣਾਏ ਕਿਉਂਕਿ ਮੌਜੂਦਾ ਸ਼ਮਸ਼ਾਨਘਾਟ ਦਬਾਅ ਹੇਠ ਆ ਗਏ ਅਤੇ ਲਾਸ਼ਾਂ ਦੇ ਢੇਰ ਲੱਗਣ ਲੱਗੇ। ਆਪਣੇ 13 ਸਾਲਾਂ ਦੇ ਕੰਮ ਵਿੱਚ ਮੈਂ ਕਦੇ ਵੀ ਸਸਕਾਰ ਕਰਨ ਲਈ ਇਨ੍ਹੀਂ ਭੀੜ ਨਹੀਂ ਦੇਖੀ।”

“ਨੌਂ ਤੋਂ 10 ਲਾਸ਼ਾਂ ਨੂੰ ਤਿੰਨ ਲਈ ਬਣਾਈ ਜਗ੍ਹਾ ’ਤੇ ਸਾੜਨਾ ਪਿਆ। ਸੜਕ ਦੇ ਕਿਨਾਰੇ ਲਾਸ਼ਾਂ ਸਾੜੀਆਂ ਜਾ ਰਹੀਆਂ ਸਨ।”



ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ 1-15 ਮਈ ਦਰਮਿਆਨ ਅਧਿਕਾਰਤ ਤੌਰ ’ਤੇ 51 ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ। ਪਰ ਜੌਨਪੁਰ ਦੇ ਇਕੱਲੇ ਪਿਲਕੀਚਾ ਘਾਟ ਦੇ ਸ਼ਮਸ਼ਾਨਘਾਟ ਵਿਖੇ 431 ਕੋਵਿਡ ਅਤੇ ਗੈਰ-ਕੋਵਿਡ ਸਸਕਾਰ ਕੀਤੇ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਆਮ ਸਮੇਂ ਵਿੱਚ ਇੱਥੇ 70-100 ਦੇ ਵਿਚਕਾਰ ਲਾਸ਼ਾਂ ਆਉਂਦੀਆਂ ਹਨ। ਸ਼ਹਿਰ ਦੇ ਹੋਰ ਵੱਡੇ ਸ਼ਮਸ਼ਾਨਘਾਟ ਰਾਮਘਾਟ ਅਤੇ ਸੱਤ ਛੋਟੇ ਛੋਟੇ ਸ਼ਮਸ਼ਾਨ ਘਾਟਾਂ ਵਿੱਚ ਦਸਤਾਵੇਜ਼ਾਂ ਦੀ ਅਣਹੋਂਦ ਦਾ ਅਰਥ ਹੈ ਕਿ ਸਾਨੂੰ ਕਦੇ ਨਹੀਂ ਪਤਾ ਲੱਗੇਗਾ ਕਿ ਉੱਥੇ ਕਿੰਨੇ ਸਸਕਾਰ ਕੀਤੇ ਗਏ ਸਨ।

ਸਮਾਜ ਸੇਵੀ ਸੱਤਿਆਵੀਰ ਸਿੰਘ ਜੋ ਨਿਯਮਿਤ ਤੌਰ ’ਤੇ ਸ਼ਮਸ਼ਾਨਘਾਟ ਦਾ ਦੌਰਾ ਕਰਦੇ ਹਨ ਅਤੇ ਰਾਮਘਾਟ ਵਿਖੇ ਕੰਮ ਕਰ ਰਹੇ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ, ਅਨੁਸਾਰ ਮਈ 1 ਤੋਂ 15 ਤੱਕ ਹਰ ਰੋਜ਼ ਲਗਭਗ 500 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਦੋਂ ਕਿ ਮਹਾਂਮਾਰੀ ਤੋਂ ਪਹਿਲਾਂ ਇਹ ਅੰਕੜਾ ਹਰ ਦਿਨ 100 ਤੋਂ 125 ਦੇ ਸਸਕਾਰ ਦਾ ਹੈ।


ਸ਼ਮਸ਼ਾਨਘਾਟ ਸਸਕਾਰ ਦਾ ਰਿਕਾਰਡ ਨਹੀਂ ਰੱਖਦਾ। ਰਾਮਘਾਟ ਦੀ ਦੇਖਭਾਲ ਕਰਨ ਵਾਲੇ ਰਾਕੇਸ਼ ਨੇ ਵੀ ਮਹਾਂਮਾਰੀ ਦੇ ਸਿਖਰ 'ਤੇ ਹਰ ਰੋਜ਼ 500-700 ਅੰਤਿਮ ਸੰਸਕਾਰ ਦਾ ਜ਼ਿਕਰ ਕੀਤਾ। ਸ਼ਮਸ਼ਾਨ ਘਾਟ 'ਚ ਟੀਨ ਦਾ ਸ਼ੈੱਡ ਲਗਾਤਾਰ ਹੋ ਰਹੇ ਸਸਕਾਰਾਂ ਦੀ ਗਰਮੀ ਨਾਲ ਪਿਘਲ ਗਿਆ। ਸ਼ਹਿਰ ਦੇ ਪੇਂਡੂ ਖੇਤਰ ਵਿੱਚ ਗੋਮਤੀ ਨਦੀ ਦੇ ਕਿਨਾਰੇ ਸਸਕਾਰ ਹੋਇਆ, ਪਰ ਕਿਸੇ ਨੇ ਵੀ ਇਸ ਦਾ ਰਿਕਾਰਡ ਨਹੀਂ ਰੱਖਿਆ। ਅਲਾਹਾਬਾਦ ਜ਼ਿਲ੍ਹੇ ਵਿੱਚ ਅਧਿਕਾਰਤ ਤੌਰ ’ਤੇ 1 ਤੋਂ 15 ਮਈ ਦਰਮਿਆਨ 140 ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ।

ਪਰ ਸਭ ਤੋਂ ਵੱਡੇ ਫਾਫਾਮਉ ਘਾਟ ਸ਼ਮਸ਼ਾਨਘਾਟ, ਜਿਸ ਦਾ ਇੱਕ ਹਿੱਸਾ ਕੋਵਿਡ ਪੀੜਤਾਂ ਲਈ ਸਮਰਪਿਤ ਸੀ, ਵਿਖੇ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੀਬੀਸੀ ਨੂੰ ਦੱਸਿਆ ਕਿ ਇਸ ਅਵਧੀ ਦੌਰਾਨ ਕੋਵਿਡ ਪੀੜਤਾਂ ਦੀਆਂ 300 ਤੋਂ ਵੱਧ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਦੋਂ ਕਿ ਸ਼ਮਸ਼ਾਨਘਾਟ ਰਿਕਾਰਡ ਨਹੀਂ ਰੱਖਦਾ ਹੈ, ਸਥਾਨਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਲਹਿਰ ਦੌਰਾਨ ਅਜਿਹਾ ਕੀਤਾ ਹੈ। ਸ਼ਮਸ਼ਾਨਘਾਟ ਦੇ ਆਲੇ ਦੁਆਲੇ ਵਿਕਰੇਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਕੋਈ ਦਿਨ ਸ਼ਾਇਦ ਹੀ ਹੋਇਆ ਹੋਵੇ ਜਦੋਂ 50 ਤੋਂ ਘੱਟ ਲਾਸ਼ਾਂ ਸਾੜੀਆਂ ਗਈਆਂ ਹੋਣ। ਕੇਅਰਟੇਕਰ ਅਜੈ ਨਿਸ਼ਾਦ ਨੇ ਕਿਹਾ ਕਿ ਸਾਲ 2020 ਵਿੱਚ 1-15 ਮਈ ਦੌਰਾਨ 150 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਇਸ ਸਾਲ ਇਹ ਗਿਣਤੀ ਵੱਧ ਕੇ 331 ਹੋ ਗਈ ਸੀ ਅਤੇ ਇਨ੍ਹਾਂ ਸਸਕਾਰ ਕੀਤੀਆਂ ਲਾਸ਼ਾਂ ਵਿੱਚ ਕੋਵਿਡ ਮਰੀਜ਼ ਵੀ ਹੋ ਸਕਦੇ ਸਨ। ਜ਼ਿਲ੍ਹੇ ਨੇ 2021 ਵਿੱਚ 15 ਦਿਨਾਂ ਦੌਰਾਨ 767 ਮੌਤ ਦੇ ਸਰਟੀਫਿਕੇਟ ਜਾਰੀ ਕੀਤੇ ਜਦੋਂ ਕਿ ਪਿਛਲੇ ਸਾਲ ਇਹ 216 ਸੀ। ਪੇਂਡੂ ਖੇਤਰਾਂ ਵਿੱਚ ਹੋਈਆਂ ਮੌਤਾਂ ਦੇ ਵੇਰਵਿਆਂ ਤੱਕ ਨਹੀਂ ਪਹੁੰਚਿਆ ਜਾ ਸਕਿਆ। ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਲ ਨੰਬਰ ਤਾਂ ਹੀ ਪਤਾ ਚੱਲਣਗੇ ਜੇ ਘਰ-ਘਰ ਜਾ ਕੇ ਕੋਈ ਸਰਵੇਖਣ ਕੀਤਾ ਜਾਂਦਾ ਹੈ। ਵਿਸ਼ੇਸ਼ ਸਥਾਨਕ ਕਾਰਨਾਂ ਨੇ ਵੀ ਕੋਵਿਡ ਦੀਆਂ ਮੌਤਾਂ ਨਾ ਦਰਜ ਕਰਨ ਵਿੱਚ ਯੋਗਦਾਨ ਪਾਇਆ ਹੈ। ਮਾੜੀ ਮਾਲੀ ਹਾਲਤ ਵਾਲੇ ਸ਼ਮਸ਼ਾਨ ਘਾਟਾਂ ਅਤੇ ਕਬਰਸਤਾਨਾਂ ਨੂੰ ਲੋਕਾਂ ਨੂੰ ਇਹ ਰਿਕਾਰਡ ਰੱਖਣ ਲਈ ਤਾਇਨਾਤ ਕਰਨਾ ਮੁਸ਼ਕਿਲ ਹੈ।


ਕੋਵਿਡ ਮੌਤਾਂ ਬਨਾਮ ਕੁਲ ਮੌਤਾਂ

ਮਾਹਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਵੱਡੀ ਗਿਣਤੀ ਸਵਾਲ ਖੜ੍ਹੇ ਕਰਦੀ ਹੈ, ਪਰ ਸਾਰੀਆਂ ਮੌਤਾਂ ਦਾ ਕਾਰਨ ਕੋਵਿਡ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਮਈ ਦੇ ਪਹਿਲੇ 15 ਦਿਨਾਂ ਵਿੱਚ ਨਾਗਪੁਰ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ 1,132 ਮੌਤਾਂ ਦਰਜ ਹੋਈਆਂ, ਜਿਨ੍ਹਾਂ ਵਿੱਚ 118 ਉਹ ਸ਼ਾਮਲ ਹਨ ਜੋ ਇਲਾਜ ਲਈ ਬਾਹਰੋਂ ਆਏ ਸਨ ਅਤੇ ਉਨ੍ਹਾਂ ਦੀ ਮੌਤ ਨਾਗਪੁਰ ਵਿੱਚ ਹੋ ਗਈ ਸੀ। ਅਸੀਂ ਇਕੱਲੇ ਨਾਗਪੁਰ ਸ਼ਹਿਰ ਵਿੱਚ ਹੀ ਕੁੱਲ 4,446 ਮੌਤਾਂ ਨੂੰ ਦਾ ਅੰਕੜਾ ਇਕੱਠਾ ਕੀਤਾ। ਨਾਗਪੁਰ ਮਿਊਂਸਿਪਲ ਕਾਰਪੋਰੇਸ਼ਨ ਸਿਹਤ ਵਿਭਾਗ ਦੀ ਕਮੇਟੀ ਦੇ ਮੁਖੀ ਸੰਜੇ ਮਹਾਜਨ ਨੇ ਮਈ ਦੀਆਂ ਮੌਤਾਂ ਦੀ ਕੁੱਲ ਗਿਣਤੀ 6,892 ਦੱਸੀ।

ਨਾਗਪੁਰ, ਮਹਾਰਾਸ਼ਟਰ

ਨਾਗਪੁਰ, ਮਹਾਰਾਸ਼ਟਰ

ਇਸ ਦੇ ਮੁਕਾਬਲੇ ਮਈ, 2020 ਵਿੱਚ 1,624 ਮੌਤਾਂ ਦਰਜ ਹੋਈਆਂ, ਜਦੋਂ ਕਿ ਇੱਕ ਸਾਲ ਪਹਿਲਾਂ 1,900 ਲੋਕਾਂ ਦੀ ਮੌਤ ਹੋਈ ਸੀ।

"ਵਿਦਰਭ ਹਸਪਤਾਲ ਐਸੋਸੀਏਸ਼ਨ ਦੇ ਡਾ. ਅਨੂਪ ਮਰਾਰ ਨੇ ਕਿਹਾ, “ਦੂਸਰੀ ਲਹਿਰ ਦੌਰਾਨ ਹਸਪਤਾਲਾਂ ਦੀ ਹਾਲਤ ਖਰਾਬ ਹੋ ਗਈ, ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ ਵਿੱਚ ਇਲਾਜ ਦੀ ਘਾਟ ਕਾਰਨ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ।”

ਨਾਗਪੁਰ, ਮਹਾਰਾਸ਼ਟਰ

ਨਾਗਪੁਰ, ਮਹਾਰਾਸ਼ਟਰ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਮਈ ਦੇ ਪਹਿਲੇ ਅੱਧ ਵਿੱਚ 49 ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਲ੍ਹੇ ਵਿੱਚ 300 ਤੋਂ ਵੱਧ ਵੱਡੇ ਅਤੇ ਛੋਟੇ ਸ਼ਮਸ਼ਾਨ ਘਾਟ ਹਨ ਅਤੇ ਲਗਭਗ 250 ਕਬਰਸਤਾਨ ਹਨ ਜਿਨ੍ਹਾਂ ਵਿੱਚ 240 ਤੋਂ ਵੱਧ ਪਿੰਡ ਹਨ। ਸਿਰਫ਼ ਤਿੰਨ ਵੱਡੇ ਸ਼ਹਿਰੀ ਸ਼ਮਸ਼ਾਨਘਾਟ ਅਤੇ ਇੱਕ ਪਿੰਡ ਤੋਂ ਇਕੱਠੇ ਕੀਤੇ ਅੰਕੜਿਆਂ ਨੇ 162 ਵਿਅਕਤੀਆਂ ਦੀਆਂ ਕੋਵਿਡ ਅਤੇ ਗੈਰ-ਕੋਵਿਡ ਮੌਤਾਂ ਦਰਸਾਈਆਂ। ਪੇਂਡੂ ਖੇਤਰਾਂ ਦੇ ਅੰਕੜਿਆਂ ਤੱਕ ਪਹੁੰਚਣਾ ਫਿਰ ਮੁਸ਼ਕਲ ਹੋਇਆ।


ਪੇਂਡੂ ਖੇਤਰਾਂ ਵਿੱਚ ਚੁਣੌਤੀਆਂ

ਭਾਰਤ ਦੀ ਪਹਿਲੀ ਲਹਿਰ ਨੇ ਵੱਡੇ ਪੱਧਰ 'ਤੇ ਸ਼ਹਿਰੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ, ਪਰ ਦੂਜੀ ਲਹਿਰ ਨੇ ਪੇਂਡੂ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਪੈਰ ਪਸਾਰ ਲਏ।

“ਪਹਿਲਾਂ ਮੇਰੀ ਪਤਨੀ ਦੀ ਮੌਤ ਹੋ ਗਈ। ਦੋ ਘੰਟੇ ਬਾਅਦ, ਮੇਰੇ ਬੇਟੇ ਦੀ ਵੀ ਮੌਤ ਹੋ ਗਈ।” ਸ਼ਿਵਕਾਂਤ ਝਾ ਨੇ ਬਿਹਾਰ ਦੇ ਇੱਕ ਪਿੰਡ ਵਿੱਚ ਬੀਬੀਸੀ ਨੂੰ ਦੱਸਿਆ। ਸ਼ਿਵਕਾਂਤ ਨੇ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੋਵਿਡ ਦੇ ਹੱਥੋਂ ਗੁਆ ਦਿੱਤਾ, ਤਿੰਨਾਂ ਦੇ ਟੈਸਟ ਪੌਜ਼ੀਟਿਵ ਆਏ ਸਨ।"

ਸ਼ਿਵਕਾਂਤ ਝਾ

ਸ਼ਿਵਕਾਂਤ ਝਾ

ਉਸ ਨੇ ਦੱਸਿਆ, “ਘਰ ਵਿੱਚ ਮੇਰੀ ਪਤਨੀ ਦਾ ਸਸਕਾਰ ਕਰਨ ਲਈ ਕੋਈ ਨਹੀਂ ਸੀ। ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕੁਝ ਸਥਾਨਕ ਲੋਕਾਂ ਨੇ ਉਸ ਦਾ ਅੰਤਿਮ ਸਸਕਾਰ ਕਰਨ ਵਿੱਚ ਸਹਾਇਤਾ ਕੀਤੀ।” ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੌਜੂਦ ਹੀ ਨਹੀਂ ਹੈ। ਉਹ ਜੋ ਇਲਾਜ ਦਾ ਖਰਚ ਉਠਾ ਸਕਦੇ ਹਨ, ਉਹ ਸ਼ਹਿਰਾਂ ਵੱਲ ਜਾ ਸਕਦੇ ਹਨ, ਦੂਸਰੇ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ‘ਤੇ ਹੀ ਨਿਰਭਰ ਹਨ। ਉਦਾਹਰਣ ਦੇ ਲਈ ਰਾਜਸਥਾਨ ਰਾਜ ਦੇ ਦੰਤਰੂ ਪਿੰਡ ਦਾ ਰਹਿਣ ਵਾਲਾ ਲਕਸ਼ਮੀ ਚੰਦ ਜੇਠੂ ਨਹੀਂ ਜਾਣਦਾ ਸੀ ਕਿ ਕੀ ਵਾਇਰਸ ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ। ਉਸ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਕੀ ਪਿੰਡ ਵਿੱਚ ਹੋਈਆਂ ਮੌਤਾਂ ਕੋਵਿਡ ਕਾਰਨ ਹੋਈਆਂ ਹਨ ਕਿਉਂਕਿ ਕੋਈ ਟੈਸਟ ਨਹੀਂ ਕੀਤੇ ਗਏ ਸਨ।

ਸ਼ਿਵਕਾਂਤ ਝਾ

ਸ਼ਿਵਕਾਂਤ ਝਾ

ਉਸੇ ਹੀ ਪਿੰਡ ਦੇ ਸੁਖਦੇਵ ਸਿੰਘ ਨੇ ਆਪਣੀ ਧੀ ਨੂੰ ਗੁਆ ਦਿੱਤਾ ਜਿਸ ਕਾਰਨ ਉਸ ਨੂੰ ਲੱਗਦਾ ਹੈ ਕਿ ਇਹ ਵਾਇਰਸ ਸੀ। ਮਿਡਲਸੈਕਸ ਯੂਨੀਵਰਸਿਟੀ ਦੇ ਗਣਿਤ ਵਿਗਿਆਨੀ ਮੁਰਾਦ ਬਾਨਾਜੀ, ਜੋ ਸ਼ੁਰੂਆਤੀ ਦਿਨਾਂ ਤੋਂ ਹੀ ਭਾਰਤ ਦੀ ਕੋਵਿਡ -19 ਮਹਾਂਮਾਰੀ ’ਤੇ ਨਜ਼ਰ ਰੱਖ ਰਿਹਾ ਹੈ, ਨੇ ਕਿਹਾ, “ਕਿਸੇ ਦਿਹਾਤੀ ਖੇਤਰ ਵਿੱਚ ਕੋਵਿਡ ਮਰੀਜ਼ ਦੀ ਮੌਤ ਤੋਂ ਪਹਿਲਾਂ ਉਸ ਦੇ ਹਸਪਤਾਲ ਆਉਣ ਦੀ ਸੰਭਾਵਨਾ ਸ਼ਹਿਰੀ ਖੇਤਰਾਂ ਨਾਲੋਂ ਬਹੁਤ ਘੱਟ ਹੈ।

“ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਦੀ ਘਣਤਾ ਸ਼ਹਿਰੀ ਖੇਤਰਾਂ ਨਾਲੋਂ ਬਹੁਤ ਘੱਟ ਹੈ।”

ਖੰਘ ਅਤੇ ਜ਼ੁਕਾਮ ਨਾਲ ਉਲਝਣ ਪੈਦਾ ਕਰਨ ਵਾਲੇ ਕੋਵਿਡ ਦੇ ਲੱਛਣ ਅਕਸਰ ਸਥਿਤੀ ਨੂੰ ਵਿਗਾੜ ਦਿੰਦੇ ਹਨ, ਅਤੇ ਜਦੋਂ ਲੋੜ ਹੁੰਦੀ ਹੈ, ਤਾਂ ਹਸਪਤਾਲ ਦੀ ਗੁਣਵੱਤਾ ਇਲਾਜ ਦੀ ਸਪਲਾਈ ਬਹੁਤ ਘੱਟ ਹੁੰਦੀ ਹੈ।

ਕੋਵਿਡ ਦੇ ਲੱਛਣ ਸਮਾਜਿਕ ਕਲੰਕ ਵਜੋਂ ਵੇਖੇ ਜਾ ਰਹੇ ਹਨ ਜੋ ਸੰਭਾਵਿਤ ਤੌਰ 'ਤੇ ਘੱਟ ਮੌਤਾਂ ਦਰਜ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ।

”ਉੱਤਰ ਪ੍ਰਦੇਸ਼ ਰਾਜ ਦੇ ਬਿਜਨੌਰ ਜ਼ਿਲ੍ਹੇ ਦੇ ਇੱਕ ਪਿੰਡ ਵਾਸੀ ਨੇ ਕਿਹਾ, “ਇਕਾਂਤਵਾਸ ਪ੍ਰੋਟੋਕੋਲ, ਪਰਿਵਾਰ ਤੋਂ ਸਮਾਜਿਕ ਦੂਰੀ ਅਤੇ ਸਰਕਾਰੀ ਪਾਬੰਦੀਆਂ - ਇਹ ਉਹ ਕਾਰਨ ਹਨ ਜਿਨ੍ਹਾਂ ਕਾਰਨ ਬਹੁਤ ਸਾਰੇ ਲੋਕ ਕੋਵਿਡ ਲੱਛਣਾਂ ਦਾ ਖੁਲਾਸਾ ਕਰਨ ਤੋਂ ਝਿਜਕ ਰਹੇ ਹਨ।

ਇੱਕ ਹੋਰ ਨੇ ਕਿਹਾ, “ਜੇ ਤੁਸੀਂ ਪੌਜ਼ੀਟਿਵ ਹੋ ਤਾਂ ਗੁਆਂਢੀ ਤੁਹਾਨੂੰ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਕਿ ਤੁਸੀਂ ਕੋਈ ਅਪਰਾਧੀ ਹੋ।”

ਮੌਤ ਦੀ ਗਿਣਤੀ ਨਾ ਦਰਜ ਕਰਨ ਦਾ ਦੋਸ਼ ਇੱਕ ਵਿਸ਼ਵਵਿਆਪੀ ਮੁੱਦਾ ਰਿਹਾ ਹੈ, ਪਰ ਮੁਰਾਦ ਬਾਨਾਜੀ ਦਾ ਮੰਨਣਾ ਹੈ ਕਿ ਦੱਖਣੀ ਏਸ਼ੀਆ ਵਿੱਚ ਇਸ ਸਮੱਸਿਆ ਦਾ ਪੱਧਰ ਗੰਭੀਰ ਹੈ।

ਬਾਨਾਜੀ ਕਹਿੰਦੇ ਹਨ, “ਚੁਣੌਤੀਆਂ ਹਨ, ਪਰ ਇਹ ਪਾੜੇ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਸਰਕਾਰ ਅਜਿਹਾ ਕਰਨ ਲਈ ਪ੍ਰੇਰਿਤ ਹੋਵੇ।”

“ਸਾਨੂੰ ਰਾਜ ਸਰਕਾਰਾਂ ਨੂੰ ਰਾਹ ਦਿਖਾਉਣ ਦੀ ਅਪੀਲ ਕਰਨੀ ਚਾਹੀਦੀ ਹੈ।”

ਮਹਾਰਾਸ਼ਟਰ ਅਤੇ ਬਿਹਾਰ ਰਾਜ ਨੇ ਆਪਣੀਆਂ ਕੋਵਿਡ ਮੌਤਾਂ ਦੀ ਸੋਧ ਕਰਕੇ ਇਸ ਵਿੱਚ ਤਬਦੀਲੀ ਕੀਤੀ ਹੈ ਜਿਸ ਨਾਲ ਦੂਜੇ ਰਾਜਾਂ ਲਈ ਇਸ ਦਾ ਪਾਲਣ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।

ਮੁਰਾਦ ਬਾਨਾਜੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਦੇਸ਼ਭਰ ਵਿੱਚ ਅੰਡਰਰਿਪੋਰਟਿੰਗ ਲਗਭਗ ਪੰਜ ਗੁਣਾ ਹੈ।

ਉਸ ਨੇ ਕਿਹਾ, “ਜ਼ਿਆਦਾ ਮੌਤਾਂ ਅਤੇ ਦਰਜ ਹੋਈਆਂ ਮੌਤਾਂ ਵਿਚਕਾਰ ਅੰਤਰ ਕਈ ਵਾਰ ਇੰਨਾ ਵੱਡਾ ਹੁੰਦਾ ਹੈ ਕਿ ਇਸ ਬਾਰੇ ਕੁਝ ਹੋਰ ਸਪੱਸ਼ਟ ਵਿਆਖਿਆ ਕਰਨ ਦੀ ਲੋੜ ਹੈ।”

“ਕੋਈ ਵੀ ਇਹ ਨਹੀਂ ਕਹਿੰਦਾ ਕਿ ਜ਼ਿਆਦਾ ਹੋ ਰਹੀਆਂ ਮੌਤਾਂ ਕੋਵਿਡ -19 ਕਾਰਨ ਹਨ, ਪਰ ਉਨ੍ਹਾਂ ਦਾ ਵੱਡਾ ਹਿੱਸਾ ਹਨ।”

ਜੇ ਇਹ ਧਾਰਨਾ ਸਹੀ ਹੈ, ਤਾਂ ਇਹ ਭਾਰਤ ਦੀ ਮੌਤ ਦੀ ਗਿਣਤੀ 20 ਲੱਖ ਦੇ ਨੇੜੇ ਲੈ ਜਾਵੇਗੀ - ਵਿਸ਼ਵ ਦੇ ਸਭ ਤੋਂ ਵੱਧ ਅਤੇ ਅਗਲੇ ਸੱਤ ਸਭ ਤੋਂ ਪ੍ਰਭਾਵਿਤ ਦੇਸ਼ਾਂ- ਯੂਐੱਸ, ਬ੍ਰਾਜ਼ੀਲ, ਮੈਕਸੀਕੋ, ਪੇਰੂ, ਰੂਸ, ਯੂਕੇ ਅਤੇ ਇਟਲੀ ਨਾਲੋਂ ਸਭ ਤੋਂ ਵੱਧ ਮੌਤਾਂ।

ਦਿੱਲੀ ਵਿੱਚ ਨਿਤਿਨ ਸ਼੍ਰੀਵਾਸਤਵ ਅਤੇ ਮੇਧਾਵੀ ਅਰੋੜਾ, ਲਖਨਊ ਵਿੱਚ ਸਮੀਰਾਤਮਮ ਮਿਸ਼ਰਾ, ਹੈਦਰਾਬਾਦ ਵਿੱਚ ਬੱਲਾ ਸਤੀਸ਼, ਦਰਭੰਗਾ ਵਿੱਚ ਨੀਰਜ ਸਹਾਏ, ਜਮਸ਼ੇਦਪੁਰ ਅਤੇ ਜੌਨਪੁਰ ਵਿੱਚ ਮੁਹੰਮਦ ਸਰਤਾਜ ਆਲਮ, ਸੀਕਰ ਵਿੱਚ ਮੋਹਰ ਸਿੰਘ ਮੀਣਾ, ਪਟਨਾ ਵਿੱਚ ਸੀਤੂ ਤਿਵਾਰੀ, ਰਾਏਪੁਰ ਵਿੱਚ ਅਲੋਕ ਪੁਤੁਲ,ਪ੍ਰਯਾਗਰਾਜ ਵਿੱਚ ਪ੍ਰਭਾਤ ਕੁਮਾਰ ਵਰਮਾ, ਸ਼ਿਮਲਾ ਵਿੱਚ ਪੰਕਜ ਸ਼ਰਮਾ/ਰਾਜੇਸ਼ ਕੁਮਾਰ, ਮਾਨਸਾ ਵਿੱਚ ਸੁਰਿੰਦਰ ਮਾਨ, ਨਾਗਪੁਰ ਵਿੱਚ ਪ੍ਰਵੀਨ ਮੁਧੋਲਕਰ ਤੋਂ ਪ੍ਰਾਪਤ ਇਨਪੁਟਸ ਨਾਲ।

ਐਡੀਟੋਰੀਅਲ ਪ੍ਰੋਡਕਸ਼ਨ - ਵਿਨੀਤ ਖਰੇ ਅਤੇ ਸੁਹੇਲ ਹਲੀਮ

ਸ਼ਾਰਟਹੈਂਡ ਪ੍ਰੋਡਕਸ਼ਨ - ਸ਼ਾਦਾਬ ਨਾਜ਼ਮੀ
ਇਲੱਸਟ੍ਰੇਸ਼ਨ - ਗੋਪਾਲ ਸ਼ੂਨਿਆ ਦੁਆਰਾ ਅਤੇ ਚਿੱਤਰ ਗੈੱਟੀ ਇਮੇਜ਼ ਦੇ ਕਾਪੀਰਾਈਟ ਹਨ


ਕਾਰਜਪ੍ਰਣਾਲੀ:

ਬੀਬੀਸੀ ਨੇ ਭਾਰਤ ਭਰ ਦੇ 12 ਅਲੱਗ-ਅਲੱਗ ਸ਼ਹਿਰਾਂ ਵਿੱਚ ਸ਼ਮਸ਼ਾਨਘਾਟਾਂ, ਹਸਪਤਾਲਾਂ ਦਾ ਦੌਰਾ ਕਰਨ, ਸਿਹਤ ਕਰਮਚਾਰੀਆਂ ਅਤੇ 1 ਤੋਂ 15 ਮਈ, 2021 ਵਿਚਕਾਰ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ 12 ਪੱਤਰਕਾਰਾਂ ਨੂੰ ਭੇਜਿਆ। ਅਸੀਂ ਇਨ੍ਹਾਂ ਸ਼ਹਿਰਾਂ ਨੂੰ ਕੋਵਿਡ ਮੌਤਾਂ ਘੱਟ ਦਰਜ ਕਰਨ ਲਈ ਅਖਿਲ ਭਾਰਤੀ ਸਮਝ ਪ੍ਰਾਪਤ ਕਰਨ ਲਈ ਚੁਣਿਆਂ। ਚੁਣੌਤੀਆਂ: ਸ਼ਮਸ਼ਾਨ ਘਾਟਾਂ ਅਤੇ ਕਬਰਸਤਾਨਾਂ ਤੋਂ ਕੋਵਿਡ ਮੌਤਾਂ ਦੀ ਸੰਖਿਆ ਕੱਢਣ ਦੀਆਂ ਆਪਣੀਆਂ ਸੀਮਾਵਾਂ ਹਨ। ਕਈ ਵਾਰ ਕੋਵਿਡ-19 ਦੀਆਂ ਸ਼ੱਕੀ ਲਾਸ਼ਾਂ ਨੂੰ ਵੀ ਉਸੀ ਪ੍ਰੋਟੋਕੋਲ ਨਾਲ ਦਫ਼ਨਾਇਆ ਜਾਂ ਅੰਤਿਮ ਸਸਕਾਰ ਕੀਤਾ ਗਿਆ। ਇਸ ਤੋਂ ਇਲਾਵਾ, ਜ਼ਿਆਦਾਤਰ ਸ਼ਮਸ਼ਾਨਘਾਟ ਕੋਲ ਰਿਕਾਰਡ ਇਕੱਠਾ ਕਰਨ ਅਤੇ ਇਸ ਨੂੰ ਕਾਇਮ ਰੱਖਣ ਲਈ ਸੀਮਤ ਸਰੋਤ ਹਨ ਜੋ ਅੱਗੇ ਜਾ ਕੇ ਡੇਟਾ ਨੂੰ ਪੂਰੀ ਤਰ੍ਹਾਂ ਨਾਲ ਸਟੀਕ ਐਲਾਨਣਾ ਮੁਸ਼ਕਿਲ ਬਣਾ ਸਕਦੇ ਹਨ। - ਪੇਂਡੂ ਜ਼ਿਲ੍ਹਿਆਂ ਦੇ ਮਰੀਜ਼ ਗੰਭੀਰ ਹੋਣ ਦੀ ਸਥਿਤੀ ਵਿੱਚ ਨਜ਼ਦੀਕੀ ਸ਼ਹਿਰੀ ਜ਼ਿਲ੍ਹਿਆਂ ਵਿੱਚ ਜਾਂਦੇ ਹਨ ਅਤੇ ਜਿਹੜੇ ਉੱਥੇ ਮਰ ਜਾਂਦੇ ਹਨ, ਜਾਂ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਹਿਰਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। - ਇਨ੍ਹਾਂ ਵੇਰਵਿਆਂ ਦਾ ਹਿਸਾਬ ਰੱਖਣਾ ਮਹੱਤਵਪੂਰਨ ਹੈ ਅਤੇ ਇਸ ਪੇਸ਼ਕਸ਼ ਦੇ ਨਾਲ, ਬੀਬੀਸੀ ਨੇ 1-15 ਮਈ ਦੇ ਵਿਚਕਾਰ ਖਾਸ ਜ਼ਿਲ੍ਹਿਆਂ ਵਿੱਚ ਹੋਈਆਂ ਮੌਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਪਟਨਾ ਇਕਲੌਤਾ ਸ਼ਹਿਰ ਹੈ ਜਿੱਥੇ ਬੀਬੀਸੀ ਸਾਲ 2020 ਅਤੇ 2021 ਵਿੱਚ ਵਧੇਰੇ ਮੌਤਾਂ ਦੀ ਤੁਲਨਾ ਕਰਨ ਲਈ ਅਧਿਕਾਰਤ ਸਾਲਾਨਾ ਅੰਕੜਿਆਂ ਨੂੰ ਪ੍ਰਾਪਤ ਕਰ ਸਕਦਾ ਹੈ।

- ਜਾਂਚ ਅਵਧੀ ਲਈ ਇਨ੍ਹਾਂ ਜ਼ਿਲ੍ਹਿਆਂ ਦੇ ‘ਕੁੱਲ-ਮੌਤ’ ਦੇ ਅੰਕੜਿਆਂ ਦੀ ਅਣਹੋਂਦ, ਇਨ੍ਹਾਂ ਜ਼ਿਲ੍ਹਿਆਂ ਦੀਆਂ ਜ਼ਿਆਦਾ ਮੌਤਾਂ ਨੂੰ ਆਕਰਸ਼ਿਤ ਕਰਨਾ ਮੁਸ਼ਕਿਲ ਬਣਾਉਂਦੀ ਹੈ। ਇਸ ਦੀ ਬਜਾਏ, ਇਸ ਕਹਾਣੀ ਵਿੱਚ ਜ਼ਿਕਰ ਕੀਤਾ ਗਿਆ ਇਕਲੌਤਾ ਵਧੇਰੇ ਮੌਤਾਂ ਦਾ ਅੰਕੜਾ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ (ਸੀ.ਆਰ.ਐੱਸ.) ਦੇ ਮੌਤ ਰਿਕਾਰਡ ਤੋਂ ਲਿਆ ਗਿਆ ਹੈ ਜੋ ਪੱਤਰਕਾਰਾਂ ਦੀ ਕੋਵਿਡ ਅਤੇ ਗੈਰ-ਕੋਵਿਡ ਮਿਆਦ ਤੱਕ ਪਹੁੰਚ ਬਣਾਉਂਦਾ ਹੈ। ਕੋਵਿਡ ਅਤੇ ਗੈਰ-ਕੋਵਿਡ ਅਵਧੀ ਦੇ ਸਾਰੇ ਮੌਤ ਦੇ ਅੰਕੜਿਆਂ ਵਿੱਚ ਅੰਤਰ, ਕੁੱਲ ਵਾਧੂ ਮੌਤ ਦੇ ਅੰਕੜੇ ਦਿੰਦਾ ਹੈ।